ਪੰਜਾਬ

punjab

ETV Bharat / state

ਵਿਧਾਇਕਾਂ ਨੂੰ ਮਿਲ ਰਹੀ ਇੱਕ ਤੋਂ ਵੱਧ ਪੈਨਸ਼ਨ ‘ਤੇ ਉੱਠੇ ਵੱਡੇ ਸਵਾਲ ! - ਮੰਗ ਉਠਾਈ ਗਈ ਬਿਲਕੁਲ ਜਾਇਜ਼

ਪੰਜਾਬ ਵਿੱਚ ਵਿਧਾਇਕਾਂ ਨੂੰ ਮਿਲ ਰਹੀਆਂ ਇੱਕ ਤੋਂ ਵੱਧ ਪੈਨਸ਼ਨਾਂ ਨੂੰ ਲੈ ਕੇ ਆਮ ਲੋਕਾਂ ਦੇ ਵਿੱਚ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਬਰਨਾਲਾ ‘ਚ ਕਿਸਾਨਾਂ ਨੇ ਇਸ ਮਸਲੇ ‘ਤੇ ਬੋਲਦਿਆਂ ਕਿਹਾ ਕਿ ਵਿਧਾਇਕਾਂ ਨੂੰ ਇੱਕ ਤੋਂ ਵੱਧ ਪੈਨਸ਼ਨ ਦੇ ਕੇ ਆਮ ਲੋਕਾਂ ‘ਤੇ ਵਾਧੂ ਬੋਝ ਪਾਇਆ ਜਾ ਰਿਹਾ ਹੈ।

ਵਿਧਾਇਕਾਂ ਨੂੰ ਮਿਲ ਰਹੀ ਇੱਕ ਤੋਂ ਵੱਧ ਪੈਨਸ਼ਨ ‘ਤੇ ਉੱਠੇ ਵੱਡੇ ਸਵਾਲ !
ਵਿਧਾਇਕਾਂ ਨੂੰ ਮਿਲ ਰਹੀ ਇੱਕ ਤੋਂ ਵੱਧ ਪੈਨਸ਼ਨ ‘ਤੇ ਉੱਠੇ ਵੱਡੇ ਸਵਾਲ !

By

Published : Aug 21, 2021, 6:39 PM IST

ਬਰਨਾਲਾ: ਆਮ ਆਦਮੀ ਪਾਰਟੀ (Aam Aadmi Party) ਵਲੋਂ ਬੀਤੇ ਦਿਨੀਂ ਪੰਜਾਬ ਦੇ ਰਾਜਪਾਲ (Governor of Punjab) ਨੂੰ ਮਿਲ ਕੇ ਵਿਧਾਇਕਾਂ (MLA ) ਦੀ ਸਿਰਫ਼ ਇੱਕ ਪੈਨਸ਼ਨ ਕਰਨ ਦੀ ਮੰਗ ਉਠਾਈ ਗਈ ਹੈ। ਆਮ ਆਦਮੀ ਪਾਰਟੀ ਵੱਲੋਂ ਉਠਾਈ ਗਈ ਇਸ ਮੰਗ ਨੂੰ ਆਮ ਲੋਕਾਂ ਵੱਲੋਂ ਵੀ ਜਾਇਜ਼ ਠਹਿਰਾਇਆ ਜਾ ਰਿਹਾ ਹੈ।

ਵਿਧਾਇਕਾਂ ਨੂੰ ਮਿਲ ਰਹੀ ਇੱਕ ਤੋਂ ਵੱਧ ਪੈਨਸ਼ਨ ‘ਤੇ ਉੱਠੇ ਵੱਡੇ ਸਵਾਲ !

ਇਸ ਸਬੰਧੀ ਗੱਲਬਾਤ ਕਰਦਿਆਂ ਬਰਨਾਲਾ ਦੇ ਕਿਸਾਨ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ ਅਤੇ ਪਰਮਿੰਦਰ ਸਿੰਘ ਹੰਡਿਆਇਆ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ। ਆਮ ਆਦਮੀ ਪਾਰਟੀ ਵੱਲੋਂ ਜੋ ਮੰਗ ਉਠਾਈ ਗਈ ਹੈ ਇਹ ਬਿਲਕੁਲ ਜਾਇਜ਼ ਹੈ।

ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਪੰਜਾਬ ਵਿੱਚ ਇੱਕ-ਇੱਕ ਵਿਧਾਇਕ ਚਾਰ-ਚਾਰ, ਪੰਜ-ਪੰਜ ਪੈਨਸ਼ਨਾਂ ਲੈ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਪੈਨਸ਼ਨ ਦਾ ਵਾਧੂ ਬੋਝ ਆਮ ਲੋਕਾਂ ਉੱਪਰ ਪਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜਦੋਂ ਸਰਕਾਰੀ ਵਿਭਾਗਾਂ ਤੋਂ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਨੂੰ ਇੱਕ ਪੈਨਸ਼ਨ ਮਿਲਦੀ ਹੈ ਤਾਂ ਵਿਧਾਇਕਾਂ ਨੂੰ ਵੀ ਸਿਰਫ ਇਕ ਪੈਨਸ਼ਨ ਹੀ ਮਿਲਣੀ ਚਾਹੀਦੀ ਹੈ। ਜਿਸ ਕਰਕੇ ਪੈਨਸ਼ਨ ਮਿਲਣ ਵਾਲੇ ਨਿਯਮਾਂ ਵਿੱਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ। ਕਿਉਂਕਿ ਵਿਧਾਇਕਾਂ ਦੀਆਂ ਇਕ ਤੋਂ ਵਧੇਰੇ ਪੈਨਸ਼ਨ ਦਾ ਬੋਝ ਆਮ ਲੋਕਾਂ ‘ਤੇ ਹੀ ਪੈ ਰਿਹਾ ਹੈ।

ਇਹ ਵੀ ਪੜ੍ਹੋ:ਪੰਜਾਬ 'ਚ ਕਈ ਥਾਵਾਂ 'ਤੇ ਟਰੇਨਾਂ ਨੂੰ ਲੱਗੀ ਬ੍ਰੇਕ !

ABOUT THE AUTHOR

...view details