ਬਰਨਾਲਾ:ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਅੱਜ ਕਿਸਾਨਾਂ (FARMERS) ਵੱਲੋਂ ਭਾਰਤ ਬੰਦ ਕੀਤਾ ਗਿਆ ਹੈ। ਇਸ ਭਾਰਤ ਬੰਦ ਦਾ ਅਸਰ ਪੰਜਾਬ (PUNJAB) ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਬਰਨਾਲਾ ਦੇ ਰੇਲਵੇ ਸਟੇਸ਼ਨ (Railway station) ‘ਤੇ ਰੇਲ ਯਾਤਰਾ ਬੰਦ ਹੋਣ ਕਰਕੇ ਯਾਤਰੀ ਕਾਫ਼ੀ ਪ੍ਰੇਸ਼ਾਨ ਹੋ ਰਹੇ ਹਨ। ਇਨ੍ਹਾਂ ਯਾਤਰੀਆਂ ਦਾ ਕਹਿਣਾ ਹੈ, ਉਨ੍ਹਾਂ ਨੇ ਮਹਿੰਗੇ ਮੁੱਲ ਦੀਆਂ ਰੇਲ ਦੀਆਂ ਟਿਕਟਾਂ ਬੁੱਕ ਕਰਵਾਈਆ ਸਨ, ਪਰ ਰੇਲ ਮਾਰਗ ਬੰਦ ਹੋਣ ਕਰਕੇ ਉਨ੍ਹਾਂ ਦੀ ਰੇਲ ਮਿਸ ਹੋ ਗਈ ਹੈ। ਜਿਸ ਕਰਕੇ ਉਨ੍ਹਾਂ ਨੂੰ ਦੁਬਾਰਾ ਤੋਂ ਟਿਕਟਾਂ ਬੁੱਕ ਕਰਨੀਆਂ ਪੈ ਰਹੀਆਂ ਹਨ।
ਭਾਰਤ ਬੰਦ ਦੌਰਾਨ ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਫਸੇ ਯਾਤਰੀ ਬਰਨਾਲਾ ਹੀ ਨਹੀਂ ਸਗੋਂ ਪੰਜਾਬ ਦੇ ਹੋਰ ਵੀ ਕਈ ਜ਼ਿਲ੍ਹਿਆਂ (Districts) ਤੇ ਸ਼ਹਿਰਾਂ (Cities) ਵਿੱਚ ਰੇਲ ਯਾਤਰਾ ਬੰਦ ਹੋਣ ਕਰਕੇ ਯਾਤਰੀ ਰੇਲਵੇ ਸਟੇਸ਼ਨ (Railway station) ਅਤੇ ਬੱਸ ਸਟੈਂਡ ‘ਤੇ ਪ੍ਰੇਸ਼ਾਨ ਹੋ ਰਹੇ ਹਨ। ਬਠਿੰਡਾ (Bathinda) ਤੋਂ ਦਿੱਲੀ (Delhi) ਜਾ ਰਹੀ ਟ੍ਰੇਨ ਵਿੱਚ ਸਵਾਰ ਸੈਂਕੜੇ ਯਾਤਰੀਆਂ ਨੇ ਰੇਲਵੇ ਵਿਭਾਗ ਨੂੰ ਜ਼ਿੰਮੇਦਾਰ (Responsible) ਠਹਿਰਾਉਂਦੇ ਹੋਏ ਕਿਹਾ ਕਿ ਜੇਕਰ ਰੇਲਵੇ ਵਿਭਾਗ (Department of Railways) ਨੂੰ ਪਹਿਲਾਂ ਭਾਰਤ ਬੰਦ ਦੀ ਜਾਣਕਾਰੀ ਸੀ, ਤਾਂ ਉਨ੍ਹਾਂ ਨੇ ਟਿਕਟਾਂ ਕਿਉਂ ਬੁੱਕ ਕੀਤੀਆ ਹਨ।
ਕਈ ਯਾਤਰੀਆਂ ਨੇ ਕਿਹਾ ਕਿ ਉਹ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਦੂਰ ਜਾ ਰਹੇ ਹਨ, ਪਰ ਰੇਲਵੇ ਵਿਭਾਗ ਵੱਲੋਂ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤੇ ਗਏ। ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਮੌਕੇ ਇਨ੍ਹਾਂ ਯਾਤਰੀਆਂ ਨੇ ਵੀ ਕਿਸਾਨਾਂ (FARMERS) ਦੇ ਹੱਕ ਵਿੱਚ ਨਾਅਰਾ ਮਾਰਿਆ ਹੈ ਅਤੇ ਕਿਹਾ ਹੈ ਕਿ ਕਿਸਾਨ (FARMERS) ਪਿਛਲੇ ਕਰੀਬ ਇੱਕ ਸਾਲ ਤੋਂ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਧਰਨੇ ਲਗਾ ਰਹੇ ਹਨ, ਜਿਸ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ, ਯਾਤਰੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ (FARMERS) ਦੀਆਂ ਮੰਗ ਮੰਨ ਲੈਣੀਆ ਚਾਹੀਦੀਆ ਹਨ। ਤਾਂ ਜੋ ਸੜਕਾਂ ‘ਤੇ ਬੈਠੇ ਕਿਸਾਨ ਆਪਣੇ ਘਰਾਂ ਨੂੰ ਜਾਣ ਅਤੇ ਲੋਕਾਂ ਨੂੰ ਵੀ ਪ੍ਰੇਸ਼ਾਨੀ ਤੋਂ ਰਾਹਤ ਮਿਲੇ।
ਹਾਲਾਂਕਿ ਰੇਲ ਰੁਕਣ ਦਾ ਪਤਾ ਚੱਲਦੇ ਹੀ ਤਪਾ ਮੰਡੀ ਦੀ ਸਮਾਜ ਸੇਵੀ ਸੰਸਥਾਵਾਂ ਯਾਤਰੀਆਂ ਲਈ ਅੱਗੇ ਆਈਆ ਹਨ। ਜਿਨ੍ਹਾਂ ਨੇ ਯਾਤਰੀਆਂ ਲਈ ਲੰਗਰ ਦੀ ਸੇਵਾ ਲਗਾਈ ਹੈ ਅਤੇ ਨਾਲ ਹੀ ਸਿਹਤ ਸੇਵਾਵਾਂ ਲਈ ਆਪਣਾ ਅਹਿਮ ਸਹਿਯੋਗ ਦੇਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ:ਭਾਰਤ ਬੰਦ ਹੋਣ ਕਰਕੇ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਪ੍ਰੇਸ਼ਾਨ