ਪੰਜਾਬ

punjab

ETV Bharat / state

ਕਿਸਾਨੀ ਮੰਗਾਂ ਨੂੰ ਲੈ ਕੇ ਡੀਸੀ ਦਫ਼ਤਰ ਅੱਗੇ ਦੂਜੇ ਦਿਨ ਵੀ ਡਟੀ ਰਹੀ ਕਿਸਾਨ ਯੂਨੀਅਨ - ਡਾ. ਸਵਾਮੀਨਾਥਨ ਰਿਪੋਰਟ

ਬਰਨਾਲਾ ਵਿਖੇ ਮੰਗਲਵਾਰ ਨੂੰ ਆਪਣੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੂਜੇ ਦਿਨ ਵੀ ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਡਟੇ ਰਹੇ। ਪੜ੍ਹੋ ਕੀ ਹਨ ਮੰਗਾਂ...

BKU Ugrahan kisan union, protest in barnala, stubble burning issue
ਫ਼ੋਟੋ

By

Published : Jan 21, 2020, 5:18 PM IST

ਬਰਨਾਲਾ: ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਤਿੰਨ ਦਿਨਾਂ ਧਰਨਾ ਦੂਜੇ ਦਿਨ ਵੀ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਜਾਰੀ ਹੈ। ਬੀਤੀ ਰਾਤ ਸੋਮਵਾਰ ਨੂੰ ਵੀ ਕਿਸਾਨ ਯੂਨੀਅਨ ਆਗੂ ਡੀਸੀ ਦਫ਼ਤਰ ਦੇ ਬਾਹਰ ਰਹੇ ਅਤੇ ਮੰਗਲਵਾਰ ਕਿਸਾਨ ਭਾਰੀ ਗਿਣਤੀ ਵਿੱਚ ਇਸ ਧਰਨੇ 'ਚ ਸ਼ਾਮਲ ਹੋ ਰਹੇ ਹਨ।

ਵੇਖੋ ਵੀਡੀਓ

ਬੀਕੇਯੂ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਕਿਸਾਨਾਂ ਦੀਆਂ ਮੰਗਾਂ ਬਾਰੇ ਦੱਸਿਆ ਕਿ ਕਿਸਾਨਾਂ ਵਿਰੁੱਧ ਪਰਾਲੀ ਨੂੰ ਅੱਗ ਲਗਾਉਣ ਦੇ ਝੂਠੇ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਰਾਲੀ ਸਾੜਣ ਦੇ ਚਲਾਨ ਕੱਟੇ ਗਏ ਸਨ, ਜੁਰਮਾਨੇ ਕੀਤੇ ਗਏ ਸਨ, ਇਹ ਵੀ ਰੱਦ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਚੋਣ ਵਾਅਦੇ ਅਨੁਸਾਰ ਪੰਜਾਬ ਸਰਕਾਰ ਪੰਜਾਬ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ਼ ਕਰੇ। ਬਿਜਲੀ ਦੀਆਂ ਘਰੇਲੂ ਦਰਾਂ ਵਿੱਚ ਕਮੀ ਕੀਤੀ ਜਾਵੇ। ਆਵਾਰਾ ਪਸ਼ੂਆਂ ਦੀ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ।

ਡਾ. ਸਵਾਮੀਨਾਥਨ ਰਿਪੋਰਟ ਅਨੁਸਾਰ ਫ਼ਸਲਾਂ ਦੇ ਭਾਅ ਦਿੱਤੇ ਜਾਣ ਦੀ ਵੀ ਮੰਗ ਕਿਸਾਨਾਂ ਵਲੋਂ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਇਹ ਧਰਨੇ ਲਗਾਏ ਜਾ ਰਹੇ ਹਨ । ਜਿਨਾਂ ਸਮਾਂ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ, ਉਨਾਂ ਸਮਾਂ ਸੰਘਰਸ਼ ਜਾਰੀ ਰਹੇਗਾ।

ਦੱਸਣਯੋਗ ਹੈ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਲਈ ਪੰਜਾਬ ਵਿੱਚ ਲਗਾਤਾਰ ਸੰਘਰਸ਼ ਕਰ ਰਹੇ ਹਨ। ਇਸੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰ ’ਤੇ 20 ਜਨਵਰੀ ਤੋਂ 22 ਜਨਵਰੀ ਤੱਕ ਡੀਸੀ ਦਫ਼ਤਰਾਂ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ ਸੀ ਜਿਸ ਦੇ ਤਹਿਤ ਬਰਨਾਲਾ ਦੇ ਡੀਸੀ ਦਫ਼ਤਰ ਅੱਗੇ ਦੂਜੇ ਦਿਨ ਵੀ ਕਿਾਸਨ ਧਰਨੇ ’ਤੇ ਡਟੇ ਰਹੇ। ਬੀਤੀ ਰਾਤ ਵੀ ਕਿਸਾਨਾਂ ਨੇ ਇੱਥੇ ਧਰਨੇ ਵਿੱਚ ਹੀ ਗੁਜ਼ਾਰੀ। ਵੇਖਣਾ ਹੋਵੇਗਾ ਕਿ ਆਖ਼ਰ ਕਿਸਾਨਾਂ ਨੂੰ ਆਪਣੇ ਹੱਕ ਲਈ ਹੋਰ ਕਿੰਨੇ ਦੇਰ ਤੱਕ ਸੰਘਰਸ਼ ਕਰਨਾ ਪਵੇਗਾ।

ਇਹ ਵੀ ਪੜ੍ਹੋ: ਨਾਮਜ਼ਦਗੀ ਪੱਤਰ ਦਾਖ਼ਲ ਕਰਨ ਲਈ ਕੇਜਰੀਵਾਲ ਕਰ ਰਹੇ ਨੇ ਇੰਤਜ਼ਾਰ, ਕਿਹਾ- ਮੇਰਾ ਟੋਕਨ ਨੰਬਰ 45ਵਾਂ

ABOUT THE AUTHOR

...view details