ਬਰਨਾਲਾ: ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਅੱਜ ਹੋਣ ਜਾ ਰਹੀ ਹੈ। ਇਸ ਜ਼ਿਮਨੀ ਚੋਣ ਦਾ ਬਰਨਾਲਾ ਜ਼ਿਲ੍ਹਾ ਵੀ ਹਿੱਸਾ ਹੈ। ਜ਼ਿਲ੍ਹੇ ਦੇ ਤਿੰਨ ਵਿਧਾਨ ਸਭਾ ਹਲਕਿਆਂ ਮਹਿਲ ਕਲਾਂ, ਬਰਨਾਲਾ ਅਤੇ ਭਦੌੜ ਦੇ ਵੋਟਰ ਵੀ ਇਸ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣਗੇ। ਪਿਛਲੇ ਕਰੀਬ 15 ਦਿਨਾਂ ਤੋਂ ਸਮੁੱਚੇ ਹਲਕੇ ਵਿੱਚ ਚੋਣ ਮੈਦਾਨ ਭਖਿਆ ਰਿਹਾ ਹੈ।
ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਮੁਕੰਮਲ ਸਾਰੀਆਂ ਸਿਆਸੀ ਪਾਰਟੀਆਂ ਦੇ ਕੱਦਾਵਰ ਲੀਡਰ ਚੋਣ ਪ੍ਰਚਾਰ ਵਿੱਚ ਲੱਗੇ ਰਹੇ ਸਨ। ਅੱਜ ਹੋਣ ਵਾਲੀ ਇਸ ਚੋਣ ਸਬੰਧੀ ਜਿੱਥੇ ਪੋਲਿੰਗ ਪਾਰਟੀਆਂ ਈਵੀਐਮ ਮਸ਼ੀਨਾਂ ਤੇ ਹੋਰ ਲੋੜੀਂਦਾ ਸਮਾਨ ਲੈ ਕੇ ਪੋਲਿੰਗ ਬੂਥਾਂ ਤੱਕ ਪਹੁੰਚ ਚੁੱਕੀਆਂ ਹਨ। ਉਥੇ ਬਰਨਾਲਾ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਨੂੰ ਲੈ ਕੇ ਮੁਕੰਮਲ ਪ੍ਰਬੰਧ ਦਾ ਦਾਅਵਾ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ:By-election : ਯੂਪੀ, ਪੰਜਾਬ ਅਤੇ ਤ੍ਰਿਪੁਰਾ 'ਚ ਜ਼ਿਮਨੀ ਚੋਣ
ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਮੁਕੰਮਲ ਇਸ ਸਬੰਧੀ ਬਰਨਾਲਾ ਦੇ ਐਸਪੀ ਕੁਲਦੀਪ ਸਿੰਘ ਸੋਹੀ ਨੇ ਕੀਤੇ ਗਏ ਪ੍ਰਬੰਧਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਹੋਣ ਵਾਲੀਆਂ ਵੋਟਾਂ ਸਮੇਂ ਅਮਨ-ਸ਼ਾਂਤੀ ਬਣਾਈ ਰੱਖਣ ਲਈ ਪੁਲਿਸ ਪ੍ਰਸ਼ਾਸ਼ਨ ਅਤੇ ਅਰਧ ਸੈਨਿਕ ਬਲਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਪੰਜਾਬ ਪੁਲਿਸ ਦੇ ਨਾਲ ਨਾਲ ਕੇਂਦਰੀ ਸੁਰੱਖਿਆ ਬਲ ਵੀ ਪੋਲਿੰਗ ਬੂਥਾਂ 'ਤੇ ਤੈਨਾਤ ਰਹੇਗਾ।
ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਪ੍ਰਬੰਧ ਮੁਕੰਮਲ ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਪੂਰਨ ਅਮਨ ਸ਼ਾਂਤੀ ਨਾਲ ਇਸ ਚੋਣ ਪ੍ਰਕਿਰਿਆ ਵਿੱਚ ਭਾਗ ਲਿਆ ਜਾਵੇ। ਕਿਸੇ ਵੀ ਅਫਵਾਹ 'ਤੇ ਯਕੀਨ ਨਾ ਕੀਤਾ ਜਾਵੇ ਅਤੇ ਕੋਈ ਗੜਬੜ ਹੋਣ ਜਾਂ ਲੋੜ ਪੈਣ 'ਤੇ 3 ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ, ਉਹਨਾਂ ਉਪਰ ਸੰਪਰਕ ਕੀਤਾ ਜਾਵੇ। ਇਸ ਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਉਹ ਵੋਟ ਪਾਉਣ ਲਈ ਆਉਣ ਤਾਂ ਆਪਣਾ ਪਹਿਚਾਣ ਪੱਤਰ ਜ਼ਰੂਰ ਨਾਲ ਲੈਕੇ ਆਉਣ।
ਇਹ ਵੀ ਪੜ੍ਹੋ:ਜ਼ਿਮਨੀ ਚੋਣ: ਪੋਲਿੰਗ ਟੀਮਾਂ ਈਵੀਐਮ ਮਸ਼ੀਨਾਂ ਲੈ ਕੇ ਪੋਲਿੰਗ ਬੂਥਾਂ ਲਈ ਰਵਾਨਾ