ਪੰਜਾਬ

punjab

ETV Bharat / state

ਵੇਖੋ ਸੁਰੱਖਿਆ ਨੂੰ ਲੈਕੇ ਕਿਹੋ ਜਿਹੇ ਨੇ ਸੂਬੇ ਦੇ ਹਸਪਤਾਲਾਂ ’ਚ ਪ੍ਰਬੰਧ ? - ਅੱਗ ਬੁਝਾਉਣ ਦੇ ਮੁਕੰਮਲ ਯੋਗ ਪ੍ਰਬੰਧ

ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਅੱਗ ਲੱਗਣ ਦੀ ਵਾਪਰੀ ਘਟਨਾ ਤੋਂ ਬਾਅਦ ਸੂਬੇ ਦੇ ਹਸਪਤਾਲਾਂ ਦੇ ਪ੍ਰਬੰਧਾਂ ਉੱਪਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਸੇ ਨੂੰ ਲੈਕੇ ਈਟੀਵੀ ਭਾਰਤ ਦੀ ਟੀਮ ਵੱਲੋਂ ਸੂਬੇ ਦੇ ਹਸਪਤਾਲਾਂ ਵਿੱਚ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਕਿ ਆਖਿਰ ਹਸਪਤਾਲਾਂ ਵਿੱਚ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਹਨ।

ਸੂਬੇ ਚ ਹਸਪਤਾਲਾਂ ਦੇ ਪ੍ਰਬੰਧਾਂ ਤੇ ਸਵਾਲ
ਸੂਬੇ ਚ ਹਸਪਤਾਲਾਂ ਦੇ ਪ੍ਰਬੰਧਾਂ ਤੇ ਸਵਾਲ

By

Published : May 14, 2022, 6:59 PM IST

Updated : May 14, 2022, 8:00 PM IST

ਬਰਨਾਲਾ: ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਅੱਜ ਮੈਡੀਕਲ ਕਾਲਜ ਦੇ ਹਸਪਤਾਲ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਉਪਰ ਕਈ ਘੰਟਿਆਂ ਬਾਅਦ ਵੀ ਕਾਬੂ ਨਹੀਂ ਪਾਇਆ ਜਾ ਸਕਿਆ ਭਾਵੇਂ ਇਸ ਅਗਜ਼ਨੀ ਵਿੱਚ ਕਿਸੇ ਦੀ ਮੌਤ ਹੋਣ ਦੀ ਕੋਈ ਘਟਨਾ ਨਹੀਂ ਵਾਪਰੀ ਪ੍ਰੰਤੂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਜ਼ਰੂਰ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।

ਅੰਮ੍ਰਿਤਸਰ ਵਿੱਚ ਵਾਪਰੀ ਘਟਨਾ ਤੋਂ ਬਾਅਦ ਈਟੀਵੀ ਭਾਰਤ ਵੱਲੋਂ ਸੂਬੇ ਦੇ ਵੱਖ ਵੱਖ ਹਸਪਤਾਲਾਂ ਦਾ ਸੁਰੱਖਿਆ ਦੇ ਲਿਹਾਜ ਤੋਂ ਜਾਇਜ਼ਾ ਲਿਆ ਗਿਆ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਲੈਕੇ ਹਸਪਤਾਲਾਂ ਵਿੱਚ ਕਿਹੋ ਜਿਹੇ ਪ੍ਰਬੰਧ ਕੀਤੇ ਗਏ ਹਨ। ਇਸਦੇ ਚੱਲਦੇ ਹੀ ਬਰਨਾਲਾ ਦੇ ਸਰਕਾਰੀ ਹਸਪਤਾਲ ਦਾ ਜਾਇਜ਼ਾ ਲਿਆ ਗਿਆ ਹੈ।

ਇਹ ਵੀ ਪੜ੍ਹੋ:ਹਸਪਤਾਲ ’ਚ ਅੱਗ ਲੱਗਣ ਕਾਰਨ ਹੋਏ ਕਈ ਧਮਾਕੇ, ਮੱਚਿਆ ਹੜਕੰਪ

ਬਰਨਾਲਾ ਹਸਪਤਾਲ ਦਾ ਲਿਆ ਜਾਇਜ਼ਾ:ਇਸ ਦੌਰਾਨ ਹਸਪਤਾਲ ਵਿੱਚ ਅੱਗ ਬੁਝਾਉਣ ਦੇ ਪ੍ਰਬੰਧਾਂ ਨੂੰ ਲੈ ਕੇ ਮੌਕਾ ਦੇਖਿਆ ਗਿਆ ਜਿਸ ਦੌਰਾਨ ਹਸਪਤਾਲ ਵਿੱਚ ਅੱਗ ਬੁਝਾਉਣ ਦੇ ਮੁਕੰਮਲ ਯੋਗ ਪ੍ਰਬੰਧ ਪਾਏ ਗਏ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਬਕਾਇਦਾ ਅੱਗ ਬੁਝਾਉਣ ਨੂੰ ਲੈ ਕੇ ਫਾਇਰ ਐਂਡ ਪਾਈਪਾਂ ਪਾਈਆਂ ਹੋਈਆਂ ਹਨ।

ਸੂਬੇ ਚ ਹਸਪਤਾਲਾਂ ਦੇ ਪ੍ਰਬੰਧਾਂ ਤੇ ਸਵਾਲ

ਪ੍ਰਬੰਧ ਦਿਖਾਈ ਦਿੱਤੇ ਮੁਕੰਮਲ:ਬਰਨਾਲਾ ਦੇ ਇਸ ਹਸਪਤਾਲ ਦੀ ਬਿਲਡਿੰਗ ਵਿੱਚ ਅੱਗ ਬੁਝਾਉਣ ਦੇ ਯੋਗ ਪ੍ਰਬੰਧ ਅਤੇ ਅੱਗ ਬੁਝਾਉਣ ਵਾਲੇ ਸਿਲੰਡਰ ਹਰ ਵਾਰਡ ਵਿੱਚ ਮੌਜੂਦ ਰੱਖੇ ਗਏ ਹਨ। ਬਰਨਾਲਾ ਦੇ ਸਿਵਲ ਸਰਜਨ ਦਾ ਵੀ ਇਹੀ ਕਹਿਣਾ ਹੈ ਕਿ ਅੱਜ ਹੀ ਉਨ੍ਹਾਂ ਵੱਲੋਂ ਫਾਇਰ ਸੇਫਟੀ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ ਜਿਸ ਦੌਰਾਨ ਸਾਰੇ ਪ੍ਰਬੰਧ ਸਹੀ ਪਾਏ ਗਏ ਹਨ।

ਸੋ ਜੇਕਰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਇਹੋ ਜਿਹੋ ਪ੍ਰਬੰਧ ਹੁੰਦੇ ਤਾਂ ਇਸ ਸ਼ਾਇਦ ਇੰਨ੍ਹੀ ਵੱਡੀ ਘਟਨਾ ਨਹੀਂ ਵਾਪਰਨੀ ਸੀ। ਇਸ ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ ਕਿਉਂਕਿ ਸ਼ਨੀਵਾਰ ਹੋਣ ਓਪੀਡੀ ਖੁੱਲ੍ਹੀ ਨਹੀਂ ਸੀ ਜਿਸ ਕਾਰਨ ਕੋਈ ਵੀ ਮਰੀਜ਼ ਅਤੇ ਹਸਪਤਾਲ ਦਾ ਸਟਾਫ ਮੌਜੂਦ ਨਹੀਂ ਸੀ।

ਜਲੰਧਰ ਹਸਪਤਾਲ ਦਾ ਦੌਰਾ: ਜਲੰਧਰ ਦਾ ਸਿਵਲ ਹਸਪਤਾਲ ਜਿਸ ਵਿਚ ਸੈਂਕੜਿਆਂ ਦੀ ਗਿਣਤੀ ਵਿੱਚ ਮਰੀਜ਼ ਅਤੇ ਉਨ੍ਹਾਂ ਦਾ ਰਿਸ਼ਤੇਦਾਰ ਹਮੇਸ਼ਾ ਮੌਜੂਦ ਰਹਿੰਦੇ ਹਨ। ਅਜਿਹੇ ਵਿੱਚ ਇਸ ਪੰਜ ਮੰਜ਼ਿਲਾ ਹਸਪਤਾਲ ਨੂੰ ਅੱਗ ਤੋਂ ਬਚਾਉਣ ਲਈ ਜਗ੍ਹਾ-ਜਗ੍ਹਾ ਉਪਰ ਅੱਗ ਬੁਝਾਉਣ ਵਾਲੇ ਯੰਤਰ ਅਤੇ ਬੋਰ ਕਰਕੇ ਪਾਈਪਾਂ ਲਗਾਈਆਂ ਗਈਆਂ ਹਨ। ਸਿਵਲ ਹਸਪਤਾਲ ਅੰਦਰ ਦਾਖ਼ਲ ਹੁੰਦਿਆਂ ਹੀ ਇਸ ਤਰ੍ਹਾਂ ਦੇ ਅੱਗ ਬੁਝਾਉਣ ਵਾਲੇ ਸਿਲੰਡਰ ਅਤੇ ਹੋਰ ਉਪਕਰਨ ਹਰ ਵਾਰਡ ਦੇ ਬਾਹਰ ਅਤੇ ਹਰ ਮੰਜ਼ਿਲ ਉੱਤੇ ਲੱਗੇ ਹੋਏ ਨਜ਼ਰ ਆਉਂਦੇ ਹਨ। ਇਨ੍ਹਾਂ ਸਾਰੇ ਉਪਕਰਨਾਂ ਉਪਰ ਬਕਾਇਦਾ ਇੰਨ੍ਹਾਂ ਦੀ ਟੈਸਟ ਰਿਪੋਰਟ ਅਤੇ ਉਨ੍ਹਾਂ ਮੁਫ਼ਤ ਟੈਸਟ ਦੇ ਨਾਲ ਨਾਲ ਐਕਸਪਾਇਰ ਹੋਣ ਦੀ ਤਰੀਕ ਲਿਖੀ ਹੋਈ ਹੈ।

ਜਲੰਧਰ ਦੇ ਹਸਪਤਾਲ ਦਾ ਲਿਆ ਜਾਇਜ਼ਾ

ਅੱਗ ਦੀਆਂ ਘਟਨਾਵਾਂ ਸਬੰਧੀ ਦਿੱਤੀ ਟਰੇਨਿੰਗ: ਹਾਲਾਂਕਿ ਕੁਝ ਦਿਨ ਪਹਿਲਾਂ ਸਿਵਲ ਹਾਸਪਤਾਲ ਦੇ ਪੂਰੇ ਸਟਾਫ ਨੂੰ ਅੱਗ ਲੱਗਣ ਦੀ ਸੂਰਤ ਵਿੱਚ ਇੰਨ੍ਹਾਂ ਉਪਕਰਨਾਂ ਨੂੰ ਇਸਤੇਮਾਲ ਕਰਨਾ ਵੀ ਸਿਖਾਇਆ ਗਿਆ ਹੈ ਪਰ ਇਸ ਸਭ ਦੇ ਵਿੱਚ ਸਵਾਲ ਇਹ ਉੱਠਦਾ ਹੈ ਕਿ ਜੇ ਇੰਨਾ ਕੁਝ ਹੁੰਦਿਆਂ ਹੋਇਆ ਵੀ ਅੰਮ੍ਰਿਤਸਰ ਵਰਗੀ ਘਟਨਾ ਘਟਦੀ ਹੈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ? ਹੁਣ ਦੇਖਣਾ ਇਹ ਹੈ ਕਿ ਜੇ ਕਦੀ ਇੰਨ੍ਹਾਂ ਦੀ ਲੋੜ ਪੈਂਦੀ ਹੈ ਤਾਂ ਇਹ ਜੰਤਰ ਕਿੰਨਾ ਕੁ ਕੰਮ ਆਉਂਦੇ ਹਨ।

ਸੂਬੇ ਚ ਹਸਪਤਾਲਾਂ ਦੇ ਪ੍ਰਬੰਧਾਂ ਤੇ ਸਵਾਲ

ਫਾਇਰ ਬ੍ਰਿਗੇਡ ਅਧਿਕਾਰੀ ਦਾ ਬਿਆਨ:ਸਿਵਲ ਹਸਪਤਾਲ ਦੇ ਅੰਦਰ ਲੱਗੇ ਇਨ੍ਹਾਂ ਉਪਕਰਨਾਂ ਬਾਰੇ ਫਾਇਰ ਬ੍ਰਿਗੇਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲੇ ਸਿਵਲ ਹਸਪਤਾਲ ਵਿੱਚ ਇਸ ਚੀਜ਼ ਨੂੰ ਲੈ ਕੇ ਸਿਵਲ ਹਸਪਤਾਲ ਦੇ ਸਟਾਫ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਸੀ। ਇਹੀ ਨਹੀਂ ਇਸ ਦੇ ਨਾਲ ਨਾਲ ਅੱਗ ਨੂੰ ਲੈ ਕੇ ਜੋ ਕਮੀਆਂ ਇੱਥੇ ਪਾਈਆਂ ਗਈਆਂ ਉਸ ਬਾਰੇ ਵੀ ਸਿਵਲ ਹਸਪਤਾਲ ਦੇ ਅਫ਼ਸਰਾਂ ਨੂੰ ਅਗਾਹ ਕੀਤਾ ਗਿਆ ਹੈ ਤਾਂ ਕਿ ਉਸ ਨੂੰ ਜਲਦ ਤੋਂ ਜਲਦ ਠੀਕ ਕਰਵਾਇਆ ਜਾ ਸਕੇ।

ਸੂਬੇ ਚ ਹਸਪਤਾਲਾਂ ਦੇ ਪ੍ਰਬੰਧਾਂ ਤੇ ਸਵਾਲ

ਜ਼ਿਲ੍ਹੇ ਚ 26 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਜੂਦ:ਫਾਇਰ ਬ੍ਰਿਗੇਡ ਅਫ਼ਸਰ ਰਾਜਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕਿਸੇ ਵੀ ਸੂਰਤ ਵਿਚ ਅੱਗ ਲੱਗਣ ਦੀ ਘਟਨਾ ’ਤੇ ਕਾਬੂ ਪਾਉਣ ਲਈ ਕੁੱਲ ਛੱਬੀ ਗੱਡੀਆਂ ਹਨ ਜਿੰਨ੍ਹਾਂ ਵਿੱਚੋਂ ਅਠਾਰਾਂ ਗੱਡੀਆਂ ਵੱਡੀਆਂ , ਦੋ ਛੋਟੀਆਂ ਗੱਡੀਆਂ , ਚਾਰ ਗੱਡੀਆਂ ਜਿੰਨ੍ਹਾਂ ਦਾ ਨਾਮ ਯੋਧੇ ਰੱਖਿਆ ਗਿਆ ਹੈ ਦੇ ਨਾਲ ਨਾਲ ਚਾਰ ਮੋਟਰਸਾਈਕਲ ਵੀ ਹਨ ਤਾਂ ਕਿ ਅੱਗ ਲੱਗਣ ਦੀ ਸੂਰਤ ਵਿੱਚ ਕਿਸੇ ਵੀ ਇਲਾਕੇ ਵਿੱਚ ਜਲਦੀ ਪਹੁੰਚਿਆ ਜਾ ਸਕੇ। ਰਾਜਿੰਦਰ ਕੁਮਾਰ ਦੇ ਮੁਤਾਬਕ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਲੱਗੇ ਹਰ ਉਪਕਰਨ ਦੀ ਜਾਂਚ ਕੀਤੀ ਗਈ ਹੈ ਅਤੇ ਬਕਾਇਦਾ ਉਸ ਉਪਰ ਉਸ ਦੀ ਰਿਪੋਰਟ ਵੀ ਲਿਖੀ ਗਈ ਹੈ। ਉਨ੍ਹਾਂ ਕਿਹਾ ਕਿ ਹਸਪਤਾਲ ਵਿੱਚ ਜੋ ਖ਼ਾਮੀਆਂ ਹਨ ਉਹ ਪੂਰੀਆਂ ਕਰਨ ਦਾ ਭਰੋਸਾ ਹਸਪਤਾਲ ਪ੍ਰਸ਼ਾਸਨ ਵੱਲੋਂ ਦਿੱਤਾ ਗਿਆ ਹੈ।

ਫਿਲਹਾਲ ਖੁਦ ਫ਼ਾਇਰ ਬ੍ਰਿਗੇਡ ਅਫ਼ਸਰਾਂ ਦਾ ਇਹ ਕਹਿਣਾ ਕਿ ਸਿਵਲ ਹਸਪਤਾਲ ਅੰਦਰ ਅਜੇ ਵੀ ਅੱਗ ਦੀ ਘਟਨਾ ਦੇ ਚਲਦੇ ਕਈ ਖਾਮੀਆਂ ਹਨ। . ਹੁਣ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਲੱਗੀ ਅੱਗ ਤੋਂ ਬਾਅਦ ਜਲੰਧਰ ਦੇ ਸਿਵਲ ਹਸਪਤਾਲ ਪ੍ਰਸ਼ਾਸਨ ਨੂੰ ਵੀ ਸਬਕ ਲੈਣਾ ਚਾਹੀਦਾ ਹੈ।

ਇਹ ਵੀ ਪੜ੍ਹੋ:CM ਮਾਨ ਨੇ ਅੰਮ੍ਰਿਤਸਰ ਘਟਨਾ ’ਤੇ ਜਤਾਇਆ ਦੁੱਖ, ਕਿਹਾ ਹਾਲਾਤਾਂ ’ਤੇ ਖੁਦ ਰੱਖ ਰਿਹਾ ਹਾਂ ਨਜ਼ਰ

Last Updated : May 14, 2022, 8:00 PM IST

ABOUT THE AUTHOR

...view details