ਪੰਜਾਬ

punjab

ETV Bharat / state

ਮੈਲਬੋਰਨ ਵਿਖੇ ਵਿਆਹ ਦੌਰਾਨ ਪੰਜਾਬੀ ਲਾੜੇ ਨੇ ਲਹਿਰਾਇਆ ਕਿਸਾਨੀ ਝੰਡਾ - Melbourne punjabi groom

ਬਰਨਾਲਾ ਦੇ ਪਿੰਡ ਭੋਤਨਾ ਦੇ ਰਹਿਣ ਵਾਲੇ ਲਖਵੀਰ ਸਿੰਘ, ਜੋ ਕਿ ਆਸਟ੍ਰੇਲੀਆ ਰਹਿੰਦਾ ਹੈ ਨੇ ਆਪਣੇ ਵਿਆਹ ਮੌਕੇ ਕਿਸਾਨੀ ਦਾ ਝੰਡਾ ਲਹਿਰਾਇਆ ਅਤੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ।

ਮੈਲਬੋਰਨ ਵਿਖੇ ਵਿਆਹ ਦੌਰਾਨ ਪੰਜਾਬੀ ਲਾੜੇ ਨੇ ਲਹਿਰਾਇਆ ਕਿਸਾਨੀ ਝੰਡਾ
ਮੈਲਬੋਰਨ ਵਿਖੇ ਵਿਆਹ ਦੌਰਾਨ ਪੰਜਾਬੀ ਲਾੜੇ ਨੇ ਲਹਿਰਾਇਆ ਕਿਸਾਨੀ ਝੰਡਾ

By

Published : Dec 12, 2020, 9:48 PM IST

ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਪੰਜਾਬ ਸਮੇਤ ਦੇਸ਼ ਭਰ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਇਸ ਸੰਘਰਸ਼ ਦਾ ਅਸਰ ਪੰਜਾਬ ਦੇ ਸੱਭਿਆਚਾਰ, ਸਮਾਜਿਕ ਅਤੇ ਰਾਜਨੀਤਕ ਤਾਣੇ-ਬਾਣੇ ’ਤੇ ਪੂਰਾ ਦੇਖਣ ਨੂੰ ਮਿਲ ਰਿਹਾ ਹੈ। ਵਿਆਹਾਂ ਵਿੱਚ ਵੀ ਲੱਚਰ ਗੀਤਾਂ ਦੀ ਥਾਂ ਕਿਸਾਨੀ ਦੇ ਗੀਤਾਂ ’ਤੇ ਭੰਗੜੇ ਪੈ ਰਹੇ ਹਨ। ਪੰਜਾਬ ਵਿੱਚ ਜੰਞਾਂ ਕਿਸਾਨੀ ਝੰਡੇ ਫ਼ੜ ਕੇ ਕਿਸਾਨੀ ਸੰਘਰਸ਼ ਦੇ ਨਾਅਰਿਆਂ ਦੀ ਗੂੰਜ ’ਚ ਚੜਦੀਆਂ ਦਿਖਾਈ ਦੇ ਰਹੀਆਂ ਹਨ। ਅਜਿਹਾ ਮਾਹੌਲ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਵਿਆਹਾਂ ਵਿੱਚ ਦੇਖਣ ਨੂੰ ਮਿਲਣ ਲੱਗਿਆ ਹੈ। ਆਸਟ੍ਰੇਲੀਆ ਵਿੱਚ ਪੰਜਾਬ ਦੇ ਇੱਕ ਨੌਜਵਾਨ ਦੀ ਜੰਞ ਕਿਸਾਨ ਯੂਨੀਅਨ ਦੇ ਝੰਡੇ ਫ਼ੜ ਕੇ ਕਿਸਾਨੀ ਹੱਕ ਮੰਗਦਿਆਂ ਚੜੀ।

ਮੈਲਬੋਰਨ ਵਿਖੇ ਵਿਆਹ ਦੌਰਾਨ ਪੰਜਾਬੀ ਲਾੜੇ ਨੇ ਲਹਿਰਾਇਆ ਕਿਸਾਨੀ ਝੰਡਾ

ਇਸ ਤਰੀਕੇ ਵਿਆਹ ਰਚਾਉਣ ਵਾਲਾ ਨੌਜਵਾਨ ਬਰਨਾਲਾ ਜ਼ਿਲ੍ਹੇ ਦੇ ਪਿੰਡ ਭੋਤਨਾ ਦਾ ਰਹਿਣ ਵਾਲਾ ਹੈ। ਭੋਤਨਾ ਦੇ ਕੁਲਵੰਤ ਸਿੰਘ ਦੇ ਲੜਕੇ ਲਖਵੀਰ ਸਿੰਘ ਵੱਲੋਂ ਆਸਟ੍ਰੇਲੀਆ ਦੇ ਮੈਲਬੌਰਨ ਵਿਖੇ ਆਪਣੀ ਜੰਝ ਮੌਕੇ ਕਿਸਾਨੀ ਝੰਡਾ ਲਹਿਰਾਉਂਦਿਆਂ ਆਪਣੇ ਪੰਜਾਬੀ ਕਿਸਾਨਾਂ ਦੇ ਹੱਕਾਂ ਲਈ ਹਾਅ ਦਾ ਨਾਅਰਾ ਮਾਰਿਆ ਗਿਆ। ਲਾੜ ਲਖਵੀਰ ਸਿੰਘ ਅਤੇ ਲਾੜੀ ਗੁਰਮੀਤ ਕੌਰ ਸਮੇਤ ਵਿਆਹ ’ਚ ਸ਼ਾਮਲ ਰਿਸ਼ਤੇਦਾਰਾਂ ਵਲੋਂ ਕਿਸਾਨ ਯੂਨੀਅਨ ਜ਼ਿੰਦਾਬਾਦ ਅਤੇ ਖੇਤੀ ਕਾਨੂੰਨ ਰੱਦ ਕਰਵਾਉਣ ਸਬੰਧੀ ਨਾਅਰੇ ਲਾਏ ਗਏ।

ਪਿੰਡ ਦੇ ਮਾਸਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਲਖਵੀਰ ਸਿੰਘ ਕਿਸਾਨ ਆਗੂ ਭਗਵੰਤ ਭੋਤਨਾ ਦਾ ਭਤੀਜਾ ਹੈ, ਜਿਸ ਨੇ ਆਪਣੀ ਜ਼ਿੰਦਗੀ ਕਿਸਾਨੀ ਦੇ ਲੇਖੇ ਲਾ ਦਿੱਤੀ ਸੀ। ਪੂਰਾ ਭੋਤਨਾ ਪਿੰਡ ਭਗਵੰਤ ਭੋਤਨਾ ਦੀ 14 ਸਾਲਾਂ ਤੋਂ ਬਰਸੀ ਮਨਾਉਂਦਾ ਆ ਰਿਹਾ ਹੈ। ਲਖਵੀਰ ਦੇ ਵਿਆਹ ਮੌਕੇ ਉਸਦਾ ਪਿਤਾ ਕੁਲਵੰਤ ਸਿੰਘ ਆਸਟ੍ਰੇ੍ਲੀਆ ਜਾ ਨਹੀਂ ਸਕਿਆ। ਪਰ ਪੰਜਾਬ ਰਹਿ ਕੇ ਕੁਲਵੰਤ ਸਿੰਘ ਭਾਕਿਯੂ ਉਗਰਾਹਾਂ ਨਾਲ ਜੁੜਿਆ ਹੋਇਆ ਹੈ ਅਤੇ ਹਰ ਧਰਨੇ ਸੰਘਰਸ਼ ਵਿੱਚ ਵਧ ਚੜ ਕੇ ਹਾਜ਼ਰੀ ਲਗਾ ਰਿਹਾ ਹੈ। ਪਰਿਵਾਰ ਦੇ ਕਿਸਾਨੀ ਮਾਹੌਲ ਦਾ ਰੰਗ ਹੀ ਲਖਵੀਰ ਸਿੰਘ ਦੇ ਵਿਆਹ ਮੌਕੇ ਦੇਖਣ ਨੂੰ ਮਿਲਿਆ ਹੈ। ਆਪਣੇ ਪੁੱਤਰ ਦੇ ਵਿਆਹ ’ਚ ਖੇਤੀ ਅਤੇ ਕਿਸਾਨੀ ਦੀ ਗੱਲ ਹੋਣ ’ਤੇ ਕੁਲਵੰਤ ਸਿੰਘ ਵਲੋਂ ਖੁਸ਼ੀ ਜ਼ਾਹਰ ਕੀਤੀ ਗਈ।

ABOUT THE AUTHOR

...view details