ਪੰਜਾਬ

punjab

ETV Bharat / state

ਬੀਤੇ ਦਿਨ ਘਰ ਵਿੱਚ ਇਕੱਲੀ ਔਰਤ ਦਾ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ - murder of a woman

ਬੀਤੇ ਦਿਨੀਂ ਬਰਨਾਲਾ ਦੇ ਸੇਖਾ ਰੋਡ ਦੀ ਗਲੀ ਨੰਬਰ 1 'ਚ ਘਰ 'ਚ ਦਾਖ਼ਲ ਹੋ ਕੇ ਕਤਲ ਕੀਤੀ ਮਹਿਲਾ ਦੇ ਮਾਮਲੇ ਨੂੰ ਪੁਲਿਸ ਨੇ ਹੱਲ ਕਰ ਲਿਆ ਹੈ। ਜਿਸ 'ਚ ਦੋ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ ਹੈ।

ਘਰ ਵਿੱਚ ਇਕੱਲੀ ਔਰਤ ਦਾ ਕਤਲ
ਘਰ ਵਿੱਚ ਇਕੱਲੀ ਔਰਤ ਦਾ ਕਤਲ

By

Published : Aug 10, 2023, 5:57 PM IST

ਬਰਨਾਲਾ: ਘਰ ਵਿੱਚ ਇਕੱਲੀ ਔਰਤ ਦਾ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਪੁਲਿਸ ਨੇ ਦਬੋਚਣ ਵਿੱਚ ਸਫਲਤਾ ਹਾਸਲ ਕੀਤੀ ਹੈ। ਕਈ ਦਿਨਾਂ ਤੋਂ ਪੁਲਿਸ ਇਹਨਾਂ ਦੀ ਭਾਲ ਕਰ ਰਹੀ ਸੀ। ਦੱਸ ਦਈਏ ਕਿ ਸੇਖਾ ਰੋਡ ਦੀ ਗਲੀ ਨੰਬਰ 1 'ਚ ਬੀਤੀ 2 ਅਗਸਤ ਨੂੰ ਇਕੱਲੀ ਔਰਤ ਮੰਜੂ ਬਾਲਾ ਦਾ ਉਸ ਦੇ ਘਰ 'ਚ ਕਤਲ ਕਰਕੇ ਗਹਿਣੇ ਅਤੇ ਨਕਦੀ ਚੋਰੀ ਕਰਨ ਦੇ ਦੋਸ਼ 'ਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।

ਪਹਿਲਾਂ ਵੀ ਕਈ ਮਾਮਲੇ ਦਰਜ:ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਗੁਰਜੀਤ ਸਿੰਘ ਅਤੇ ਅਰਸ਼ਦੀਪ ਸਿੰਘ 'ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ । ਗੁਰਜੀਤ ਸਿੰਘ ਖ਼ਿਲਾਫ਼ ਦੋ ਅਤੇ ਅਰਸ਼ਦੀਪ ਖ਼ਿਲਾਫ਼ ਤਿੰਨ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਉਹ ਪਹਿਲਾਂ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਸ ਨੇ ਦੱਸਿਆ ਕਿ ਮੁੱਠਭੇੜ ਦੌਰਾਨ ਮੁਲਜ਼ਮ ਪੁਲਿਸ ਦੇ ਹੱਥੇ ਚੜ੍ਹ ਗਏ।

ਪੁਲਿਸ ਤੇ ਮੁਲਜ਼ਮਾਂ ਦਾ ਮੁਕਾਬਲਾ: ਪੁਲਿਸ ਦਾ ਮੁਕਾਬਲਾ ਹੋਇਆ ਅਤੇ ਉਨ੍ਹਾਂ ਨੇ ਪੁਲਿਸ 'ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਮੁਲਜ਼ਮਾਂ ਦੇ ਕੋਲੋਂ ਇੱਕ ਦੇਸੀ ਪਿਸਤੌਲ, ਚਾਰ ਕਾਰਤੂਸ ਅਤੇ ਇੱਕ ਚੋਰੀ ਦਾ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਕੋਲ ਇੱਕ ਨਕਲੀ ਰਿਵਾਲਵਰ ਵੀ ਸੀ। ਪੁਲਿਸ ਨਾਲ ਹੋਈ ਫਾਈਰਿੰਗ ਦੇ ਵਿੱਚ ਮੁਲਜ਼ਮ ਗੁਰਜੀਤ ਸਿੰਘ ਜ਼ਖ਼ਮੀ ਹੋ ਗਿਆ, ਜੋ ਕਿ ਜੇਰੇ ਇਲਾਜ ਹੈ। ਅਰਸ਼ਦੀਪ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।

2 ਅਗਸਤ ਨੂੰ ਹੋਇਆ ਸੀ ਕਤਲ:ਗੌਰਤਲਬ ਹੈ ਕਿ ਬੀਤੀ 2 ਅਗਸਤ ਨੂੰ ਸੇਖਾ ਰੋਡ ਗਲੀ ਨੰਬਰ 1 ਵਿਖੇ ਘਰ 'ਚ ਮੰਜੂ ਵਾਲਾ ਨਾਂ ਦੀ ਔਰਤ ਘਰ 'ਚ ਦਾਖ਼ਲ ਹੋ ਕੇ ਮੁਲਜ਼ਮਾਂ ਨੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਉਸ ਦੇ ਗਹਿਣੇ ਅਤੇ ਨਕਦੀ ਲੁੱਟ ਲਈ ਸੀ। ਪੁਲਿਸ ਉਦੋਂ ਤੋਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ 'ਤੇ ਉਨ੍ਹਾਂ ਦੀ ਭਾਲ ਕਰ ਰਹੀ ਸੀ। ਜਿਸ 'ਚ ਪੁਲਿਸ ਨੇ ਦੋਵਾਂ ਮੁਲਜ਼ਮਾਂ ਦੀ ਸੀਸੀਟੀਵੀ ਫੁਟੇਜ ਕੁਝ ਦਿਨ ਪਹਿਲਾਂ ਜਾਰੀ ਕੀਤੀ ਸੀ।

ਹੋਰ ਵਾਰਦਾਤਾਂ ਹੱਲ ਕਰਨ 'ਚ ਮਿਲੇਗੀ ਮਦਦ: ਇਹ ਮੁਲਜ਼ਮ ਸ਼ਹਿਰ ਦੇ ਕਈ ਸੀਸੀਟੀਵੀ ਵਿੱਚ ਦੇਖੇ ਗਏ ਸਨ। ਪੁਲਿਸ ਲਗਾਤਾਰ ਇਹਨਾਂ ਦੀ ਭਾਲ ਕਰ ਰਹੀ ਸੀ। ਪੁਲਿਸ ਇਸ ਗੱਲ ਦਾ ਵੀ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼ਹਿਰ ਵਿੱਚ ਹੋਈਆਂ ਹੋਰ ਚੋਰੀਆਂ ਅਤੇ ਹੋਰ ਵਾਰਦਾਤਾਂ ਵਿੱਚ ਇਨ੍ਹਾਂ ਦਾ ਹੱਥ ਹੈ ਜਾਂ ਨਹੀਂ। ਜਿਸ ਦੇ ਚੱਲਦੇ ਪੁਲਿਸ ਹੁਣ ਇੰਨ੍ਹਾਂ ਦਾ ਰਿਮਾਂਡ ਲੈਕੇ ਪੁਲਿਸ ਪੁੱਛ-ਗਿੱਛ ਕਰੇਗੀ, ਜਿਸ ਨਾਲ ਹੋਰ ਕਈ ਮਸਲੇ ਸੁਲਝ ਸਕਦੇ ਹਨ।

ABOUT THE AUTHOR

...view details