ਪੰਜਾਬ

punjab

ETV Bharat / state

ਪੂਰੇ ਜੋਸ਼ ਨਾਲ ਮਨਾਇਆ ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ - ਕਿਸਾਨ-ਮਜ਼ਦੂਰ

ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣ ਬਾਅਦ ਵੱਖ-ਵੱਖ ਤਰ੍ਹਾਂ ਦੇ ਹਜ਼ਾਰਾਂ ਵਾਹਨਾਂ ਰਾਹੀਂ ਬਰਨਾਲਾ ਦੇ ਬਾਜ਼ਾਰਾਂ ਵਿੱਚੋਂ ਦੀ ਤਿਰੰਗਾ ਯਾਤਰਾ ਕੱਢੀ ਗਈ। ਹਜ਼ਾਰਾਂ ਮਰਦ ਔਰਤਾਂ ਨੇ 'ਖੇਤੀ ਕਾਨੂੰਨ ਰੱਦ ਕਰੋ' ਅਤੇ 'ਕਾਰਪੋਰੇਟੋ ਖੇਤੀ ਛੱਡੋ' ਦੇ ਨਾਹਰਿਆਂ ਨਾਲ ਬਰਨਾਲਾ ਦੇ ਬਾਜ਼ਾਰ ਗੂੰਜਣ ਲਾ ਦਿੱਤੇ।

ਪੂਰੇ ਜੋਸ਼ ਨਾਲ ਮਨਾਇਆ ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ
ਪੂਰੇ ਜੋਸ਼ ਨਾਲ ਮਨਾਇਆ ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ

By

Published : Aug 15, 2021, 7:25 PM IST

ਬਰਨਾਲਾ :32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 319ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ 15 ਅਗਸਤ ਦਾ ਦਿਹਾੜਾ 'ਕਿਸਾਨ ਮਜ਼ਦੂਰ ਆਜ਼ਾਦੀ ਸੰਗਰਾਮ' ਦਿਵਸ ਵਜੋਂ ਮਨਾਇਆ ਗਿਆ।

ਪੂਰੇ ਜੋਸ਼ ਨਾਲ ਮਨਾਇਆ ਕਿਸਾਨ-ਮਜ਼ਦੂਰ ਆਜ਼ਾਦੀ ਸੰਗਰਾਮ ਦਿਵਸ

ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਠੇ ਹੋਣ ਬਾਅਦ ਵੱਖ-ਵੱਖ ਤਰ੍ਹਾਂ ਦੇ ਹਜ਼ਾਰਾਂ ਵਾਹਨਾਂ ਰਾਹੀਂ ਬਰਨਾਲਾ ਦੇ ਬਾਜ਼ਾਰਾਂ ਵਿੱਚੋਂ ਦੀ ਤਿਰੰਗਾ ਯਾਤਰਾ ਕੱਢੀ ਗਈ। ਹਜ਼ਾਰਾਂ ਮਰਦ ਔਰਤਾਂ ਨੇ 'ਖੇਤੀ ਕਾਨੂੰਨ ਰੱਦ ਕਰੋ' ਅਤੇ 'ਕਾਰਪੋਰੇਟੋ ਖੇਤੀ ਛੱਡੋ' ਦੇ ਨਾਹਰਿਆਂ ਨਾਲ ਬਰਨਾਲਾ ਦੇ ਬਾਜ਼ਾਰ ਗੂੰਜਣ ਲਾ ਦਿੱਤੇ। ਹੱਥਾਂ ਵਿੱਚ ਕਿਸਾਨ ਜਥੇਬੰਦੀਆਂ ਦੇ ਝੰਡੇ ਫੜੀਂ, ਅੰਦੋਲਨਕਾਰੀਆਂ ਨੇ, ਆਕਾਸ਼ ਗੁੰਜਾਊ ਨਾਹਰਿਆਂ ਰਾਹੀਂ ਆਪਣੇ ਇਰਾਦੇ ਪੂਰੀ ਤਰ੍ਹਾਂ ਸਪੱਸ਼ਟ ਕਰ ਦਿੱਤੇ ਕਿ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਹ ਵਾਪਸ ਨਹੀਂ ਮੁੜਨਗੇ ਧਰਨੇ ਵਾਲੀ ਥਾਂ ਧਰਨਾਕਾਰੀਆਂ ਦੇ ਬੈਠਣ ਲਈ ਬਹੁਤ ਛੋਟੀ ਪੈ ਗਈ।

ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਨਰੈਣ ਦੱਤ ਸਮੇਤ ਕਈ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 15 ਅਗਸਤ 1947 ਨੂੰ ਸਾਨੂੰ ਯੂਨੀਅਨ ਜੈਕ ਦੀ ਥਾਂ ਆਪਣਾ ਝੰਡਾ, ਤਿਰੰਗਾ, ਜਰੂਰ ਮਿਲਿਆ, ਸੰਵਿਧਾਨ ਵੀ ਮਿਲਿਆ, ਪਰ ਲੋਕਾਂ ਨੂੰ ਉਹ ਅਜ਼ਾਦੀ ਨਹੀਂ ਮਿਲੀ ਜਿਸ ਦਾ ਸੁਫਨਾ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਿਆ ਸੀ। ਸਾਨੂੰ ਪੂਰੀ ਨਹੀਂ, ਅਧੂਰੀ ਆਜ਼ਾਦੀ ਮਿਲੀ।

ਦੇਸ਼ ਦੇ ਹਾਕਮਾਂ ਨੇ ਜੋ ਨੀਤੀਆਂ ਅਪਣਾਈਆਂ ਉਸ ਚੰਦ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਦੀਆਂ ਹਨ, ਆਮ ਲੋਕਾਂ ਦੀ ਜ਼ਿੰਦਗੀ ਬਦ ਤੋਂ ਬਦਤਰ ਹੋ ਰਹੀ ਹੈ। ਤਿੰਨ ਕਾਲੇ ਖੇਤੀ ਕਾਨੂੰਨ ਵੀ ਕਾਰਪੋਰੇਟਾਂ ਦੇ ਮੁਨਾਫੇ ਵਧਾਉਣ ਲਈ ਬਣਾਏ ਗਏ ਹਨ। ਜੇਕਰ ਅਸੀਂ ਸੱਚੀ-ਮੁੱਚੀਂ ਆਜ਼ਾਦ ਹੁੰਦੇ ਤਾਂ ਪਿਛਲੇ ਸਾਢੇ ਦਸ ਮਹੀਨਿਆਂ ਤੋਂ ਸੜਕਾਂ 'ਤੇ ਨਾ ਬੈਠੇ ਹੁੰਦੇ। ਅਸਲੀ ਆਜ਼ਾਦੀ ਹਾਸਲ ਕਰਨ ਲਈ ਸਾਨੂੰ ਆਪਣੀ ਜਥੇਬੰਦਕ ਤਾਕਤ ਨੂੰ ਹੋਰ ਮਜ਼ਬੂਤ ਕਰਨਾ ਪੈਣਾ ਹੈ ਅਤੇ ਲੰਬੇ ਸੰਘਰਸ਼ਾਂ ਲਈ ਤਿਆਰ ਹੋਣਾ ਪੈਣਾ ਹੈ।

ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਆਜ਼ਾਦੀ ਦਿਹਾੜੇ 'ਤੇ ਕੱਢਿਆ ਟਰੈਕਟਰ ਮਾਰਚ

ਸੁਦਾਗਰ ਸਿੰਘ ਟੱਲੇਵਾਲ ਨੇ ਅਜ ਦੇ ਹਾਲਾਤਾਂ ਦੀ ਤਰਜ਼ਮਾਨੀ ਕਰਦੀ ਸੰਤ ਰਾਮ ਉਦਾਸੀ ਦੇ ਰਚਨਾ 'ਦਿੱਲੀ ਦਿਆਲਾ ਦੇਖ.....' ਗਾ ਕੇ ਮਾਹੌਲ ਨੂੰ ਭਾਵੁਕ ਬਣਾ ਦਿੱਤਾ।

ABOUT THE AUTHOR

...view details