ਪੰਜਾਬ

punjab

ETV Bharat / state

ਬੱਚੇ ਦੇ ਮਾਪੇ ਤੜਫ਼ਦੇ ਨੇ ਆਪੇ, ਬਰਨਾਲਾ ਮਾਸਟਰ ਦੇ ਹੱਕ 'ਚ ਰੋਸ ਪ੍ਰਰਦਰਸ਼ਨ

ਬਰਨਾਲਾ ਜ਼ਿਲ੍ਹੇ ਵਿੱਚ ਬੱਚਿਆਂ ਦੇ ਮਾਪਿਆਂ ਨੇ ਮਾਸਟਰ ਨੂੰ ਵਾਪਸ ਸਕੂਲ ਵਿੱਚ ਲਿਆਉਣ ਲਈ ਮਾਸਟਰ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ, ਜਿਸ ਦੇ ਚਲਦੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਨੂੰ ਤਾਲਾ ਲਗਾ ਦਿੱਤਾ।

ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ
ਬਰਨਾਲਾ ਜ਼ਿਲ੍ਹੇ ਦੇ ਪਿੰਡ ਨਾਈਵਾਲਾ

By

Published : Dec 16, 2019, 5:26 PM IST

ਬਰਨਾਲਾ: ਜ਼ਿਲ੍ਹੇ ਦੇ ਪਿੰਡ ਨਾਈਵਾਲਾ ਵਿੱਚ ਪਿੰਡ ਦੀ ਪੰਚਾਇਤ ਅਤੇ ਸਕੂਲੀ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੇ ਅੱਜ ਸਰਕਾਰੀ ਸਕੂਲ ਨੂੰ ਤਾਲਾ ਲਗਾ ਦਿੱਤਾ ਹੈ। ਇਸ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਨੇ ਸਕੂਲ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਵੀ ਕੀਤਾ।

ਬੱਚਿਆਂ ਨੂੰ ਮੁਫ਼ਤ ਪੜ੍ਹਾਉਣਾ, ਓਵਰਟਾਈਮ ਸਿਖਾਉਣਾ ਅਤੇ ਬੱਚਿਆਂ ਦੀ ਫੀਸ ਉਨ੍ਹਾਂ ਦੀ ਤਨਖ਼ਾਹ ਨਾਲ ਅਦਾ ਕਰਨਾ ਸਰਕਾਰੀ ਅਧਿਆਪਕ ਜਤਿੰਦਰ ਕੁਮਾਰ ਨੂੰ ਮਹਿੰਗਾ ਪਿਆ। ਸਕੂਲ ਦੇ ਕੁਝ ਅਧਿਆਪਕਾਂ ਨੇ ਈਰਖਾ ਦੀ ਭਾਵਨਾ ਨਾਲ ਸ਼ਿਕਾਇਤ ਕਰਕੇ ਅਧਿਆਪਕ ਜਤਿੰਦਰ ਦੀ ਬਦਲੀ ਕਾਰਵਾਈ। ਸਕੂਲ ਵਿੱਚ ਛੋਟੇ ਬੱਚੇ ਆਪਣੇ ਪਿਆਰੇ ਅਧਿਆਪਕ ਦੀ ਵਾਪਸੀ ਦੀ ਮੰਗ ਕਰ ਰਹੇ ਹਨ।

ਇਹ ਵੀ ਪੜੋ: ਜਾਮੀਆ ਅਤੇ ਅਲੀਗੜ੍ਹ ਯੂਨੀਵਰਸਿਟੀ ਵਿੱਚ ਹਿੰਸਾ ਦੇ ਮਾਮਲੇ 'ਤੇ SC ਮੰਗਲਵਾਰ ਨੂੰ ਕਰੇਗਾ ਸੁਣਵਾਈ

ਬੱਚੇ ਕਹਿੰਦੇ ਹਨ ਕਿ ਡੇਢ ਮਹੀਨਾ ਫਾਈਨਲ ਪੇਪਰਾਂ ਵਿੱਚ ਰਹਿ ਗਿਆ ਹੈ। ਪੜ੍ਹਾਈ ਦਾ ਬਹੁਤ ਨੁਕਸਾਨ ਹੋ ਰਿਹਾ ਹੈ। ਸਕੂਲੀ ਬੱਚੇ, ਪਰਿਵਾਰ ਅਤੇ ਪਿੰਡ ਦੀ ਪੰਚਾਇਤ ਅਧਿਆਪਕ ਨੂੰ ਸਕੂਲ ਵਾਪਸ ਲਿਆਉਣ ਲਈ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਮੰਗ ਕਰ ਰਹੇ ਹਨ। ਮਾਹੌਲ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਪੁਲਿਸ ਮੌਕੇ 'ਤੇ ਪਹੁੰਚੀ।

ABOUT THE AUTHOR

...view details