ਪੰਜਾਬ

punjab

ETV Bharat / state

ਬੇਰੁਜ਼ਗਾਰਾਂ ਨੇ ਕੈਪਟਨ ਸਰਕਾਰ ਵਿਰੁੱਧ ਪਿੰਡਾਂ ਵਿੱਚ ਸ਼ੁਰੂ ਕੀਤੀ 'ਪੋਸਟਰ ਮੁਹਿੰਮ' - ਮੁੱਖ ਮੰਤਰੀ ਕੈਪਟਨ ਅਮਰਿੰਦਰ

ਕੈਪਟਨ ਸਰਕਾਰ ਵਿਰੁੱਧ ਬੇਰੁਜ਼ਗਾਰਾਂ ਨੇ ਮੁਹਿੰਮ ਹੋਰ ਤੇਜ਼ ਕਰ ਕਾਂਗਰਸ ਪਾਰਟੀ ਦਾ ਬਾਈਕਾਟ ਦੇ ਪੋਸਟਰ "ਦਿਓ ਜਵਾਬ ਕੈਪਟਨ ਸਾਬ੍ਹ" ਦੇ ਲੋਗੋ ਵਾਲੇ ਘਰਾਂ ਅੱਗੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਬੇਰੁਜ਼ਗਾਰਾਂ ਲਾਏ "ਦਿਓ ਜਵਾਬ ਕੈਪਟਨ ਸਾਬ੍ਹ" ਦੇ ਪੋਸਟਰ
ਬੇਰੁਜ਼ਗਾਰਾਂ ਲਾਏ "ਦਿਓ ਜਵਾਬ ਕੈਪਟਨ ਸਾਬ੍ਹ" ਦੇ ਪੋਸਟਰ

By

Published : Jun 15, 2021, 4:51 PM IST

ਬਰਨਾਲਾ: ਕੈਪਟਨ ਸਰਕਾਰ ਨੂੰ ਸੱਤਾ 'ਚ ਆਏ 4 ਸਾਲ ਤੋਂ ਉੱਪਰ ਹੋ ਗਏ ਹਨ, ਪਰ ਘਰ ਘਰ ਨੌਕਰੀ ਦੇਣ ਦੇ ਵਾਅਦੇ ਕਾਂਗਰਸ ਸਰਕਾਰ ਹੁਣ ਤੱਕ ਨਹੀ ਪੂਰਾ ਕਰ ਪਾਈ, ਪੜ੍ਹੇ ਲਿਖੇ ਬੇਰੁਜ਼ਗਾਰ ਦਿਹਾੜੀਆਂ ਕਰਨ ਲਈ ਮਜਬੂਰ ਹਨ। ਇਸ ਦੀ ਮੰਗ ਕਰਦਿਆਂ ਬੇਰੁਜ਼ਗਾਰ ਸਾਂਝਾ ਮੋਰਚਾ ਦੇ ਝੰਡੇ ਹੇਠ ਪੰਜਾਬ ਭਰ 'ਚ ਬੇਰੁਜ਼ਗਾਰਾਂ ਵੱਲੋਂ ਰੁਜ਼ਗਾਰ ਪ੍ਰਾਪਤ ਕਰਨ ਲਈ ਸੰਘਰਸ਼ ਕੀਤਾ ਜਾ ਰਿਹਾ ਹੈ।

ਬੇਰੁਜ਼ਗਾਰਾਂ ਲਾਏ "ਦਿਓ ਜਵਾਬ ਕੈਪਟਨ ਸਾਬ੍ਹ" ਦੇ ਪੋਸਟਰ

ਪਿਛਲੇ ਦਿਨੀਂ ਉਨ੍ਹਾਂ ਵੱਲੋਂ ਪਟਿਆਲਾ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੇ ਘਰ ਅੱਗੇ ਪ੍ਰਦਰਸ਼ਨ ਕੀਤਾ ਗਿਆ ਸੀ। ਜਿੱਥੇ ਕੈਪਟਨ ਸਰਕਾਰ ਦੇ ਇਸ਼ਾਰਿਆਂ 'ਤੇ ਪੰਜਾਬ ਪੁਲਿਸ ਵੱਲੋਂ ਬੇਰੁਜ਼ਗਾਰ ਲੜਕੇ ਲੜਕੀਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਜਿਸ ਦੇ ਰੋਸ ਵੱਜੋਂ, ਹੁਣ ਉਨ੍ਹਾਂ ਵੱਲੋਂ ਇੱਕ ਪੋਸਟਰ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਬੇਰੁਜ਼ਗਾਰਾਂ ਲਾਏ "ਦਿਓ ਜਵਾਬ ਕੈਪਟਨ ਸਾਬ੍ਹ" ਦੇ ਪੋਸਟਰ

ਜਿਸ ਦੇ ਤਹਿਤ ਪਿੰਡਾਂ ਵਿੱਚ ਕਾਂਗਰਸ ਸਰਕਾਰ ਦੇ ਮੁਕੰਮਲ ਬਾਈਕਾਟ ਦੇ ਪੋਸਟਰ ਹਰ ਘਰ ਅੱਗੇ ਲਗਾਏ ਜਾ ਰਹੇ ਹਨ, ਤੇ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਵੋਟ ਨਾ ਦੇਣ ਲਈ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪੋਸਟਰ ਮੁਹਿੰਮ ਬਰਨਾਲਾ ਮਾਨਸਾ ਸੰਗਰੂਰ ਜ਼ਿਲ੍ਹਿਆਂ ਵਿੱਚ ਸ਼ੁਰੂ ਹੋ ਚੁੱਕੀ ਹੈ, ਤੇ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਤੇਜ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ:-ਮਾਤਾ ਨਿਕਲੀ ਕੁਮਾਤਾ, ਪਿਤਾ ਨੇ ਬੱਚਿਆਂ ਦੀ ਕੀਤੀ ਵਿਕਰੀ

ABOUT THE AUTHOR

...view details