ਫ਼ਰਜ਼ੀ ਕੰਪਨੀ ਬਣਾ ਕੇ ਠੱਗੀ ਮਾਰਨ ਵਾਲਾ ਸ਼ਖ਼ਸ ਕਾਬੂ - investment
ਬਰਨਾਲਾ 'ਚ ਫ਼ਰਜ਼ੀ ਕੰਪਨੀ ਬਣਾ ਕੇ ਠੱਗੀ ਮਾਰਨ ਵਾਲਾ ਵਿਅਕਤੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ। ਸੋਨਾ ਦੇਣ ਦੇ ਬਹਾਨੇ ਠੱਗੀ ਮਾਰਦਾ ਸੀ ਮੁਲਜ਼ਮ।
ਠੱਗੀ ਮਾਰਨ ਵਾਲਾ ਸ਼ਖ਼ਸ ਕਾਬੂ
ਬਰਨਾਲਾ: ਸ਼ਹਿਰ ਵਿੱਚ ਪੁਲਿਸ ਨੇ ਆਮ ਲੋਕਾਂ ਨਾਲ ਸੋਨਾ ਦੇਣ ਦੇ ਬਹਾਨੇ ਠੱਗੀ ਮਾਰਨ ਵਾਲੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ ਨੇ ਇੱਕ ਫ਼ਰਜ਼ੀ ਕੰਪਨੀ ਵੀ ਬਣਾਈ ਸੀ ਜਿਸ ਰਾਹੀਂ ਉਹ ਲੋਕਾਂ ਨੂੰ ਠੱਗਣ ਦਾ ਕੰਮ ਕਰਦਾ ਸੀ।
ਜਾਣਕਾਰੀ ਮੁਤਾਬਕ ਦੋਸ਼ੀ ਪਵਨ ਕੁਮਾਰ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਭਾਵਿਆ ਗੋਲਡ ਕੰਪਨੀ ਬਣਾਈ ਹੋਈ ਸੀ ਜਿਸ ਵਿੱਚ ਲੋਕਾਂ ਤੋਂ ਪੈਸਾ ਨਿਵੇਸ਼ ਕਰਵਾਏ ਜਾਂਦੇ ਸੀ।
ਇਸ ਤੋਂ ਬਾਅਦ ਜੋ ਵੀ ਵਿਅਕਤੀ ਕੰਪਨੀ ਵਿੱਚ ਪੈਸਾ ਨਿਵੇਸ਼ ਕਰਦਾ ਸੀ ਤਾਂ ਉਸ ਨੂੰ ਨਿਵੇਸ਼ ਕੀਤੀ ਰਕਮ ਦਾ 75 ਫ਼ੀਸਦੀ ਹਾਲਮਾਰਕ ਵਾਲਾ ਸੋਨਾ ਦੇਣ ਦਾ ਝਾਂਸਾ ਦਿੱਤਾ ਜਾਂਦਾ ਸੀ। ਇਸ ਤੋਂ ਬਿਨਾਂ ਬਾਕੀ 25 ਫ਼ੀਸਦੀ ਰਕਮ ਨੂੰ ਵਿਅਕਤੀ ਦੀ ਆਈਡੀ ਵਿੱਚ ਜਮ੍ਹਾਂ ਕਰਵਾਉਣ ਦੀ ਗੱਲ ਕਹੀ ਜਾਂਦੀ ਸੀ।
ਇਸ ਤੋਂ ਬਾਅਦ ਰਾਜੀਵ ਕੁਮਾਰ ਨਾਂਅ ਦੇ ਵਿਅਕਤੀ ਨੇ ਸਾਲ 2018 ਵਿੱਚ ਪੁਲਿਸ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਈ ਜਿਸ ਤੋਂ ਬਾਅਦ ਦੋਸ਼ੀ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ। ਮੁਕੱਦਮਾ ਦਰਜ ਹੋਣ ਤੋਂ ਬਾਅਦ ਮੁਲਜ਼ਮ ਫ਼ਰਾਰ ਚੱਲ ਰਿਹਾ ਸੀ। ਹੁਣ ਪੁਲਿਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।