ਪੰਜਾਬ

punjab

ETV Bharat / state

ਪਾਵਰਕਾਮ ਸੀਐੱਚਬੀ ਠੇਕਾ ਕਾਮਿਆਂ ਨੇ ਕਿਰਤ ਮੰਤਰੀ ਸਿੱਧੂ ਅਤੇ ਪਟਿਆਲਾ ਮੈਨੇਜਮੈਂਟ ਦਾ ਸਾੜਿਆ ਪੁਤਲਾ

ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ ਨੇ ਮੁੱਖ ਮੰਤਰੀ, ਕਿਰਤ ਮੰਤਰੀ ਅਤੇ ਪਟਿਆਲਾ ਮੈਨੇਜਮੈਂਟ ਦਾ ਵਿਸ਼ਾਲ ਰੂਪੀ ਪੁਤਲਾ ਸਾੜਿਆ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸਰਕਲ ਦੀਆਂ ਸਾਰੀਆਂ ਡਵੀਜ਼ਨਾਂ ਦੇ ਪ੍ਰਧਾਨ ਅਤੇ ਸਕੱਤਰ ਤੇ ਉਨ੍ਹਾਂ ਦੇ ਮੈਂਬਰ ਸ਼ਾਮਲ ਸਨ।

ਪਾਵਰਕਾਮ ਸੀਐੱਚਬੀ ਠੇਕਾ ਕਾਮਿਆਂ ਨੇ ਕਿਰਤ ਮੰਤਰੀ ਸਿੱਧੂ ਅਤੇ ਪਟਿਆਲਾ ਮੈਨੇਜਮੈਂਟ ਦਾ ਪੁਤਲਾ  ਸਾੜਿਆ
ਪਾਵਰਕਾਮ ਸੀਐੱਚਬੀ ਠੇਕਾ ਕਾਮਿਆਂ ਨੇ ਕਿਰਤ ਮੰਤਰੀ ਸਿੱਧੂ ਅਤੇ ਪਟਿਆਲਾ ਮੈਨੇਜਮੈਂਟ ਦਾ ਪੁਤਲਾ ਸਾੜਿਆ

By

Published : Jan 10, 2021, 7:54 PM IST

ਬਰਨਾਲਾ: ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਬਰਨਾਲਾ ਨੇ ਮੁੱਖ ਮੰਤਰੀ, ਕਿਰਤ ਮੰਤਰੀ ਅਤੇ ਪਟਿਆਲਾ ਮੈਨੇਜਮੈਂਟ ਦਾ ਵਿਸ਼ਾਲ ਰੂਪੀ ਪੁਤਲਾ ਸਾੜਿਆ ਤੇ ਰੋਸ ਪ੍ਰਦਰਸ਼ਨ ਕੀਤਾ। ਇਸ ਪ੍ਰਦਰਸ਼ਨ ਵਿੱਚ ਸਰਕਲ ਦੀਆਂ ਸਾਰੀਆਂ ਡਵੀਜ਼ਨਾਂ ਦੇ ਪ੍ਰਧਾਨ ਅਤੇ ਸਕੱਤਰ ਤੇ ਉਨ੍ਹਾਂ ਦੇ ਮੈਂਬਰ ਸ਼ਾਮਲ ਸਨ।

ਪਾਵਰਕਾਮ ਸੀਐੱਚਬੀ ਠੇਕਾ ਕਾਮਿਆਂ ਨੇ ਕਿਰਤ ਮੰਤਰੀ ਸਿੱਧੂ ਅਤੇ ਪਟਿਆਲਾ ਮੈਨੇਜਮੈਂਟ ਦਾ ਪੁਤਲਾ ਸਾੜਿਆ

ਮੰਗਾਂ ਨਾ ਮੰਨਣ 'ਤੇ ਕੀਤਾ ਰੋਸ ਪ੍ਰਦਰਸ਼ਨ

ਇਸ ਮੌਕੇ ਪ੍ਰਧਾਨ ਚਮਕੌਰ ਸਿੰਘ ਨੇ ਕਿਹਾ ਕਿ ਸੀਐੱਚਬੀ ਦੇ ਕੱਚੇ ਕਾਮਿਆਂ ਨੂੰ ਵਿਭਾਗ 'ਚ ਪੱਕੀ ਨੌਕਰੀ ਦਿੱਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਹਾਦਮਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਦਾ ਪ੍ਰਬੰਧ ਕਰਨਾ ਤੇ ਨਾਲ ਹੋਰ ਵੀ ਮੰਗਾਂ ਨੂੰ ਲੈ ਕੇ ਸਮਝੌਤੇ ਹਨ ਜਿਨ੍ਹਾਂ ਨੂੰ ਪਾਵਰਕੌਮ ਦੀ ਮੈਨੇਜਮੇਂਟ ਤੇ ਕਿਰਤ ਵਿਭਾਗ ਲਾਗੂ ਨਹੀਂ ਕਰਵਾ ਰਿਹਾ। ਜਿਸ ਕਰਕੇ ਠੇਕਾ ਕਾਮਿਆਂ 'ਚ ਰੋਸ ਪਾਇਆ ਜਾ ਰਿਹਾ ਹੈ।

ਕੈਪਟਨ ਦੇ ਝੂਠੇ ਦਾਅਵੇ

ਆਗੂਆਂ ਦਾ ਕਹਿਣਾ ਹੈ ਕਿ ਕੈਪਟਨ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਠੇਕਾ ਕਾਮਿਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਨੂੰ ਪੱਕਾ ਕੀਤਾ ਜਾਵੇਗਾ, ਪਰ ਉਹ ਆਪਣੇ ਵਾਅਦੇ ਤੋਂ ਭੱਜਦੇ ਨਜ਼ਰ ਆ ਰਹੇ ਹਨ।

ਰੋਸ ਪ੍ਰਦਰਸ਼ਨ

ਜਿਸ ਦੇ ਖ਼ਿਲਾਫ਼ ਅੱਜ ਠੇਕਾ ਕਾਮਿਆਂ ਜਥੇਬੰਦੀ ਵਲੋਂ ਰੋਪੜ ਸਰਕਲ ਵਿੱਚ ਪੰਜਾਬ ਸਰਕਾਰ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਪਾਵਰਕੌਮ ਮੈਨੇਜਮੈਂਟ ਦੇ ਵਿਸ਼ਾਲ ਰੂਪੀ ਪੁਤਲਾ ਫੂਕਿਆ ਗਿਆ। ਉਨ੍ਹਾਂ ਨੇ ਦੱਸਿਆ ਹੈ ਕਿ ਕਿਰਤ ਮੰਤਰੀ ਅਤੇ ਬਣੀਆਂ ਸਬ ਕਮੇਟੀ ਮੰਤਰੀਆਂ ਦਾ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਜੇ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਚੇਅਰਮੈਨ ਵੇਨੂ ਪ੍ਰਸ਼ਾਦ ਅਤੇ ਮੰਤਰੀਆਂ ਤੇ ਡਾਇਰੈਕਟਰਾਂ ਨੂੰ ਕਾਲੀਆਂ ਝੰਡੀਆਂ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।

ABOUT THE AUTHOR

...view details