ਪੰਜਾਬ

punjab

ETV Bharat / state

ਖਿਡਾਰੀਆਂ ਨੇ ਮਿਲਖਾ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ - Players

ਖੇਡ ਜਗਤ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਮਿਲਖਾ ਸਿੰਘ, ਜੋ ਅੱਜ ਸਾਡੇ ਵਿੱਚ ਨਹੀਂ ਰਹੇੇ। ਜਿਸ ਕਰਕੇ ਉਹਨਾਂ ਦੇ ਇਸ ਸੰਸਾਰ (world) ਤੋਂ ਤੁਰ ਜਾਣ ’ਤੇ ਹਰ ਇੱਕ ਖੇਡ (game) ਪ੍ਰੇਮੀ ਅਤੇ ਮਿਲਖ਼ਾ ਸਿੰਘ ਦੇ ਪ੍ਰਸ਼ੰਸਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਸ ਨੂੰ ਲੈ ਕੇ ਅੱਜ ਬਰਨਾਲਾ ਦੇ ਗਰਲਜ਼ ਕਾਲਜ (Girls College) ਵਿੱਚ ਐਥਲੀਟਸ (Athletes) ਅਤੇ ਸਟਾਫ਼ ਵੱਲੋਂ ਵੀ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਐਥਲੀਟਾਂ ਅਤੇ ਸਟਾਫ਼ ਨੇ 2 ਮਿੰਟ ਦਾ ਮੌਨ ਰੱਖ ਕੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਖਿਡਾਰੀਆਂ ਨੇ ਸਰਦਾਰ ਮਿਲਖਾ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ
ਖਿਡਾਰੀਆਂ ਨੇ ਸਰਦਾਰ ਮਿਲਖਾ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ

By

Published : Jun 20, 2021, 12:55 PM IST

ਬਰਨਾਲਾ:ਖੇਡ ਜਗਤ ਦੀ ਦੁਨੀਆਂ ਦੇ ਬੇਤਾਜ ਬਾਦਸ਼ਾਹ ਮਿਲਖਾ ਸਿੰਘ, ਜੋ ਅੱਜ ਸਾਡੇ ਵਿੱਚ ਨਹੀਂ ਰਹੇੇ। ਜਿਸ ਕਰਕੇ ਉਹਨਾਂ ਦੇ ਇਸ ਸੰਸਾਰ ਤੋਂ ਤੁਰ ਜਾਣ ’ਤੇ ਹਰ ਇੱਕ ਖੇਡ ਪ੍ਰੇਮੀ ਅਤੇ ਮਿਲਖ਼ਾ ਸਿੰਘ ਦੇ ਪ੍ਰਸ਼ੰਸਕਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਸ ਨੂੰ ਲੈ ਕੇ ਅੱਜ ਬਰਨਾਲਾ ਦੇ ਗਰਲਜ਼ ਕਾਲਜ ਵਿੱਚ ਐਥਲੀਟਸ ਅਤੇ ਸਟਾਫ਼ ਵੱਲੋਂ ਵੀ ਉਹਨਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ ਗਈ। ਸਾਰੇ ਐਥਲੀਟਾਂ ਅਤੇ ਸਟਾਫ਼ ਨੇ 2 ਮਿੰਟ ਦਾ ਮੌਨ ਰੱਖ ਕੇ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ।

ਖਿਡਾਰੀਆਂ ਨੇ ਸਰਦਾਰ ਮਿਲਖਾ ਸਿੰਘ ਨੂੰ ਭੇਂਟ ਕੀਤੀ ਸ਼ਰਧਾਂਜਲੀ
ਇਸ ਮੌਕੇ ਗੱਲਬਾਤ ਕਰਦਿਆਂ ਕਾਲਜ ਦੀਆਂ ਪ੍ਰੋਫ਼ੈਸਰ ਅਤੇ ਐਥਲੀਟ ਵਿਦਿਆਰਥੀਆਂ ਨੇ ਕਿਹਾ, ਕਿ ਸਰਦਾਰ ਮਿਲਖਾ ਸਿੰਘ ਉਨ੍ਹਾਂ ਦੇ ਲਈ ਇੱਕ ਪ੍ਰੇਰਨਾ ਸਰੋਤ ਸਨ। ਜਦੋਂ ਵੀ ਉਹ ਮੈਦਾਨ ਵਿੱਚ ਖੇਡਦੇ ਹਨ, ਤਾਂ ਹਮੇਸ਼ਾ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਸੀ। ਮਿਲਖਾ ਸਿੰਘ ਨੇ 1947 ਦੇ ਮੌਕੇ ਦੇਸ਼ ਦੀ ਵੰਡ ਦਾ ਸੰਤਾਪ ਆਪਣੇ ਪਿੰਡੇ ’ਤੇ ਹੰਢਾਇਆ ਅਤੇ ਉਹਨਾਂ ਨੇ ਆਪਣੇ ਦੁੱਖਾਂ ਤਕਲੀਫ਼ਾਂ ਨੂੰ ਆਪਣੀ ਮਜ਼ਬੂਤੀ ਦਾ ਆਧਾਰ ਬਣਾਇਆ।

ਜਿਸ ਕਰਕੇ ਉਹਨਾਂ ਨੇ ਵਿਸ਼ਵ ਰਿਕਾਰਡ ਬਣਾਇਆ ਅਤੇ ਦੁਨੀਆਂ ਪੱਧਰ ’ਤੇ ਆਪਣਾ ਅਤੇ ਦੇਸ਼ ਦਾ ਨਾਮ ਰੌਸ਼ਨ ਕੀਤਾ। ਅੱਜ ਕੋਰੋਨਾ ਮਹਾਮਾਰੀ ਨੇ ਇਸ ਮਹਾਨ ਸਖ਼ਸੀਅਤ ਮਿਲਖਾ ਸਿੰਘ ਨੂੰ ਸਾਡੇ ਤੋਂ ਖੋਹ ਲਿਆ। ਜਿਸ ਦਾ ਸਮੁੱਚੇ ਖੇਡ ਜਗਤ ਅਤੇ ਉਹਨਾਂ ਦੇ ਪ੍ਰਸੰਸ਼ਕਾਂ ਨੂੰ ਗਮ ਹੈ। ਦੌੜਾਕ ਜਸਪ੍ਰੀਤ ਕੌਰ ਨੇ ਕਿਹਾ, ਕਿ ਮਿਲਖਾ ਸਿੰਘ ਦੇ ਜਾਣ ਨਾਲ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਹੈ।
ਇਹ ਵੀ ਪੜ੍ਹੋ:ਮਿਲਖਾ ਸਿੰਘ ਨੂੰ ਕਿਉਂ ਕਿਹਾ ਜਾਂਦਾ ਸੀ ਫਲਾਇੰਗ ਸਿੱਖ, ਵੇਖੋ ਈਟੀਵੀ ਭਾਰਤ ਦੀ ਖ਼ਾਸ ਰਿਪੋਰਟ

ABOUT THE AUTHOR

...view details