ਬਰਨਾਲਾ:ਪੁਲਿਸ (Police) ਵੱਲੋਂ ਇੱਕ ਹਫ਼ਤੇ ਅੰਦਰ ਦੂਜੀ ਵਾਰ ਅਣਪਛਾਤੇ ਵਿਅਕਤੀਆਂ ਵਿਰੁੱਧ ਧਰਨਾ ਪ੍ਰਦਰਸ਼ਨ ਦੇ ਮਾਮਲੇ ਵਿੱਚ ਪਰਚੇ ਦਰਜ ਕੀਤਾ ਹੈ। ਤਾਜ਼ਾ ਮਾਮਲੇ ਵਿੱਚ ਆਈ.ਟੀ.ਆਈ. ਚੌਂਕ ਵਿੱਚ ਸੜਕ ਜਾਮ (Road jams) ਕਰਨ ਵਾਲਿਆਂ ਵਿਰੁੱਧ ਪੁਲਿਸ (Police) ਨੇ ਪਰਚਾ ਦਰ ਕੀਤਾ ਹੈ। ਜਿਕਰਯੋਗ ਹੈ ਕਿ ਇੱਕ ਦਿਨ ਪਹਿਲਾਂ ਆਸ਼ਾ ਵਰਕਰਾਂ (Asha workers) ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸੇ ਸਿਲਸਿਲੇ ਵਿੱਚ ਆਸ਼ਾ ਵਰਕਰਾਂ ਵੱਲੋਂ ਸ਼ਹਿਰ ਦੇ ਕਾਂਗਰਸੀ ਆਗੂ ਨੂੰ ਮੰਗ ਪੱਤਰ ਦਿੱਤਾ ਜਾਣਾ ਸੀ, ਪ੍ਰੰਤੂ ਕਾਂਗਰਸੀ ਆਗੂ ਵੱਲੋਂ ਮੰਗ ਪੱਤਰ ਨਾ ਫੜੇ ਜਾਣ ਦੇ ਰੋਸ ਵਜੋਂ ਆਸ਼ਾ ਵਰਕਰਾਂ ਨੇ ਸ਼ਹਿਰ ਦੇ ਆਈ.ਟੀ.ਆਈ. ਚੌਂਕ ਵਿੱਚ ਧਰਨਾ ਲਗਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਅਣਪਛਾਤਾ ਦੱਸ ਉਹਨਾਂ ਵਿਰੁੱਧ ਦਰਜ਼ ਕੀਤਾ ਗਿਆ ਹੈ।
ਐੱਸ.ਐੱਚ.ਓ. ਸਿਟੀ-2 (S.H.O. City-2) ਜਗਦੇਵ ਸਿੰਘ ਨੇ ਦੱਸਿਆ ਕਿ 140/150 ਦੇ ਕਰੀਬ ਆਸ਼ਾ ਵਰਕਰਾਂ ਨੇ ਬਿਨਾਂ ਪੁੱਛੇ ਦੱਸੇ ਆਈ.ਟੀ.ਆਈ. ਚੌਂਕ ਵਿਖੇ ਧਰਨਾ ਲਗਾਇਆ ਅਤੇ ਟਰੈਫ਼ਿਕ ਜਾਮ ਕੀਤਾ ਗਿਆ ਸੀ। ਜਿਸ ਕਾਰਨ ਹੋਰ ਫੋਰਸ ਮੌਕੇ ‘ਤੇ ਮੰਗਵਾਈ ਅਤੇ ਟਰੈਫ਼ਿਕ ਵੱਖ-ਵੱਖ ਰੂਟਾਂ 'ਤੇ ਡਾਇਵਰਟ ਕਰਵਾਇਆ।