ਬਰਨਾਲਾ: ਕੇਂਦਰ ਸਰਕਾਰ ਵਲੋਂ ਅੱਜ ਸੁਰੂ ਕੀਤਾ ਫਾਸਟੈਗ ਲੋਕਾਂ ਲਈ ਮੁਸੀਬਤ ਬਣਦਾ ਜਾ ਰਿਹਾ ਹੈ, ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਬਠਿੰਡਾ-ਚੰਡੀਗੜ ਨੈਸ਼ਨਲ ਹਾਈਵੇ ਨੰਬਰ 8 'ਤੇ ਬਡਬਰ ਟੋਲ ਪਲਾਜ਼ਾ ਵਿਖੇ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ ਅਤੇ ਲੋਕ ਪਰੇਸ਼ਾਨ ਹੋ ਰਹੇ ਹਨ। ਕਿਉਂਕਿ ਜ਼ਿਆਦਾਤਰ ਲੋਕਾਂ ਦੇ ਵਾਹਨਾਂ 'ਤੇ ਫਾਸਟੈਗ ਨਹੀਂ ਹੁੰਦੇ, ਜਿਸ ਕਾਰਨ ਲੋਕ ਘੰਟਿਆਂ ਬੱਧੀ ਲਾਈਨ ਵਿਚ ਖੜੇ ਰਹਿਣ ਲਈ ਮਜਬੂਰ ਹੋ ਜਾਂਦੇ ਹਨ। ਜਿਸ ਕਾਰਨ ਆਮ ਲੋਕਾਂ ਵਿਚ ਭਾਰੀ ਰੋਸ ਹੈ। ਟੋਲ ਪਲਾਜ਼ਾ ਦੇ ਅਧਿਕਾਰੀ ਇਸ ਨੂੰ ਲੋਕਾਂ ਦੀ ਗਲਤੀ ਦੱਸ ਰਹੇ ਹਨ।
ਲੋਕਾਂ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਜਾਮ ਵਿਚ ਫਸੇ ਹੋਏ ਹਨ ਪਰ ਟੋਲ ਪਲਾਜ਼ਾ ਪ੍ਰਬੰਧਕਾਂ ਨੇ ਸਿਰਫ ਇੱਕ ਟੋਲ ਲਾਈਨ ਨਕਦ ਅਦਾਇਗੀ ਲਈ ਚਲਾਈ ਜਾ ਰਹੀ ਹੈ। ਜਿਸ ਕਾਰਨ ਭਾਰੀ ਮਾਤਰਾ ਵਿਚ ਤੇਲ ਬਰਬਾਦ ਹੋ ਰਿਹਾ ਹੈ ਅਤੇ ਜਾਮ ਕਾਰਨ ਉਨ੍ਹਾਂ ਦੇ ਵਾਹਨ ਵੀ ਇਕ ਹੋਰ ਵਾਹਨ ਨਾਲ ਟਕਰਾ ਗਏ ਹਨ।
ਇੱਕ ਵਿਅਕਤੀ ਨੇ ਕਿਹਾ ਕਿ ਉਸਨੂੰ ਫਾਸਟੈਗ ਬਾਰੇ ਨਹੀਂ ਪਤਾ ਅਤੇ ਉਹ ਫਾਸਟੈਗ ਨੂੰ ਰਿਚਾਰਜ ਕਰਨਾ ਵੀ ਨਹੀਂ ਜਾਣਦਾ ਅਤੇ ਉਸਨੂੰ ਪੇਟੀਐਮ ਨੂੰ ਚਲਾਉਣਾ ਨਹੀਂ ਆਉਂਦਾ। ਇੱਕ ਹੋਰ ਕਾਰ ਸਵਾਰ ਨੇ ਕਿਹਾ ਕਿ ਫਾਸਟੈਗ ਲਾਜ਼ਮੀ ਤੌਰ 'ਤੇ ਲਾਉਣਾ ਚਾਹੀਦਾ ਹੈ ਪਰ ਫਾਸਟੈਗ ਮਿਲਣਾ ਵੀ ਚਾਹੀਦਾ ਹੈ। ਉਸਨੇ ਕਿਹਾ ਕਿ ਐਨਐਚਏਆਈ ਦੁਆਰਾ ਅਧਿਕਾਰਤ ਬੈਂਕਾਂ ਆਦਿ ਵਿਚ ਫਾਸਟੈਗ ਨਾਲ ਸਬੰਧਤ ਕੋਈ ਫਾਰਮ ਨਹੀਂ ਹੈ ਅਤੇ ਲੋਕ ਬਹੁਤ ਪਰੇਸ਼ਾਨ ਹੋ ਰਹੇ ਹਨ।