ਪੰਜਾਬ

punjab

ETV Bharat / state

ਪੁਲਿਸ ਦੀ ਨਸ਼ਿਆਂ ਖਿਲਾਫ ਕਾਰਵਾਈ,ਵੱਖ ਵੱਖ ਥਾਵਾਂ ਦੀ ਲਈ ਤਲਾਸ਼ੀ - ਬਾਰੀਕੀ ਨਾਲ ਤਲਾਸ਼ੀ

ਬਰਨਾਲਾ ਵਿੱਚ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਵਾਂ ਉੱਥੇ ਛਾਪੇਮਾਰੀ ਕੀਤੀ ਗਈ। ਮਿਲੀ ਜਾਣਕਾਰੀ ਮੁਤਾਬਿਕ ਵੱਡੀ ਗਿਣਤੀ ਵਿੱਚ ਪੁਲਿਸ ਬਲ ਅਤੇ ਡੌਗ ਸਕੁਐਡ ਨੇ ਹਰ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ।

police action against drugs
ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ

By

Published : Sep 17, 2022, 6:21 PM IST

ਬਰਨਾਲਾ: ਜ਼ਿਲ੍ਹੇ ਵਿੱਚ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਏਡੀਜੀਪੀ ਜੀ. ਨਾਗੇਸ਼ਵਰ ਰਾਓ ਦੀ ਅਗਵਾਈ ਹੇਠ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਵਲੋਂ ਬਰਨਾਲਾ ਦੀਆਂ ਨਸ਼ੇ ਵੇਚਣ ਲਈ ਬਦਨਾਮ ਬਸਤੀਆਂ 'ਤੇ ਛਾਪੇਮਾਰੀ ਕੀਤੀ।

ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ

ਦੱਸ ਦਈਏ ਕਿ ਵੱਡੀ ਗਿਣਤੀ 'ਚ ਪੁਲਿਸ ਬਲ ਅਤੇ ਡੌਗ ਸਕੁਐਡ ਨੇ ਹਰ ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ। ਛਾਪੇਮਾਰੀ ਦੌਰਾਨ ਪੁਲਿਸ ਨੇ ਹੈਰੋਇਨ, ਸ਼ਰਾਬ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਜਦਕਿ ਪੁਲਿਸ ਨੇ ਇਨ੍ਹਾਂ ਬਸਤੀਆਂ 'ਚ ਬਿਨਾਂ ਕਾਗਜ਼ਾਤ ਦੇ ਕੁਝ ਵਾਹਨ ਵੀ ਜ਼ਬਤ ਕੀਤੇ ਹਨ।

ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ



ਇਸ ਛਾਪੇਮਾਰੀ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਏਡੀਜੀਪੀ ਪੰਜਾਬ ਜੀ ਨਾਗੇਸ਼ਵਰ ਰਾਓ ਅਤੇ ਬਰਨਾਲਾ ਦੇ ਡੀ.ਐਸ.ਪੀ ਸਤਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਦੇ ਤਹਿਤ ਅੱਜ ਪੰਜਾਬ ਭਰ 'ਚ ਨਸ਼ੇ ਵੇਚਣ ਵਾਲੇ ਬਦਨਾਮ ਬਸਤੀਆਂ 'ਤੇ ਇਕੱਠੇ ਛਾਪੇਮਾਰੀ ਕੀਤੀ ਗਈ ਹੈ। ਇਸੇ ਕਾਰਨ ਬਰਨਾਲਾ ਵਿੱਚ ਵੀ ਨਸ਼ਾ ਵੇਚਣ ਲਈ ਬਦਨਾਮ ਬਸਤੀਆਂ 'ਤੇ ਛਾਪੇਮਾਰੀ ਕੀਤੀ ਗਈ ਹੈ।

ਪੁਲਿਸ ਦੀ ਨਸ਼ਿਆਂ ਖਿਲਾਫ ਕਾਰਵਾਈ

ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਅਤੇ ਡਾਗ ਸਕੁਐਡ ਨੂੰ ਨਾਲ ਲਿਆ ਗਿਆ ਹੈ ਅਤੇ ਘਰ-ਘਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਹੈ।

ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਵਚਨਬੱਧ ਹੈ ਅਤੇ ਇਸੇ ਲਈ ਪੁਲਿਸ ਵੱਲੋਂ ਇਹ ਕਾਰਵਾਈ ਵੱਡੇ ਪੱਧਰ 'ਤੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕੁਝ ਸ਼ੱਕੀ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ। ਅੱਜ ਦੀ ਛਾਪੇਮਾਰੀ ਅਤੇ ਇਸ ਛਾਪੇਮਾਰੀ ਵਿੱਚ ਹੈਰੋਇਨ, ਸ਼ਰਾਬ, ਡਰੱਗ ਮਨੀ ਅਤੇ ਕੁਝ ਵਾਹਨ ਜ਼ਬਤ ਕੀਤੇ ਗਏ ਹਨ।

ਨਾਲ ਹੀ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵੀ ਨਸ਼ਾ ਤਸਕਰ ਵੇਚਦਾ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਂਅ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ |

ਇਹ ਵੀ ਪੜੋ:ਗੁਰੂਆਂ ਦੇ ਸਿਧਾਤਾਂ 'ਤੇ ਚੱਲ ਕੇ ਗੁਰਸਿੱਖ ਜੋੜਾ ਫਾਸਟ ਫੂਡ ਦੀ ਰੇਹੜੀ ਲਗਾ ਕੇ ਕਰ ਰਿਹਾ ਕਮਾਈ

ABOUT THE AUTHOR

...view details