ਪੰਜਾਬ

punjab

ETV Bharat / state

ਪਲਾਸਟਿਕ ਮੁਕਤ ਮੁਹਿੰਮ: ਪੰਜਾਬ ਦੇ ਇਸ ਸਕੂਲ ਨੇ ਚੁੱਕਿਆ ਵਿਸ਼ੇਸ਼ ਕਦਮ - Gandhi Arya High School

Plastic Free Campaign: ਪੰਜਾਬ ਨੂੰ ਪਲਾਸਟਿਕ ਮੁਕਤ ਕਰਨ ਲਈ ਬਰਨਾਲਾ ਦੇ ਗਾਂਧੀ ਆਰੀਆ ਹਾਈ ਸਕੂਲ ਵਿੱਚ ਕੱਪੜੇ ਦੇ ਬੈਗ ਬਣਾਏ ਜਾ ਰਹੇ ਹਨ ਤੇ ਇਹ ਲੋਕਾਂ ਨੂੰ ਮੁਫਤ ਵੰਡੇ ਜਾ ਰਹੇ ਹਨ।

ਪੰਜਾਬ ਦੇ ਇਸ ਸਕੂਲ ਨੇ ਚੁੱਕਿਆ ਵਿਸ਼ੇਸ਼ ਕਦਮ
ਪੰਜਾਬ ਦੇ ਇਸ ਸਕੂਲ ਨੇ ਚੁੱਕਿਆ ਵਿਸ਼ੇਸ਼ ਕਦਮ

By

Published : Aug 5, 2022, 9:37 AM IST

ਬਰਨਾਲਾ:ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਪਲਾਸਟਿਕ ਮੁਕਤ ਮੁਹਿੰਮ (Plastic Free Campaign) ਨੂੰ ਹਰ ਵਰਗ ਵਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸੇ ਸਿਲਸਿਲੇ ਤਹਿਤ ਬਰਨਾਲਾ ਦੇ ਗਾਂਧੀ ਆਰੀਆ ਹਾਈ ਸਕੂਲ ਵਿੱਚ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ ਲਈ ਬੱਚੇ ਕੱਪੜੇ ਦੇ ਥੈਲੇ ਬਣਾ ਰਹੇ ਹਨ। ਬੱਚਿਆਂ ਵੱਲੋਂ ਬਣਾਏ ਗਏ ਇਹ ਕੱਪੜੇ ਦੇ ਥੈਲੇ ਮੁਫ਼ਤ ਵੰਡੇ ਵੀ ਜਾ ਰਹੇ ਹਨ। ਉੱਥੇ ਹੀ ਗਾਂਧੀ ਆਰੀਆ ਹਾਈ ਸਕੂਲ ਵਿੱਚ ਵੀ ਕੋਰੋਨਾ ਕਾਲ ਦੌਰਾਨ ਬੱਚਿਆਂ ਵੱਲੋਂ ਲੱਖਾਂ ਮਾਸਕ ਬਣਾ ਕੇ ਵੰਡੇ ਗਏ। ਭਾਰਤ ਸਰਕਾਰ ਦੇ ਮਨਿਸਟਲੀ ਆਫ ਸਟਿੱਲ ਡਿਵੈਲਪਮੈਂਟ ਅਤੇ ਇੰਟਰਪਰਿਨਓਰਮੈਂਟ ਮੰਤਰਾਲੇ ਨੇ ਸਕੂਲ ਦੇ ਸਿਲਾਈ ਸੈਂਟਰ ਦਾ ਦੌਰਾ ਕੀਤਾ ਅਤੇ ਬੱਚਿਆਂ ਦੇ ਕੰਮ ਦੀ ਸ਼ਲਾਘਾ ਕੀਤੀ।

ਇਹ ਵੀ ਪੜੋ:ਮਾਨਸਾ ਜ਼ਿਲ੍ਹੇ ’ਚ ਵੀ ਫੈਲੀ ਲੰਪੀ ਸਕਿਨ ਬੀਮਾਰੀ, ਕਈ ਪਸ਼ੂਆਂ ਦੀ ਮੌਤ

ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਰਾਜ ਮਹਿੰਦਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਅਤੇ ਡਿਸਪੋਜ਼ੇਬਲ ਪਲਾਸਟਿਕ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ। ਜਿਸ ਕਾਰਨ ਉਨ੍ਹਾਂ ਦੇ ਸਕੂਲੀ ਬੱਚਿਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਕੱਪੜੇ ਦੇ ਥੈਲੇ ਬਣਾ ਕੇ ਲੋਕਾਂ ਵਿੱਚ ਮੁਫਤ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਲਾਸਟਿਕ ਵਾਤਾਵਰਨ ਲਈ ਪੂਰੀ ਤਰ੍ਹਾਂ ਖ਼ਤਰਨਾਕ ਹੈ ਅਤੇ ਲੋਕਾਂ ਨੂੰ ਪਲਾਸਟਿਕ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਵਸਤੂਆਂ ਲੈ ਕੇ ਜਾਣ ਸਮੇਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਮਾਸਕ ਬਣਾ ਕੇ ਲੋਕਾਂ ਵਿੱਚ ਮੁਫ਼ਤ ਵੰਡੇ ਗਏ ਅਤੇ ਹੁਣ ਪੰਜਾਬ ਦੀ ਮਦਦ ਲਈ ਸਰਕਾਰ ਵੱਲੋਂ ਸਕੂਲ ਦੇ ਸਿਲਾਈ ਸੈਂਟਰ ਵਿੱਚ ਬੱਚਿਆਂ ਵੱਲੋਂ ਲੱਖਾਂ ਕੱਪੜੇ ਦੇ ਥੈਲੇ ਬਣਾ ਕੇ ਲੋਕਾਂ ਨੂੰ ਮੁਫ਼ਤ ਵੰਡੇ ਜਾ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਸਕੂਲੀ ਬੱਚਿਆਂ ਵੱਲੋਂ ਕੱਪੜੇ ਦੇ ਥੈਲੇ ਬਣਾ ਕੇ ਲੋਕਾਂ ਵਿੱਚ ਮੁਫ਼ਤ ਵੰਡੇ ਜਾਣਗੇ।

ਪੰਜਾਬ ਦੇ ਇਸ ਸਕੂਲ ਨੇ ਚੁੱਕਿਆ ਵਿਸ਼ੇਸ਼ ਕਦਮ




ਇਸੇ ਤਰ੍ਹਾਂ ਦੇ ਕੱਪੜੇ ਦੇ ਥੈਲੇ ਤਿਆਰ ਕਰ ਰਹੀਆਂ ਲੜਕੀਆਂ ਅੰਜਲੀ ਅਤੇ ਖੁਸ਼ਬੂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਵੱਲੋਂ ਪੜ੍ਹਾਈ ਦੇ ਨਾਲ-ਨਾਲ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਗਿਆ ਹੈ। ਜਿਸ ਕਾਰਨ ਉਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਲੱਖਾਂ ਲੋਕਾਂ ਨੂੰ ਮੁਫ਼ਤ ਮਾਸਕ ਬਣਾ ਕੇ ਮੁਹੱਲਿਆਂ ਕਰਵਾਏ।

ਬੱਚਿਆਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ਲੋਕ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬਿਲਕੁਲ ਵੀ ਨਾ ਕਰਨ, ਕਿਉਂਕਿ ਇਹ ਵਾਤਾਵਰਣ ਲਈ ਬਿਲਕੁਲ ਵੀ ਸੁਰੱਖਿਅਤ ਨਹੀਂ ਹਨ ਅਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਲੋਕਾਂ ਨੂੰ ਘਰੋਂ ਸਾਮਾਨ ਲੈ ਕੇ ਜਾਣ ਸਮੇਂ ਕੱਪੜੇ ਦੇ ਥੈਲੇ ਜ਼ਰੂਰ ਚੁੱਕਣੇ ਚਾਹੀਦੇ ਹਨ। ਪਲਾਸਟਿਕ ਅਤੇ ਡਿਸਪੋਸੇਬਲ ਦੀ ਵਰਤੋਂ ਪੂਰੀ ਤਰ੍ਹਾਂ ਨਾਲ ਰੱਖਣੀ ਅਤੇ ਬੰਦ ਕਰਨੀ ਚਾਹੀਦੀ ਹੈ।

ਇਹ ਵੀ ਪੜੋ:ਕਿਸਾਨ ਯੂਨੀਅਨ ਨੇ ਐਕਸੀਅਨ ਦਫ਼ਤਰ ਅੱਗੇ ਲਗਾਇਆ ਧਰਨਾ

ABOUT THE AUTHOR

...view details