ਬਰਨਾਲਾ:ਕਿਸਾਨ ਜੱਥੇਬੰਦੀਆਂ ਵਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਵਲੋਂ ਬਰਨਾਲਾ ਅਤੇ ਭਦੌੜ ਵਿਧਾਨ ਸਭਾ ਹਲਕਿਆਂ ਦੇ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ ਪਰ ਇਹਨਾਂ ਉਮੀਦਵਾਰਾਂ ਦੇ ਐਲਾਨ ਨੇ ਸਭ ਨੂੰ ਹੈਰਾਨ ਕੀਤਾ ਹੈ। ਦੋਵਾਂ ਉਮੀਦਵਾਰਾਂ ਬਾਰੇ ਹਲਕਿਆਂ ਦੇ ਲੋਕ ਸ਼ੋਸਲ ਮੀਡੀਆ ਤੇ ਜਾਣਕਾਰੀ ਲੈਂਦੇ ਪੁੱਛਦੇ ਦੇਖੇ ਗਏ। ਬਰਨਾਲਾ ਤੋਂ ਅਭਿਕਰਣ ਸਿੰਘ ਅਤੇ ਭਦੌੜ ਤੋਂ ਭਗਵੰਤ ਸਿੰਘ ਸਮਾਓ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸੰਯੁਕਤ ਮੋਰਚੇ ਵਲੋਂ ਬਰਨਾਲਾ ਤੋਂ ਐਲਾਨੇ ਉਮੀਦਵਾਰ ਅਭਿਕਰਣ ਸਿੰਘ ਦੇ ਨਾਮ ਦਾ ਐਲਾਨ ਹੋਣ ਤੋਂ ਬਾਅਦ ਹਲਕੇ ਦੇ ਲੋਕਾਂ ਵਿੱਚ ਹੈਰਾਨੀ ਦੇਖਣ ਨੂੰ ਮਿਲੀ। ਕਿਉਂਕਿ ਇਸ ਉਮੀਦਵਾਰ ਨੂੰ ਲੋਕ ਨਹੀਂ ਜਾਣਦੇ ਸਨ। ਜਿਸ ਕਰਕੇ ਅਭਿਕਰਣ ਸਿੰਘ ਬਾਰੇ ਸ਼ੋਸ਼ਲ ਮੀਡੀਆ ਤੇ ਲੋਕਾਂ ਵਲੋਂ ਅਣਪਛਾਤਾ ਉਮੀਦਵਾਰ ਲਿਖ ਕੇ ਪੋਸਟਾਂ ਪਾਈਆਂ ਗਈਆਂ। ਇਸ ਉਮੀਦਵਾਰ ਨਾਲ ਸੰਪਰਕ ਕਰਨ ਤੇ ਉਹਨਾਂ ਦੱਸਿਆ ਕਿ ਉਹ ਬਰਨਾਲਾ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਰਹਿੰਦਾ ਹੈ। ਉਸ ਅਨੁਸਾਰ ਉਹ ਕਿਸਾਨ ਅੰਦੋਲਨ ਵਿੱਚ ਰਿਹਾ ਹੈ, ਪ੍ਰੰਤੂ ਕਿਸਾਨ ਜੱਥੇਬੰਦੀਆਂ ਦੇ ਆਗੂਆਂ ਨੇ ਇਸ ਬਾਰੇ ਜਾਣਕਾਰੀ ਨਾ ਹੋਣ ਦਾ ਦਾਅਵਾ ਕੀਤਾ।
ਭਦੌੜ ਦਾ ਉਮੀਦਵਾਰ ਹਲਕੇ ਤੋਂ ਬਾਹਰੀ