ਬਰਨਾਲਾ:ਜ਼ਿਲ੍ਹੇ ਦੇ ਪਿੰਡ ਸੱਦੋਵਾਲ ਤੋਂ 17 ਸਤੰਬਰ ਨੂੰ ਅਗਵਾ ਕੀਤੀ ਮਾਂ ਅਤੇ ਧੀ ਨੂੰ ਕਾਰ ਸਵਾਰਾਂ ਵੱਲੋਂ ਅਗਵਾ ਕਰ ਲਿਆ ਗਿਆ ਸੀ ਅਤੇ ਪੁਲਿਸ (POLICE) ਦੇ ਹੱਥ ਚੌਥੇ ਦਿਨ ਵੀ ਇਸ ਮਾਮਲੇ ਵਿੱਚ ਖਾਲੀ ਸਨ। ਜਿਸ ਦੇ ਰੋਸ ਵਜੋਂ ਅੱਜ ਪੀੜਤ ਪਰਿਵਾਰ, ਪੰਚਾਇਤ ਅਤੇ ਕਿਸਾਨ ਮਜ਼ਦੂਰ ਜਥੇਬੰਦੀਆਂ (Farmers' labor organizations) ਵੱਲੋਂ ਥਾਣਾ ਟੱਲੇਵਾਲ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜੱਥੇਬੰਦੀਆਂ ਨੇ ਥਾਣੇ ਅੱਗੇ ਮਾਂ-ਧੀ ਦੀ ਭਾਲ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਤੱਕ ਅਣਮਿੱਥੇ ਸਮੇਂ ਲਈ ਧਰਨਾ ਲਗਾਉਣ ਦਾ ਫੈਸਲਾ ਕੀਤਾ ਹੈ।
ਇਸ ਸਬੰਧੀ ਥਾਣਾ ਟੱਲੇਵਾਲ ਅੱਗੇ ਜਾਣਕਾਰੀ ਦਿੰਦਿਆਂ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ (Wife) ਤੇ ਉਨ੍ਹਾਂ ਦੀ 6 ਸਾਲਾਂ ਦੀ ਧੀ ਨੂੰ ਅਗਵਾਹ ਕੀਤਾ ਗਿਆ ਹੈ। ਪ੍ਰਦੀਪ ਸਿੰਘ ਨੇ ਵਰੁਣ ਜੋਸ਼ੀ ਦੇ ਨਾਮ ਦੇ ਵਿਅਕਤੀ ‘ਤੇ ਆਪਣੀ ਪਤਨੀ (Wife) ਤੇ ਧੀ (Daughter) ਨੂੰ ਅਗਵਾਹ ਕਰਨ ਦੇ ਇਲਜ਼ਾਮ ਲਗਾਏ ਹਨ। ਜਿਸ ਦੀ ਉਨ੍ਹਾਂ ਨੇ ਟੱਲੇਵਾਲ ਦੇ ਪੁਲਿਸ (POLICE) ਥਾਣੇ ‘ਚ ਸ਼ਿਕਾਇਤ ਵੀ ਦਰਜ ਕਰਵਾਈ ਸੀ।
ਪੀੜਤ ਪ੍ਰਦੀਪ ਮੁਤਾਬਕ ਵਰੁਣ ਜੋਸ਼ੀ ਨਾਮ ਦੇ ਵਿਅਕਤੀ ਨੇ ਪੁਰਾਣੀ ਰੰਜਿਸ਼ ਨੂੰ ਲੈਕੇ ਉਸ ਦੀ ਧੀ ਤੇ ਪਤਨੀ ਨੂੰ ਅਗਵਾਹ ਕੀਤਾ ਹੈ। ਪ੍ਰਦੀਪ ਮੁਤਾਬਕ ਵਰੁਣ ਜੋਸ਼ੀ ਦੇ ਪ੍ਰਦੀਪ ਦੀ ਪਤਨੀ ਨਾਲ ਜਬਰ-ਜਨਾਹ ਕਰਨ ਦੇ ਮਾਮਲੇ ਵਿੱਚ ਇੱਕ ਕੇਸ ਵੀ ਚੱਲ ਰਿਹਾ ਸੀ। ਜਿਸ ਦੀ 21 ਸਤੰਬਰ ਨੂੰ ਪੇਸ਼ੀ ਸੀ, ਅਤੇ ਪੇਸ਼ੀ ਤੋਂ ਪਹਿਲਾਂ ਵੀ ਵਰੁਣ ਜੋਸ਼ੀ ਨੇ ਪ੍ਰਦੀਪ ਦੀ ਪਤਨੀ ਤੇ ਧੀ ਨੂੰ ਅਗਵਾਹ ਕਰ ਲਿਆ ਹੈ।