ਬਰਨਾਲਾ:ਭਦੌੜ ਵਿਖੇ ਤਕਰੀਬਨ ਪਿਛਲੇ ਇੱਕ ਹਫ਼ਤੇ (Last week) ਤੋਂ ਤਹਿਸੀਲ ਨੇੜਲਾ ਛੱਪੜ ਪਾਣੀ ਨਾਲ ਓਵਰਫਲੋ ਹੋਣ ਕਾਰਨ ਨੇੜਲੇ ਘਰਾਂ ਅਤੇ ਦੁਕਾਨਾਂ ਮੂਹਰੇ ਪਾਣੀ (Water) ਨੇ ਤਲਾਬ ਦਾ ਰੂਪ ਧਾਰਨ ਕਰ ਲਿਆ ਹੈ। ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ‘ਚੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ ਪਿਆ ਹੈ ਅਤੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਆਪਣੇ ਪੈਂਟਾਂ ਅਤੇ ਪਜਾਮੇ ਉੱਪਰ ਚੁੱਕ ਕੇ ਲੰਘਣਾ ਪੈ ਰਿਹਾ ਹੈ। ਇੱਥੇ ਚਿੱਕੜ ਹੋਣ ਕਾਰਨ ਕਈ ਵਹੀਕਲਾਂ ਵਾਲੇ ਤਿਲਕ ਕੇ ਡਿੱਗ ਵੀ ਪਏ ਹਨ। ਜਿਨ੍ਹਾਂ ਦੇ ਮਾਮੂਲੀ ਸੱਟਾਂ ਵੀ ਲੱਗੀਆਂ ਹਨ।
ਇਸ ਸੰਬੰਧੀ ਜਾਣਕਾਰੀ ਦਿੰਦਿਆ ਮੁਹੱਲਾ ਸੰਧੂਆਂ ਦੇ ਨਿਵਾਸੀ ਲੱਡੂ ਖਾਨ (Laddu Khan, a resident of Mohalla Sandhu) ਨੇ ਕਿਹਾ ਕਿ ਅਸੀਂ ਕਈ ਵਾਰ ਇਸ ਪਾਣੀ ਦੇ ਨਿਕਾਸ ਦੀ ਨਗਰ ਕੌਂਸਲ ਅਧਿਕਾਰੀਆਂ ਕੋਲੋਂ ਮੰਗ ਕਰ ਚੁੱਕੇ ਹਾਂ, ਪਰ ਉਨ੍ਹਾਂ ਨੇ ਇਸ ਗੱਲ ਨੂੰ ਅਣਗੌਲਿਆਂ ਕੀਤਾ ਹੋਇਆ ਹੈ ਅਤੇ ਸਾਡੇ ਘਰਾਂ ਨੂੰ ਬਾਜ਼ਾਰ ਅਤੇ ਸ਼ਹਿਰ ਦੀ ਫਿਰਨੀ ਨਾਲ ਜੋੜਨ ਵਾਲਾ ਮੁਹੱਲਾ ਗਰੇਵਾਲਾਂ ਦਾ ਚੌਂਕ ਪਾਣੀ ਨਾਲ ਭਰਿਆ ਹੋਇਆ ਹੈ। ਜਿੱਥੋਂ ਦੀ ਉਹਨਾਂ ਦਾ ਲੰਘਣਾ ਮੁਸ਼ਕਲ ਹੋਇਆ ਪਿਆ ਹੈ।