ਪੰਜਾਬ

punjab

ETV Bharat / state

ਵੀਕਐਂਡ ਲੌਕਡਾਉਨ ਤੋਂ ਬਾਅਦ ਬਜ਼ਾਰਾਂ 'ਚ ਭੀੜ ਕਾਰਨ ਵਧਿਆ ਕੋਰੋਨਾ ਦਾ ਖ਼ਤਰਾ

ਕੋਰੋਨਾ ਮਹਾਂਮਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਾਇਟ ਕਰਫਿਊ ਤੇ ਵੀਕੈਂਡ ਲੌਕਡਾਊਨ ਲਾਇਆ ਗਿਆ ਹੈ। ਵੀਕੈਂਡ ਲੌਕਡਾਊਨ ਖ਼ਤਮ ਹੁੰਦੇ ਹੀ ਬਰਨਾਲਾ ਸ਼ਹਿਰ 'ਚ ਬਜ਼ਾਰਾਂ ਤੇ ਹੋਰਨਾਂ ਕਈ ਥਾਵਾਂ ਉੱਤੇ ਭਾਰੀ ਇੱਕਠ ਤੇ ਜਾਮ ਲਗਦਾ ਵਿਖਾਈ ਦਿੱਤਾ। ਵਪਾਰੀਆਂ ਨੇ ਆਖਿਆ ਕਿ ਜਾਂ ਤਾਂ ਸਰਕਾਰ ਮੁਕੰਮਲ ਤੌਰ 'ਤੇ ਲੌਕਡਾਊਨ ਲਾ ਦਵੇ ਜਾਂ ਸਾਰਾ ਦਿਨ ਬਜ਼ਾਰ ਖੁੱਲ੍ਹੇ ਰਹਿਣ ਦਵੇ। ਇਸ ਨਾਲ ਨਾਂ ਹੀ ਬਜ਼ਾਰਾਂ 'ਚ ਭੀੜ ਵਧਗੇ ਤੇ ਨਾਂ ਹੀ ਕੋਰੋਨਾ ਦੇ ਫੈਲਣ ਦਾ ਖ਼ਤਰਾ ਹੋਵੇਗਾ।

ਬਜ਼ਾਰਾਂ 'ਚ ਭੀੜ ਕਾਰਨ ਵਧਿਆ ਕੋਰੋਨਾ ਵਾਇਰਸ ਦਾ ਖ਼ਤਰਾ
ਬਜ਼ਾਰਾਂ 'ਚ ਭੀੜ ਕਾਰਨ ਵਧਿਆ ਕੋਰੋਨਾ ਵਾਇਰਸ ਦਾ ਖ਼ਤਰਾ

By

Published : May 17, 2021, 5:25 PM IST

ਬਰਨਾਲਾ : ਪੰਜਾਬ ਵਿੱਚ ਕੋਰੋਨਾ ਵਾਇਰਸ ਤੋਂ ਪੀੜਤ ਮਰੀਜ਼ਾਂ ਦੇ ਅੰਕੜੇ ਲਗਾਤਾਰ ਵੱਧ ਰਹੇ ਹਨ। ਹਲਾਂਕਿ ਕੋਰੋਨਾ ਮਹਾਂਮਰੀ ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਾਇਟ ਕਰਫਿਊ ਤੇ ਵੀਕੈਂਡ ਲੌਕਡਾਊਨ ਲਾਇਆ ਗਿਆ ਹੈ। ਵੀਕੈਂਡ ਲੌਕਡਾਊਨ ਖ਼ਤਮ ਹੁੰਦੇ ਹੀ ਬਰਨਾਲਾ ਸ਼ਹਿਰ 'ਚ ਬਜ਼ਾਰਾਂ ਤੇ ਹੋਰਨਾਂ ਕਈ ਥਾਵਾਂ ਉੱਤੇ ਭਾਰੀ ਇੱਕਠ ਤੇ ਜਾਮ ਲਗਦਾ ਵਿਖਾਈ ਦਿੱਤਾ।

ਬਜ਼ਾਰਾਂ 'ਚ ਭੀੜ ਕਾਰਨ ਵਧਿਆ ਕੋਰੋਨਾ ਵਾਇਰਸ ਦਾ ਖ਼ਤਰਾ

ਵੀਕੈਂਡ ਲੌਕਡਾਊਨ ਖ਼ਤਮ ਹੁੰਦੇ ਹੀ ਵੱਡੀ ਗਿਣਤੀ 'ਚ ਲੋਕ ਘਰੋਂ ਬਾਹਰ ਨਿਕਲੇ। ਕਈ ਥਾਵਾਂ ਉੱਤੇ ਲੋਕ ਕੋਰੋਨਾ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਨਜ਼ਰ ਆਏ ਤੇ ਕਈਆਂ ਨੇ ਮਾਸਕ ਨਹੀਂ ਪਾਏ ਸਨ। ਭਾਰੀ ਇੱਕਠ ਹੋਣ ਦੇ ਚਲਦੇ ਬਜ਼ਾਰਾਂ ਵਿੱਚ ਭੀੜ ਵੇਖਣ ਨੂੰ ਮਿਲੀ। ਇਸ ਸਬੰਧੀ ਜਦ ਸਥਾਨਕ ਵਪਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਦਿਨਾਂ ਦੇ ਵੀਕੈਂਡ ਲੌਕਡਾਊਨ ਦੇ ਕਾਰਨ ਦੋ ਦਿਨ ਘਰ ਵਿੱਚ ਰਹਿਣ ਮਗਰੋਂ ਵੱਡੀ ਗਿਣਤੀ 'ਚ ਲੋਕ ਆਪਣੀ ਲੋੜੀਂਦਾ ਚੀਜ਼ਾਂ ਖਰੀਦਣ ਲਈ ਬਾਹਰ ਆ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦੁਕਾਨਾਂ ਬੰਦ ਕਰਵਾਈਆਂ ਗਈਆਂ ਹਨ, ਪਰ ਜੇਕਰ ਰੋਜ਼ਾਨਾ ਦੁਕਾਨਾਂ ਖੋਲ੍ਹੀਆਂ ਜਾਣ ਤਾਂ ਬਜ਼ਾਰਾਂ ਵਿੱਚ ਭੀੜ ਘੱਟ ਰਹੇਗੀ ਤਾਂ ਇਸ ਨਾਲ ਕੋਰੋਨਾ ਤੋਂ ਬਚਾਅ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਵਪਾਰੀਆਂ ਨੂੰ ਵੀ ਨੁਕਸਾਨ ਨਹੀਂ ਹੋਵੇਗਾ ਤੇ ਨਾਂ ਹੀ ਬਜ਼ਾਰਾਂ ਵਿੱਚ ਇੱਕਠ ਹੋਵੇਗਾ।

ਵੀਕੈਂਡ ਲੌਕਡਾਊਨ ਮਗਰੋਂ ਬਜ਼ਾਰਾਂ 'ਚ ਭੀੜ

ਵਪਾਰੀਆਂ ਨੇ ਆਖਿਆ ਕਿ ਜਾਂ ਤਾਂ ਸਰਕਾਰ ਮੁਕੰਮਲ ਤੌਰ 'ਤੇ ਲੌਕਡਾਊਨ ਲਾ ਦਵੇ ਜਾਂ ਸਾਰਾ ਦਿਨ ਬਜ਼ਾਰ ਖੁੱਲ੍ਹੇ ਰਹਿਣ ਦਵੇ। ਇਸ ਨਾਲ ਨਾਂ ਹੀ ਬਜ਼ਾਰਾਂ 'ਚ ਭੀੜ ਵਧਗੇ ਤੇ ਨਾਂ ਹੀ ਕੋਰੋਨਾ ਦੇ ਫੈਲਣ ਦਾ ਖ਼ਤਰਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਮੁਤਾਬਕ ਵੀਕੈਂਡ ਲੌਕਡਾਊਨ ਲਗਾ ਕੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ, ਪਰ ਇਸ ਦੇ ਉਲਟ ਵੀਕੈਂਡ ਲੌਕਡਾਊਨ ਮਗਰੋਂ ਹੋਣ ਵਾਲੀ ਭੀੜ ਕਾਰਨ ਕੋਰੋਨਾ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ।

ਵੀਕੈਂਡ ਲੌਕਡਾਊਨ ਮਗਰੋਂ ਬਜ਼ਾਰਾਂ 'ਚ ਭੀੜ

ABOUT THE AUTHOR

...view details