ਬਰਨਾਲਾ:ਪੰਜਾਬ ਵਿੱਚ ਝੋਨੇ ਦੇ ਸੀਜਨ ਦੇ ਸਮੇਂ ਵਿੱਚ ਬਿਜਲੀ ਕੱਟਾਂ ਤੋਂ ਤੰਗ ਕਿਸਾਨਾਂ (Farmers) ਵਲੋਂ ਜਗ੍ਹਾ -ਜਗ੍ਹਾ ਉੱਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਥੇ ਬਰਨਾਲਾ ਜਿਲ੍ਹੇ ਦੇ ਪਿੰਡ ਕਰਮਗੜ੍ਹ ਵਿੱਚ 6 ਪਿੰਡਾਂ ਦੇ ਕਿਸਾਨਾਂ ਵਲੋਂ ਬੀਤੀ 25 ਜੂਨ ਤੋਂ ਲਗਾਤਾਰ ਗਰਿੱਡ ਦੇ ਅੱਗੇ ਦਿਨ-ਰਾਤ ਬਿਜਲੀ ਸਪਲਾਈ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਬਿਜਲੀ ਗਰਿਡ (Power Grid) ਉੱਤੇ ਆਕੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਬਦਤਮੀਜੀ ਕੀਤੀ ਗਈ। ਜਿਸ ਦੇ ਬਾਅਦ ਮੁਲਾਜ਼ਮਾਂ ਵਲੋਂ ਅੱਜ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਕਿਸਾਨਾਂ ਨੇ ਕਿਹਾ ਕਿ ਜਦੋਂ ਤੱਕ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਦਾ ਭਰੋਸਾ ਨਹੀਂ ਮਿਲੇਗਾ।ਉਦੋ ਤੱਕ ਧਰਨਾ ਦਿਨ ਰਾਤ ਜਾਰੀ ਰਹੇਗਾ। ਉਥੇ ਗਰਿਡ ਉੱਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਨੇ ਕਿਹਾ ਦੀ ਬਿਜਲੀ ਦੀ ਕਮੀ ਦੇ ਕਾਰਨ ਕੱਟ ਲੱਗ ਰਹੇ ਹਨ ਪਰ ਕਿਸਾਨਾਂ ਨੂੰ 8 ਘੰਟੇ ਬਿਜਲੀ ਮਿਲ ਰਹੀ ਹੈ।
ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਗਰਿੱਡ ਮੁਲਾਜ਼ਮਾਂ ਨਾਲ ਬਦਤਮੀਜ਼ੀ
ਬਰਨਾਲਾ ਦੇ ਪਿੰਡ ਕਰਮਗੜ੍ਹ ਵਿੱਚ 6 ਪਿੰਡਾਂ ਦੇ ਕਿਸਾਨਾਂ (Farmers) ਵਲੋਂ ਬੀਤੀ 25 ਜੂਨ ਤੋਂ ਲਗਾਤਾਰ ਗਰਿੱਡ ਦੇ ਅੱਗੇ ਦਿਨ-ਰਾਤ ਬਿਜਲੀ ਸਪਲਾਈ ਲਈ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਬੀਤੀ ਰਾਤ ਕੁੱਝ ਸ਼ਰਾਰਤੀ ਅਨਸਰਾਂ ਵਲੋਂ ਬਿਜਲੀ ਗਰਿਡ (Power Grid) ਉੱਤੇ ਆਕੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੇ ਨਾਲ ਬਦਤਮੀਜੀ ਕੀਤੀ ਗਈ।
ਬਿਜਲੀ ਕੱਟਾਂ ਤੋਂ ਤੰਗ ਲੋਕਾਂ ਨੇ ਗਰਿੱਡ ਮੁਲਾਜ਼ਮਾਂ ਨਾਲ ਬਦਤਮੀਜ਼ੀ