ਬਰਨਾਲਾ:ਸ੍ਰੀ ਗੁਰੂ ਤੇਗ ਬਹਾਦੁਰ ਜੀ (Guru Tegh Bahadur JI) ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਲੈਕੇ ਗੁਰੂ ਸਾਹਿਬ ਦੇ ਜੀਵਨ ਤੇ ਬਾਣੀ ਉੱਤੇ ਆਧਾਰਿਤ ਸ੍ਰੀ ਗੁਰੂ ਤੇਗ ਬਹਾਦੁਰ ਜੀ ਕਿਤਾਬ ਦਾ ਲੋਕਾਰਪਣ ਕਰਵਾਇਆ ਗਿਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਰਨਾਲਾ ਦੇ ਐੱਲ.ਬੀ.ਐੱਸ. ਵੂਮੈਨ ਕਾਲਜ (LBS Women's College) ਵਿੱਚ ਕਿਤਾਬ ਦਾ ਲੋਕਾਰਪਣ ਕਰਵਾਇਆ ਗਿਆ ਹੈ।
ਇਸ ਸਮਾਗਮ ਵਿੱਚ ਬਰਨਾਲਾ (Barnala) ਦੇ ਕਈ ਪ੍ਰਸਿੱਧ ਲੇਖਕ ਬੁੱਧੀਜੀਵੀ ਸਮਾਜ ਅਤੇ ਸ਼ਹਿਰ ਵਾਸੀਆਂ ਸ਼ਿਰਕਤ ਕੀਤੀ। ਇਸ ਮੌਕੇ ਸ਼੍ਰੀ ਗੁਰੂ ਤੇਗ ਬਹਾਦੁਰ ਦੀ ਉਪਦੇਸ਼ਕਾ ਐਡਵੋਕੇਟ ਅਨੁਰਾਧਾ ਭਾਰਗਵ ਕਰਨਾਲ ਵਾਲੇ ਇਸ ਲੋਕਾਰਪਣ ਸਮਾਗਮ ਵਿੱਚ ਵਿਸ਼ੇਸ਼ ਤੌਰ ਉੱਤੇ ਪਹੁੰਚੀ।
ਕਿਤਾਬ ਰਿਲੀਜ ਦੌਰਾਨ ਐਡਵੋਕੇਟ ਅਨੁਰਾਧਾ ਭਾਰਗਵ, ਐੱਸ.ਜੀ.ਪੀ.ਸੀ. ਮੈਂਬਰ ਪਰਮਜੀਤ ਸਿੰਘ ਖਾਲਸਾ ਅਤੇ ਗਿਆਨੀ ਤੇਜਪਾਲ ਸਿੰਘ ਨੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ ਜੀਵਨ ਦੇ ਪ੍ਰਤੀ ਅਤੇ ਉਨ੍ਹਾਂ ਦੀ ਜੀਵਨਸ਼ੈਲੀ ਦੇ ਪ੍ਰਤੀ ਲੋਕਾਂ ਨੂੰ ਇਸ ਕਿਤਾਬ ਦੇ ਜ਼ਰੀਏ ਪੜ੍ਹਨ ਲਈ ਉਤਸ਼ਾਹਿਤ ਕੀਤਾ ਅਤੇ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ਉੱਤੇ ਚੱਲਣ ਲਈ ਵੀ ਪ੍ਰੇਰਿਤ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਐਡਵੋਕੇਟ ਅਨੁਰਾਧਾ ਭਾਰਗਵ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦੁਰ ਜੀ ਇੱਕ ਮਹਾਨ ਗੁਰੂ ਹਨ। ਜਿਨ੍ਹਾਂ ਨੇ ਦੂਜਿਆ ਦੀ ਰੱਖਿਆ ਅਤੇ ਸੱਚ ਲਈ ਆਪਣੇ ਸ਼ੀਸ਼ ਦਾ ਬਲੀਦਾਨ ਦੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਜੀ ਵੱਲੋਂ ਦੱਸੇ ਰਾਸਤੇ ‘ਤੇ ਚੱਲ ਕੇ ਮਨੁੱਖ ਸੰਸਾਰ ਦੇ ਡਰ ਅਤੇ ਮੋਹ ਤੋਂ ਮੁਕਤ ਹੋ ਜਾਦਾ ਹੈ।