ਬਰਨਾਲਾ : ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ ਵਿੱਚੋਂ ਕੱਢਣ ਲਈ ਅਤੇ ਕਿਸਾਨਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵਲੋਂ ਇਸ ਵਾਰ ਮੂੰਗੀ ਦੀ ਫ਼ਸਲ ਉੱਤੇ ਐਮਐਸਪੀ ਦੇਣਾ ਤੈਅ ਕੀਤਾ ਗਿਆ। ਜਿਸਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਅਤੇ ਉਥੇ ਖੇਤਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਨੂੰ ਵੀ ਮੁਨਾਫ਼ਾ ਹੋਵੇਗਾ ਪਰ ਉੱਥੇ ਮੂੰਗੀ ਦੀ ਫ਼ਸਲ ਦੀ ਖਰੀਦ ਏਜੰਸੀਆਂ ਦੁਆਰਾ ਸਿੱਧੀ ਖਰੀਦ ਕੀਤੇ ਜਾਣ ਉੱਤੇ ਮੰਡੀਆਂ ਵਿੱਚ ਕੰਮ ਕਰਦੇ ਕੱਚੇ ਆੜਤੀਆਂ ਨੂੰ ਦਰਕਿਨਾਰ ਕੀਤਾ ਗਿਆ ਹੈ। ਜਿਸ ਨੂੰ ਲੈ ਕੇ ਕਿਤੇ ਨਾ ਕਿਤੇ ਆੜਤੀਆ ਸਮਾਜ ਨਿਰਾਸ਼ ਨਜ਼ਰ ਆ ਰਿਹਾ ਹੈ। ਜਿਸਦੇ ਚਲਦੇ ਅੱਜ ਬਰਨਾਲਾ ਦੇ ਆੜਤੀਆਂ ਨੇ ਇੱਕਜੁੱਟਤਾ ਦਿਖਾਉਂਦੇ ਹੋਏ ਸਰਕਾਰ ਵਿਰੁੱਧ ਰੋਸ ਜ਼ਾਹਿਰ ਕੀਤਾ।
ਇਸ ਮੌਕੇ ਆੜਤੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਮੂੰਗੀ ਉੱਤੇ ਐਮਐਸਪੀ ਦੇਣਾ ਚੰਗੀ ਗੱਲ ਹੈ ਪਰ ਆੜਤੀਆਂ ਦਾ ਫ਼ਸਲ ਦੀ ਖਰੀਦ ਵਿੱਚੋਂ ਉਸਦੀ ਸੰਭਾਲ ਵਿੱਚ ਇੱਕ ਅਹਿਮ ਰੋਲ ਹੁੰਦਾ ਹੈ ਪਰ ਪੰਜਾਬ ਸਰਕਾਰ ਨੇ ਮੂੰਗੀ ਦੀ ਫ਼ਸਲ ਉੱਤੇ ਆੜਤੀਆਂ ਨੂੰ ਦਰਕਿਨਾਰ ਕੀਤਾ ਹੈ। ਉਨ੍ਹਾਂ ਦੀ ਆੜਤ ਨੂੰ ਖ਼ਤਮ ਕੀਤਾ ਹੈ।