ਬਰਨਾਲਾ :ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਮੁਹਿੰਮ ਜਾਰੀ ਹੈ। ਲਗਾਤਾਰ ਨਸ਼ਾ ਤਸਕਰਾਂ ਵਿਰੁੱਧ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਬਰਨਾਲਾ ਜਿਲ੍ਹੇ ਦੀ ਪੁਲਿਸ ਨੇ ਨਸ਼ਾ ਤਸਕਰ ਵਿਰੁੱਧ ਇੱਕ ਵੱਡੀ ਕਾਰਵਾਈ ਕੀਤੀ ਹੈ। ਬਰਨਾਲਾ ਦੇ ਕਸਬਾ ਭਦੌੜ ਵਿਖੇ ਇੱਕ ਨਸ਼ਾ ਤਸਕਰ ਦੀ ਜ਼ਾਇਦਾਦ ਜ਼ਬਤ ਕੀਤੀ ਗਈ ਹੈ। ਪੁਲਿਸ ਦੀ ਅਗਵਾਈ ਦੇ ਵਿੱਚ ਭਦੌੜ ਦੇ ਇੱਕ ਨਸ਼ਾ ਤਸਕਰ ਦੀ ਪੌਣੇ ਦੋ ਕਰੋੜ ਰੁਪਏ ਦੀ ਪ੍ਰੋਪਰਟੀ ਅਤੇ ਨਗਦੀ ਅਤੇ ਵਹੀਕਲ ਜਬਤ ਕੀਤੇ ਹਨ।
ਮੁਲਜ਼ਮ ਜ਼ਮਾਨਤ ਉੱਤੇ ਰਿਹਾਅ :ਇਸ ਸਬੰਧੀ ਡੀਐਸਪੀ ਐਨਡੀਪੀਐਸ ਗੁਰਬਚਨ ਸਿੰਘ ਅਤੇ ਥਾਣਾ ਭਦੌੜ ਦੇ ਮੁਖੀ ਜਗਦੇਵ ਸਿੰਘ ਨੇ ਦੱਸਿਆ ਕਿ ਦਿੱਲੀ ਦੀ ਸੈਂਟਰਲ ਏਜੰਸੀ ਦੇ ਆਦੇਸ਼ਾਂ ਦੇ ਉੱਪਰ ਭਦੌੜ ਨਿਵਾਸੀ ਸਾਧੂ ਸਿੰਘ ਨਸ਼ਾ ਤਸਕਰੀ ਦਾ ਮਾਮਲਾ ਦਰਜ਼ ਹੈ। ਜਿਸ ਸਬੰਧੀ ਮੁਰਜ਼ਮ ਜ਼ਮਾਨਤ ਉਪਰ ਰਿਹਾਅ ਹੈ। ਉਹਨਾਂ ਦੱਸਿਆ ਕਿ ਮੁਰਜ਼ਮ ਸਾਧੂ ਸਿੰਘ ਵਿਰੁੱਧ ਇੱਕ ਨਸ਼ਾ ਤਸਕਰੀ ਦਾ ਮਾਮਲਾ ਵੀ ਦਰਜ ਸੀ। ਜਿਸ ਦੇ ਰਿਹਾਇਸ਼ ਇੱਕ ਖਾਲੀ ਪਲਾਟ ਅਤੇ ਇੱਕ ਦੁਕਾਨ ਸਮੇਤ ਤਿੰਨ ਪ੍ਰੋਪਰਟੀਆਂ, ਬੈਂਕ ਚ ਪਿਆ ਪੈਸਾ ਅਤੇ ਤਿੰਨ ਵਹੀਕਲ ਫਰੀਜ ਕੀਤੇ ਗਏ ਹਨ। ਜਿਨਾਂ ਦੀ ਕੀਮਤ ਲਗਭਗ 1 ਕਰੋੜ 72 ਲੱਖ ਤੋ ਜਿਆਦਾ ਬਣਦੀ ਹੈ।
- 6 lakh Robbed in Ludhiana: ਲੁਧਿਆਣਾ ਵਿੱਚ ਕਾਰੋਬਾਰੀ ਤੋਂ 6 ਲੱਖ ਰੁਪਏ ਦੀ ਲੁੱਟ, ਮੁਲਜ਼ਮ ਫਰਾਰ
- Suo Moto Against Pollution : ਪੰਜਾਬ ਦੇ ਮੁੱਖ ਸਕੱਤਰ ਨੂੰ NGT ਦਾ ਨੋਟਿਸ, ਕਿਹਾ-'ਰਾਜਧਾਨੀ ਵਿੱਚ ਪ੍ਰਦੂਸ਼ਣ ਦਾ ਵੱਡਾ ਕਾਰਨ ਪੰਜਾਬ 'ਚ ਪਰਾਲੀ ਨੂੰ ਅੱਗ ਲਾਉਣਾ'
- Behbal Kalan Goli Kand Case: ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਪੰਜਾਬੀਆਂ ਨੂੰ ਕਰ ਰਿਹਾ ਗੁੰਮਰਾਹ, ਵਕੀਲ ਨੇ ਕੀਤੇ ਵੱਡੇ ਖੁਲਾਸੇ