ਬਰਨਾਲਾ: ਜ਼ਿਲ੍ਹੇ ਵਿੱਚ ਇੱਕ 20 ਸਾਲਾ ਨੌਜਵਾਨ ਦੇ ਕਤਲ ਦੀ ਪੁਸ਼ਟੀ ਕੀਤੀ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ। ਸ਼ਹਿਰ ਦੇ ਸੇਖਾ ਰੋਡ ਗਲੀ ਨੰਬਰ 4 ਦਾ ਰਹਿਣ ਵਾਲਾ ਸੰਨੀ ਕੁਮਾਰ 4 ਦਸੰਬਰ ਤੋਂ ਲਾਪਤਾ ਸੀ।
ਪੁਲਿਸ ਨੇ ਕਈ ਦਿਨਾਂ ਤੋਂ ਲਾਪਤਾ ਨੌਜਵਾਨ ਦੇ ਕਤਲ ਦੀ ਕੀਤੀ ਪੁਸ਼ਟੀ, ਲਾਸ਼ ਦੀ ਭਾਲ ਜਾਰੀ - barnala latest news
ਬਰਨਾਲਾ ਪੁਲਿਸ ਨੇ ਇੱਕ 20 ਸਾਲਾ ਨੌਜਵਾਨ ਦੇ ਕਤਲ ਦੀ ਪੁਸ਼ਟੀ ਕੀਤੀ ਜੋ ਕਿ ਕਈ ਦਿਨਾਂ ਤੋਂ ਲਾਪਤਾ ਸੀ। ਮ੍ਰਿਤਕ ਨੌਜਵਾਨ ਸੰਨੀ ਕੁਮਾਰ 4 ਦਸੰਬਰ ਤੋਂ ਲਾਪਤਾ ਸੀ।
ਮ੍ਰਿਤਕ ਦੇ ਪਿਤਾ ਅਨਿਲ ਕੁਮਾਰ ਅਤੇ ਭਰਾ ਆਦੇਸ਼ ਕੁਮਾਰ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਸ ਦੇ ਭਰਾ ਸੰਨੀ ਕੁਮਾਰ ਨੂੰ ਉਸ ਦੇ ਦੋਸਤਾਂ ਨੇ ਬੁਲਾਇਆ ਸੀ। ਜਿਸ ਤੋਂ ਬਾਅਦ ਸੰਨੀ ਘਰ ਨਹੀਂ ਪਰਤਿਆ। ਉਨ੍ਹਾਂ ਵੱਲੋਂ ਕਈ ਵੱਖ-ਵੱਖ ਥਾਵਾਂ 'ਤੇ ਭਾਲ ਵੀ ਕੀਤੀ ਗਈ, ਪਰ ਉਸ ਦਾ ਕੁਝ ਨਹੀਂ ਪਤਾ ਲੱਗਿਆ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।
ਜਾਂਚ ਵਿੱਚ ਲੱਗੀ ਪੁਲਿਸ ਨੇ ਲਾਪਤਾ ਨੌਜਵਾਨ ਸੰਨੀ ਦੇ ਕਤਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਪੁਲਿਸ ਤੋਂ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ। ਪੁਲਿਸ ਮੁਤਾਬਕ ਨੌਜਵਾਨ ਦਾ ਕਤਲ ਉਸ ਦੇ ਦੋਸਤਾਂ ਵੱਲੋਂ ਹੀ ਕੀਤਾ ਗਿਆ ਹੈ, ਜਿਨ੍ਹਾਂ ਵਿਰੁੱਧ ਮਾਮਲਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦਾ ਕਰੀਬ ਛੇ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦੀ ਘਰਵਾਲੀ ਦੇ ਬੱਚਾ ਹੋਣ ਵਾਲਾ ਹੈ।