ਪੰਜਾਬ

punjab

ETV Bharat / state

ਕੇਂਦਰ ਸਰਕਾਰ ਦੇਸ਼ ਵਿੱਚ ਸਿੱਖਿਆ ਦਾ ਕਰਨ ਲੱਗੀ ਹੈ ਭਗਵਾਂਕਰਨ: ਮੀਤ ਹੇਅਰ - ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ

ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਸੱਤਾ 'ਤੇ ਕਾਬਜ਼ ਭਾਜਪਾ ਸਰਕਾਰ ਦੇਸ਼ ਦੇ ਫੈਂਡਰਲ ਢਾਂਚੇ ਨਾਲ ਛੇੜਛਾੜ ਕਰਦੀ ਆ ਰਹੀ ਹੈ।

ਮੀਤ ਹੇਅਰ
ਮੀਤ ਹੇਅਰ

By

Published : Jul 30, 2020, 9:22 PM IST

ਬਰਨਾਲਾ: ਕੇਂਦਰ ਸਰਕਾਰ ਵੱਲੋਂ ਸਿੱਖਿਆ ਪ੍ਰਣਾਲੀ ਵਿੱਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਨੂੰ ਲੈ ਕੇ ਵੱਖ ਵੱਖ ਪਾਰਟੀਆਂ ਦੇ ਲੀਡਰਾਂ ਵੱਲੋਂ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ। ਆਮ ਆਦਮੀ ਪਾਰਟੀ ਦੇ ਬਰਨਾਲਾ ਤੋਂ ਵਿਧਾਇਕ ਅਤੇ ਯੂਥ ਪੰਜਾਬ ਦੇ ਇੰਚਾਰਜ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਇਸ ਬਦਲਾਅ ਨੀਤੀ 'ਤੇ ਸਵਾਲ ਚੁੱਕੇ ਹਨ।

ਵੀਡੀਓ

ਇਸ ਸਬੰਧੀ ਮੀਤ ਹੇਅਰ ਨੇ ਆਪਣਾ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀ ਸੱਤਾ 'ਤੇ ਕਾਬਜ਼ ਭਾਜਪਾ ਸਰਕਾਰ ਦੇਸ਼ ਦੇ ਫੈਂਡਰਲ ਢਾਂਚੇ ਨਾਲ ਛੇੜਛਾੜ ਕਰਦੀ ਆ ਰਹੀ ਹੈ। ਸਿੱਖਿਆ ਨੀਤੀ ਵਿੱਚ ਜੋ ਬਦਲਾਵ ਕੀਤਾ ਗਿਆ ਹੈ, ਇਹ ਵੀ ਦੇਸ਼ ਵਾਸੀਆਂ 'ਤੇ ਇੱਕ ਵੱਡਾ ਹਮਲਾ ਹੈ। ਕਿਉਂਕਿ ਹੁਣ ਨਰਸਰੀ ਕਲਾਸ ਦਾ ਸਿਲੇਬਸ ਵੀ ਕੇਂਦਰ ਸਰਕਾਰ ਤੈਅ ਕਰਕੇ ਭੇਜੇਗੀ।

ਕੇਂਦਰ ਸਰਕਾਰ ਵੱਲੋਂ ਬਦਲੇ ਗਏ ਸਿੱਖਿਆ ਢਾਂਚੇ ਅਨੁਸਾਰ ਪੰਜਵੀਂ ਕਲਾਸ ਤੱਕ ਹਰੇਕ ਬੱਚੇ ਲਈ ਆਪਣੀ ਮਾਤ ਭਾਸ਼ਾ ਪੜ੍ਹਨੀ ਜ਼ਰੂਰੀ ਹੋਵੇਗੀ। ਪਰ ਪੰਜਾਬ ਵਿੱਚ ਇਸ ਤੋਂ ਪਹਿਲਾਂ ਹੀ ਦਸਵੀਂ ਕਲਾਸ ਤੱਕ ਮਾਂ ਬੋਲੀ ਲਾਗੂ ਕੀਤੀ ਹੈ। ਇਸ ਦੇ ਨਾਲ ਹੀ ਛੇਵੀਂ ਕਲਾਸ ਤੋਂ ਬਾਅਦ ਹਰ ਬੱਚੇ ਨੂੰ ਸੰਸਕ੍ਰਿਤ ਭਾਸ਼ਾ ਜ਼ਰੂਰੀ ਕੀਤੀ ਗਈ ਹੈ ਜਿਸਦੇ ਨਾਲ ਕੇਂਦਰ ਸਰਕਾਰ ਦੇਸ਼ ਵਿੱਚ ਸਿੱਖਿਆ ਦਾ ਭਗਵਾਂਕਰਨ ਕਰਨ ਜਾ ਰਹੀ ਹੈ।

ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਕੋਰੋਨਾ ਵਾਇਰਸ ਦੀ ਆੜ ਵਿੱਚ ਸੰਸਦ ਦਾ ਸੈਸ਼ਨ ਬੁਲਾਏ ਬਿਨ੍ਹਾਂ ਫੈਸਲੇ ਲੈ ਰਹੀ ਹੈ। ਇਸ ਤੋਂ ਪਹਿਲਾਂ ਵੀ ਖੇਤੀ ਆਰਡੀਨੈਂਸ ਦੇ ਬਿਨ੍ਹਾਂ ਚਰਚਾ ਕੀਤੇ ਉਸ ਨੂੰ ਲਾਗੂ ਕਰਕੇ ਕਿਸਾਨਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ। ਹੁਣ ਵੀ ਕੇਂਦਰ ਸਰਕਾਰ ਵੱਲੋਂ ਬਿਨ੍ਹਾਂ ਸੰਸਦ ਸੈਸ਼ਨ ਵਿੱਚ ਚਰਚਾ ਕੀਤੇ ਸਿੱਖਿਆ ਨੀਤੀ ਵਿੱਚ ਬਦਲਾਅ ਕੀਤਾ ਗਿਆ ਹੈ, ਜੋ ਬੇਹੱਦ ਗਲਤ ਹੈ।

ABOUT THE AUTHOR

...view details