ਪੰਜਾਬ

punjab

By

Published : Feb 1, 2020, 6:27 PM IST

ETV Bharat / state

ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਦੀ ਮੌਤ 'ਤੇ ਲੇਖਕਾਂ ਨੇ ਪ੍ਰਗਟਾਇਆ ਦੁੱਖ

ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਮੁੱਚੇ ਸਾਹਿਤਕ ਗਲਿਆਰੇ ਵਿੱਚ ਸੋਗ ਦੀ ਲਹਿਰ ਹੈ। ਇਹ ਦੋਵੇਂ ਸਾਹਿਤਕਾਰ ਪੰਜਾਬੀ ਦੇ ਮਾਣਮੱਤੇ ਲੇਖਕ ਹਨ, ਜਿਨ੍ਹਾਂ ਨੂੰ ਦੋਵੇਂ ਚੜ੍ਹਦੇ ਅਤੇ ਲਹਿੰਦੇ ਪੰਜਾਬਾਂ ਵਿੱਚ ਵੱਡੇ ਪੱਧਰ ਤੇ ਪੜ੍ਹਿਆ ਗਿਆ।

reaction-of-punjabi-writers-on-dilip-kaur-tiwanas-and-jaswant-singh-kawal-death
ਡਾ. ਅਮਨਦੀਪ ਸਿੰਘ ਟੱਲੇਵਾਲੀਆ

ਬਰਨਾਲਾ: ਪੰਜਾਬੀ ਸਾਹਿਤ ਦੀਆਂ ਦੋ ਵੱਡੀਆਂ ਸਾਹਿਤਕ ਹਸਤੀਆਂ ਸਿਰਫ਼ ਦੋ ਦਿਨਾਂ ਵਿੱਚ ਹੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਈਆਂ ਹਨ। ਸਾਹਿਤਕਾਰ ਦਲੀਪ ਕੌਰ ਟਿਵਾਣਾ ਅਤੇ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਜਸਵੰਤ ਸਿੰਘ ਕੰਵਲ ਦੀ ਮੌਤ ਦੀ ਖ਼ਬਰ ਨਾਲ ਪੂਰੇ ਸਾਹਿਤਕ ਗਲਿਆਰਿਆਂ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਵੱਖ ਵੱਖ ਲੇਖਕਾਂ ਤੇ ਸਾਹਿਤਕਾਰਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਦੋਵੇਂ ਸਾਹਿਤਕਾਰਾਂ ਦੀ ਮੌਤ 'ਤੇ ਆਖਿਆ ਕਿ ਪੰਜਾਬੀ ਸਾਹਿਤ ਨੂੰ ਨਾ ਪੂਰਾ ਹੋ ਸਕਣ ਵਾਲਾ ਘਾਟਾ ਪਿਆ ਹੈ।

ਵੀਡੀਓ

ਇਸ ਮੌਕੇ ਲੇਖਕ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਦੇ ਅਕਾਲ ਚਲਾਣਾ ਕਰ ਜਾਣ ਨਾਲ ਸਮੁੱਚੇ ਸਾਹਿਤਕ ਗਲਿਆਰੇ ਵਿੱਚ ਸੋਗ ਦੀ ਲਹਿਰ ਹੈ। ਇਹ ਦੋਵੇਂ ਸਾਹਿਤਕਾਰ ਪੰਜਾਬੀ ਦੇ ਮਾਣਮੱਤੇ ਲੇਖਕ ਹਨ, ਜਿਨ੍ਹਾਂ ਨੂੰ ਦੋਵੇਂ ਪੰਜਾਬਾਂ ਚੜ੍ਹਦੇ ਅਤੇ ਲਹਿੰਦੇ ਵਿੱਚ ਵੱਡੇ ਪੱਧਰ ਤੇ ਪੜ੍ਹਿਆ ਗਿਆ। ਦੋਵੇਂ ਸਾਹਿਤਕਾਰਾਂ ਨੇ ਨਾਵਲ ਅਤੇ ਕਹਾਣੀਆਂ ਲਿਖੀਆਂ ਸਨ।

ਇਹ ਵੀ ਪੜ੍ਹੋਂ: 'ਪੰਜਾਬੀ ਸਾਹਿਤ ਦੀ ਮਾਂ ਅਤੇ ਛਾਂ ਦਲੀਪ ਕੌਰ ਟਿਵਾਣਾ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ'

ਨਾਵਲਕਾਰ ਬੇਅੰਤ ਸਿੰਘ ਬਾਜਵਾ ਨੇ ਕਿਹਾ ਕਿ ਇਨ੍ਹਾਂ ਦੋਵਾਂ ਲੇਖਕਾਂ ਨੇ ਪੰਜਾਬੀ ਦਾ ਵਡਮੁੱਲਾ ਸਾਹਿਤ ਰਚਿਆ। ਇਨ੍ਹਾਂ ਵੱਲੋਂ ਰਚੇ ਗਏ ਸਾਹਿਤ ਵਿੱਚ ਪੰਜਾਬ, ਲੋਕਾਈ ਅਤੇ ਇਨਸਾਨੀਅਤ ਦਾ ਦਰਦ ਝਲਕਦਾ ਹੈ। ਦਲੀਪ ਕੌਰ ਟਿਵਾਣਾ ਨੇ ਇੱਕ ਛੋਟੇ ਜਿਹੇ ਮੁੱਦੇ ਤੇ ਪਦਮ ਸ੍ਰੀ ਪੁਰਸਕਾਰ ਵੀ ਵਾਪਸ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜੋ ਵੀ ਨਵਾਂ ਲੇਖਕ ਉੱਠਦਾ ਹੈ, ਉਹ ਸਭ ਤੋਂ ਪਹਿਲਾਂ ਜਸਵੰਤ ਸਿੰਘ ਕੰਵਲ ਨੂੰ ਹੀ ਪੜ੍ਹਦਾ ਹੈ। ਜਸਵੰਤ ਸਿੰਘ ਹਰ ਵਰਗ ਦੇ ਹਰਮਨ ਪਿਆਰੇ ਲੇਖਕ ਹਨ ਇਨ੍ਹਾਂ ਦੇ ਤੁਰ ਜਾਣ ਨਾਲ ਪੰਜਾਬੀ ਸਾਹਿਤ ਨੂੰ ਬਹੁਤ ਵੱਡਾ ਘਾਟਾ ਪਿਆ ਹੈ।

ABOUT THE AUTHOR

...view details