ਪੰਜਾਬ

punjab

ETV Bharat / state

ਨਿੱਕੇ ਢੀਂਡਸੇ ਦਾ ਵੀ ਸਿੱਧੂ ਲਈ ਜਾਗਿਆ ਮੋਹ, ਕਿਹਾ ਸਿੱਧੂ ਨੂੰ ਪਸੰਦ ਕਰਦੇ ਨੇ ਆਮ ਲੋਕ - ਆਮ ਆਦਮੀ ਪਾਰਟੀ

ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਵਿੱਚ ਰੈਲੀ ਕਰ ਰਹੇ ਹਨ। ਰੈਲੀ ਦੀ ਸਫ਼ਲਤਾ ਲਈ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਨਾਲ ਮੁਲਾਕਤ ਕੀਤੀ ਜਾ ਰਹੀ ਹੈ। ਇਸ ਤਹਿਤ ਉਹ ਬਰਨਾਲਾ ਪੁੱਜੇ। ਇਸ ਮੌਕੇ ਪਰਮਿੰਦਰ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਦਾ ਪੰਜਾਬ ਵਿੱਚ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਦਿੱਲੀ ਅਤੇ ਪੰਜਾਬ ਦੇ ਮੁੱਦੇ ਵੱਖ-ਵੱਖ ਹਨ।

parimder-dhindsa-statement-abou-navjot-singh-sidhu
ਨਿੱਕੇ ਢੀਂਡਸੇ ਦਾ ਵੀ ਜਾਗਿਆ ਸਿੱਧੂ ਪ੍ਰਤੀ ਮੋਹ, ਕਿਹਾ ਸਿੱਧੂ ਨੂੰ ਪਸੰਦ ਕਰਦੇ ਨੇ ਆਮ ਲੋਕ

By

Published : Feb 18, 2020, 8:57 PM IST

ਬਰਨਾਲਾ : ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਸੰਗਰੂਰ ਵਿੱਚ ਰੈਲੀ ਕਰ ਰਹੇ ਹਨ। ਰੈਲੀ ਦੀ ਸਫ਼ਲਤਾ ਲਈ ਢੀਂਡਸਾ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਨਾਲ ਮੁਲਾਕਤ ਕੀਤੀ ਜਾ ਰਹੀ ਹੈ। ਇਸ ਤਹਿਤ ਉਹ ਬਰਨਾਲਾ ਪੁੱਜੇ। ਇਸ ਮੌਕੇ ਪਰਮਿੰਦਰ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਜਿੱਤ ਦਾ ਪੰਜਾਬ ਵਿੱਚ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਦਿੱਲੀ ਅਤੇ ਪੰਜਾਬ ਦੇ ਮੁੱਦੇ ਅਲੱਗ ਅਲੱਗ ਹਨ ।

ਨਿੱਕੇ ਢੀਂਡਸੇ ਦਾ ਵੀ ਜਾਗਿਆ ਸਿੱਧੂ ਪ੍ਰਤੀ ਮੋਹ, ਕਿਹਾ ਸਿੱਧੂ ਨੂੰ ਪਸੰਦ ਕਰਦੇ ਨੇ ਆਮ ਲੋਕ

ਪਰਮਿੰਦਰ ਸਿੰਘ ਢੀਂਡਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਢੀਂਡਸਾ ਨੇ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਵੱਡੀ ਜਿੱਤ ਦੇ ਮੁੱਦੇ ’ਤੇ ਕਿਹਾ ਕਿ ਦਿੱਲੀ ਵਿੱਚ ਲੋਕਾਂ ਨੇ ਵਿਕਾਸ ਦੇ ਨਾਂਅ ’ਤੇ ਵੋਟ ਦਿੱਤੀ ਹੈ, ਤੇ ਅਰਵਿੰਦ ਕੇਜਰੀਵਾਲ ਨੇ ਸਿਹਤ, ਸਿੱਖਿਆ ਆਦਿ ਉੱਤੇ ਦਿੱਲੀ ਵਿੱਚ ਕੰਮ ਕੀਤਾ ਹੈ। ਇਸ ਕਾਰਨ ਕਰਕੇ ਦਿੱਲੀ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਹੈ।

ਇਹ ਵੀ ਪੜ੍ਹੋ: ਇੱਕ ਹੋਰ ਸਕੂਲੀ ਬੱਚੇ ਦੀ ਭਿਆਨਕ ਹਾਦਸੇ 'ਚ ਗਈ ਜਾਨ

ਢੀਂਡਸਾ ਨੇ ਸੰਗਰੂਰ ਵਿੱਚ 23 ਫਰਵਰੀ ਦੀ ਰੈਲੀ ਨੂੰ ਕਿਹਾ ਕਿ ਇਹ ਰੈਲੀ ਸੰਗਰੂਰ ਲੋਕ ਸਭਾ ਲਈ ਹੀ ਹੋਵੇਗੀ, ਜਦੋਂਕਿ ਸ਼੍ਰੋਮਣੀ ਅਕਾਲੀ ਦਲ ਨੇ ਸੰਗਰੂਰ ਰੈਲੀ ਵਿੱਚ ਸਾਰੇ ਪੰਜਾਬ ਦੇ ਵਰਕਰਾਂ ਨੂੰ ਬੁਲਾਇਆ ਸੀ। ਪਰ ਉਨ੍ਹਾਂ ਦੀ ਰੈਲੀ ਸਿਰਫ਼ ਸੰਗਰੂਰ ਲੋਕ ਸਭਾ ਸੀਟ ਲਈ ਹੋਵੇਗੀ ਅਤੇ ਇਹ ਇਸ ਰੈਲੀ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਵੱਧ ਲੋਕ ਸ਼ਮੂਲੀਅਤ ਕਰਨਗੇ ਅਤੇ ਇਹ ਰੈਲੀ ਪੰਜਾਬ ਲਈ ਇੱਕ ਇਤਿਹਾਸਕ ਰੈਲੀ ਹੋਵੇਗੀ।

ਦੂਜੇ ਪਾਸੇ, ਢੀਂਡਸਾ ਨੇ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਵਿਧਾਇਕਾਂ ਦੀ ਪੰਜਾਬ ਸਰਕਾਰ ਪ੍ਰਤੀ ਨਾਰਾਜ਼ਗੀ ’ਤੇ ਕਿਹਾ ਕਿ ਨਵਜੋਤ ਸਿੱਧੂ ਇਮਾਨਦਾਰੀ ਵਾਲੇ ਆਦਮੀ ਹਨ ਤੇ ਉਨ੍ਹਾਂ ਨੂੰ ਪੰਜਾਬ ਦੇ ਭਲੇ ਲਈ ਚੰਗੇ ਲੋਕਾਂ ਅਤੇ ਚੰਗੀਆਂ ਪਾਰਟੀਆਂ ਦਾ ਸਮਰੱਥਨ ਕਰਨਾ ਚਾਹੀਦਾ ਹੈ।

ABOUT THE AUTHOR

...view details