ਬਰਨਾਲਾ:ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਡਾਕਟਰਾਂ ਦੀਆਂ ਖਾਲ੍ਹੀ ਅਸਾਮੀਆਂ ਤੋਂ ਅੱਕੇ ਇਲਾਕਾ ਵਾਸੀਆਂ ਵੱਲੋਂ ਅੱਜ ਖਾਲ੍ਹੀ ਅਸਾਮੀਆਂ ਭਰਨ ਤੇ ਇਲਾਜ਼ ਲਈ ਲੋੜੀਂਦੇ ਸਿਹਤ ਸਾਧਨ ਮੁਹੱਈਆ ਕਰਨ ਦੀ ਮੰਗ ਲਈ ਧਰਨਾ ਦਿੱਤਾ ਗਿਆ। ਸੀਐਚਸੀ ਮਹਿਲ ਕਲਾਂ ਦਰਜ਼ਨ ਦੇ ਕਰੀਬ ਪਿੰਡਾਂ ਦਾ ਇਹ ਇੱਕਮਾਤਰ ਸਿਹਤ ਕੇਂਦਰ ਹੈ ਤੇ ਇਲਾਕੇ ਦੇ ਲੋਕਾਂ ਨੂੰ 15 ਦਿਨਾਂ ਦੇ ਵਕਫੇ ਵਿੱਚ ਅੱਜ ਦੂਜੀ ਵਾਰ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਹੈ।
ਇਹ ਵੀ ਪੜੋ:Changes From 1 May 2023: ਅੱਜ ਤੋਂ ਹੋਣ ਜਾ ਰਹੇ ਨੇ ਵੱਡੇ ਬਦਲਾਅ, ਜਾਣੋ ਕਿੰਨੇ ਦਿਨ ਬੈਂਕ ਰਹਿਣਗੇ ਬੰਦ
ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਕੀਤਾ ਜਾਂਦਾ ਹੈ ਰੈਫ਼ਰ:ਇਸ ਮੌਕੇ ਸੰਬੋਧਨ ਕਰਦਿਆਂ ਹਰਜੀਤ ਸਿੰਘ ਖਿਆਲੀ, ਮੰਗਤ ਸਿੰਘ ਸਿੱਧੂ, ਗਗਨ ਸਰਾਂ, ਬੀਕੇਯੂ (ਡਕੌਂਦਾ) ਦੇ ਜਗਰਾਜ ਹਰਦਾਸਪੁਰਾ, ਬੀਕੇਯੂ (ਉਗਰਾਹਾਂ) ਦੇ ਅਜਮੇਰ ਸਿੰਘ ਭੱਠਲ, ਬੀਕੇਯੂ (ਕਾਦੀਆ) ਦੇ ਜਗਸੀਰ ਸਿੰਘ ਛੀਨੀਵਾਲ, ਬੀਕੇਯੂ (ਸਿੱਧੂਪੁਰ) ਦੇ ਜਸਪਾਲ ਸਿੰਘ ਕਲਾਲਮਾਜਰਾ,ਕਰਨੈਲ ਗਾਂਧੀ,ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰੈਣ ਦੱਤ ਅਤੇ ਕਰਮਜੀਤ ਉੱਪਲ ਨੇ ਕਿਹਾ ਕਿ ਇਸ ਨਿਰੋਲ ਪੇਂਡੂ ਖੇਤਰ ਵਿੱਚ ਸਹੂਲਤਾਂ ਨਾਲ ਲੈਸ ਇੱਕ ਵੀ ਸਰਕਾਰੀ ਹਸਪਤਾਲ ਨਹੀਂ ਹੈ।ਉਨ੍ਹਾਂ ਕਿਹਾ ਕਿ ਸੀਐਚਸੀ ਮਹਿਲ ਕਲਾਂ ‘ਰੈਫਰ ਕੇਂਦਰ’ ਬਣੀ ਹੈ ਜਿੱਥੇ ਡਾਕਟਰਾਂ ਦੀ ਘਾਟ ਕਾਰਨ ਮਰੀਜ਼ਾਂ ਨੂੰ ਇਲਾਜ਼ ਲਈ ਬਰਨਾਲਾ, ਫਰੀਦਕੋਟ, ਪਟਿਆਲਾ ਰੈਫਰ ਕੀਤਾ ਜਾਂਦਾ ਹੈ।