ਪੰਜਾਬ

punjab

ETV Bharat / state

ਪੰਜਾਬ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ ’ਚ ਮੌਤ - Village Kalala

ਕੈਨੇਡਾ ’ਚ ਸੜਕ ਹਾਦਸੇ ’ਚ ਅਮਰਪਾਲ ਸਿੰਘ ਸਿੱਧੂ (28) ਪੁੱਤਰ ਜਰਨੈਲ ਸਿੰਘ ਸਿੱਧੂ ਵਾਸੀ ਕਲਾਲਾ ਜੋ ਕਿ ਸਰੀ (ਕੈਨੇਡਾ) ’ਚ ਪੱਕੇ ਤੌਰ 'ਤੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਜਿਸ ਦੀ ਕੈਨੇਡਾ ’ਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ।

ਪੰਜਾਬ ਦੇ ਨੌਜਵਾਨ ਦੀ ਕੈਨੇਡਾ ਸੜਕ ਹਾਦਸੇ ’ਚ ਮੌਤ
ਪੰਜਾਬ ਦੇ ਨੌਜਵਾਨ ਦੀ ਕੈਨੇਡਾ ਸੜਕ ਹਾਦਸੇ ’ਚ ਮੌਤ

By

Published : Jul 29, 2021, 8:01 PM IST

ਬਰਨਾਲਾ:ਜ਼ਿਲ੍ਹਾ ਬਰਨਾਲਾ ਦੇ ਪਿੰਡ ਕਲਾਲਾ ਨਾਲ ਸਬੰਧਿਤ ਇੱਕ ਨੌਜਵਾਨ ਦੀ ਕੈਨੇਡਾ ’ਚ ਸੜਕ ਹਾਦਸੇ ’ਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਅੰਦਰ ਸੋਗ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਅਮਰਪਾਲ ਸਿੰਘ ਸਿੱਧੂ (28) ਪੁੱਤਰ ਜਰਨੈਲ ਸਿੰਘ ਸਿੱਧੂ ਵਾਸੀ ਕਲਾਲਾ ਜੋ ਕਿ ਸਰੀ (ਕੈਨੇਡਾ) ’ਚ ਪੱਕੇ ਤੌਰ 'ਤੇ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਸੀ। ਜਿਸ ਦੀ ਕੈਨੇਡਾ ’ਚ ਵਾਪਰੇ ਸੜਕ ਹਾਦਸੇ ’ਚ ਮੌਤ ਹੋ ਗਈ।

ਇਹ ਵੀ ਪੜੋ: ਦੇਖੋ ਆਸ਼ਕ ਨੂੰ ਕਿਵੇਂ ਉਤਾਰਿਆ ਮੌਤ ਦੇ ਘਾਟ

ਜ਼ਿਕਰਯੋਗ ਹੈ ਮ੍ਰਿਤਕ ਨੌਜਵਾਨ ਅਮਰਪਾਲ ਸਿੰਘ ਸਿੱਧੂ ਦਾ ਪਰਿਵਾਰ 1991-92 ’ਚ ਪਿੰਡ ਕਲਾਲਾ ਤੋਂ ਕੈਨੇਡਾ ਚਲਾ ਗਿਆ ਸੀ ਤੇ ਅਮਰਪਾਲ ਸਿੰਘ ਦਾ ਜਨਮ ਵੀ ਕੈਨੇਡਾ ਹੋਇਆ ਸੀ। ਅਮਰਪਾਲ ਸਿੰਘ ਦੀ ਬੇਵਕਤੀ ਮੌਤ 'ਤੇ ਮਹਿੰਦਪਾਲ ਸਿੰਘ ਚਹਿਲ, ਸਰਪੰਚ ਰਣਜੀਤ ਸਿੰਘ ਕਲਾਲਾ ਤੇ ਹਰਬੰਸ ਸਿੰਘ ਚਹਿਲ ਕੈਨੇਡੀਅਨ ਨੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸਿੱਧੂ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।

ਇਹ ਵੀ ਪੜੋ: ਰੇਲ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਜਾਣ ਲਵੋਂ ਜ਼ਰੂਰੀ ਹਦਾਇਤਾਂ

ABOUT THE AUTHOR

...view details