ਬਰਨਾਲਾ: ਨਸ਼ਿਆਂ ਨੂੰ ਲੈ ਕੇ ਪੁਲਿਸ ਵੱਲੋਂ ਜ਼ਿਲ੍ਹੇ ਭਰ ਵਿੱਚ ਵੱਖ ਵੱਖ ਥਾਵਾਂ 'ਤੇ ਰੇਡ ਕੀਤੀ ਗਈ ਹੈ। ਪੰਜਾਬ ਪੁਲਿਸ ਦੇ ਆਪਰੇਸ਼ਨ ਕਲੀਨ ਤਹਿਤ ਜ਼ਿਲ੍ਹੇ ਭਰ ਵਿੱਚ ਨਸ਼ਾ ਤਸਕਰਾਂ ਦੇ ਟਿਕਾਣਿਆਂ ਉਪਰ ਪੁਲਿਸ ਵਲੋਂ ਚੈਕਿੰਗ ਕੀਤੀ ਗਈ ਹੈ। ਐਸਪੀ, ਡੀਐਸਪੀ ਅਤੇ ਐਸਐਚਓਜ਼ ਦੀ ਅਗਵਾਈ ਵਿੱਚ ਟੀਮਾਂ ਬਣਾ ਕੇ ਪੁਲਿਸ ਵਲੋਂ ਸਵੇਰ ਤੋਂ ਚੈਕਿੰਗ ਕੀਤੀ ਜਾ ਰਹੀ ਹੈ। ਪੁਲਿਸ ਵਲੋਂ ਜ਼ਿਲ੍ਹੇ ਭਰ ਵਿੱਚ 120 ਨਸ਼ਾ ਤਸਕਾਰਾਂ ਦੀ ਪਹਿਚਾਣ ਕਰਕੇ ਉਹਨਾਂ ਦੀ ਰਿਹਾਇਸ਼ ਤੇ ਚੈਕਿੰਗ ਮੁਹਿੰਮ ਚਲਾਈ ਗਈ ਹੈ। ਇਸ ਚੈਕਿੰਗ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਹਨ।
Police action: ਨਸ਼ਿਆਂ ਵਿਰੁੱਧ ਬਰਨਾਲਾ ਪੁਲਿਸ ਵੱਲੋਂ ਜ਼ਿਲ੍ਹੇ ਭਰ 'ਚ ਛਾਪੇਮਾਰੀ
ਨਸ਼ੇ ਦੇ ਤਕਸਰਾਂ 'ਤੇ ਕਾਬੂ ਪਾਉਣ ਲਈ ਬਰਨਾਲਾ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਰੇਡ ਕੀਤੀ ਗਈ।ਪੁਲਿਸ ਵੱਲੋਂ 120 ਸ਼ੱਕੀ ਨਸ਼ਾ ਤਸਕਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਗਈ।
ਕਿੱਥੇ-ਕਿੱਥੇ ਕੀਤੀ ਰੇਡ: ਇਹ ਚੈਕਿੰਗ ਬਰਨਾਲਾ ਸ਼ਹਿਰ ਸਮੇਤ ਤਪਾ ਮੰਡੀ, ਭਦੌੜ, ਮਹਿਲ ਕਲਾਂ ਅਤੇ ਹੋਰ ਪਿੰਡਾਂ ਕਸਬਿਆਂ ਵਿੱਚ ਕੀਤੀ ਗਈ ਹੈ, ਜਿੱਥੇ ਨਸ਼ਾ ਤਸਕਰਾਂ ਦੀ ਰਿਹਾਇਸ਼ ਹੈ। ਐਸਪੀਡੀ ਰਮਨੀਸ਼ ਚੌਧਰੀ ਨੇ ਕਿਹਾ ਕਿ ਇਸ ਚੈਕਿੰਗ ਮੁਹਿੰਮ ਵਿੱਚ ਚੰਗੀ ਸਫ਼ਲਤਾ ਮਿਲਣ ਦੀ ਆਸ ਹੈ। ਇਸ ਮੌਕੇ ਐਸਡੀ(ਡੀ) ਰਮਨੀਸ਼ ਚੌਧਰੀ ਨੇ ਕਿਹਾ ਕਿ ਪੰਜਾਬ ਪੁਲਿਸ ਵਲੋਂ ਲਗਾਾਤਰ ਨਸਿਆਂ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਇਸੇ ਮੁਹਿੰਮ ਤਹਿਤ ਡੀਜੀਪੀ ਪੰਜਾਬ ਦੇ ਨਿਰਦੇਸ਼ਾਂ ਤੇ ਸੂਬੇ ਭਰ ਵਿੱਚ ਆਪਰੇਸ਼ਨ ਕਲੀਨ ਚਲਾਇਆ ਗਿਆ ਹੈ। ਜਿਸ ਤਹਿਤ ਸੂਬੇ ਭਰ ਵਿੱਚ ਪੁਲਿਸ ਵਲੋਂ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਅਤੇ ਨਸਿਆਂ 'ਤੇ ਕੰਟਰੋਲ ਕਰਨ ਦੇ ਮਕਸਦ ਨਾਲ ਚੈਕਿੰਗ ਕੀਤੀ ਜਾ ਰਹੀ ਹੈ।
ਸ਼ੱਕੀ 120 ਨਸ਼ਾ ਤਸਕਰਾਂ ਦੇ ਘਰਾਂ 'ਤੇ ਰੇਡ:ਐਸਐਸਪੀ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿੱਚ ਸ਼ੱਕੀ 120 ਨਸ਼ਾ ਤਸਕਰਾਂ ਦੇ ਘਰਾਂ ਅਤੇ ਟਿਕਾਣਿਆਂ ਉਪਰ ਛਾਪੇਮਾਰੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਬਰਨਾਲਾ ਪੁਲਿਸ ਵਲੋਂ ਐਸਪੀ, ਡੀਐਸਪੀ ਅਤੇ ਐਸਐਚਓਜ਼ ਦੀਆਂ ਵੱਖ ਵੱਖ ਟੀਮਾਂ ਬਣਾਈਆਂ ਗਈਆਂ ਹਨ, ਜੋ ਇਸ ਚੈਕਿੰਗ ਮੁਹਿੰਮ ਵਿੱਚ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਅਜੇ ਇਹ ਚੈਕਿੰਗ ਚੱਲ ਰਹੀ ਹੈ ਅਤੇ ਇਸ ਚੈਕਿੰਗ ਮੁਹਿੰਮ ਵਿੱਚ ਉਮੀਦ ਹੈ ਨਸ਼ਾ ਬਰਾਮਦ ਹੋਵੇਗਾ। ਜਿਸਦੀ ਬਾਅਦ ਵਿੱਚ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਜੋ ਲੋਕ ਐਨਡੀਪੀਐਸ ਐਕਟ ਅਤੇ ਕਮਰਸ਼ੀਅਲ ਤੌਰ ਤੇ ਨਸ਼ਾ ਵੇਚਦੇ ਰਹੇ ਹਨ, ਉਹਨਾਂ ਦੇ ਟਿਕਾਣਿਆਂ ਉਪਰ ਰੇਡ ਕੀਤੀ ਗਈ ਹੈ। ਜਦਕਿ ਪੁਲਿਸ ਦੀ ਰੇਡ ਕਿਸੇ ਸਪੈਸ਼ਲ ਜਗ੍ਹਾ ਨਹੀਂ, ਬਲਕਿ ਜ਼ਿਲ੍ਹੇ ਵਿੱਚ ਤਪਾ ਮੰਡੀ, ਮਹਿਲ ਕਲਾਂ ਵਿਖੇ ਜਿੱਥੇ ਨਸ਼ਾ ਤਸਕਰਾਂ ਦੀ ਰਿਹਾਇਸ਼ ਹੈ, ਉਥੇ ਰੇਡ ਕੀਤੀ ਗਈ ਹੈ।