ਪੰਜਾਬ

punjab

ETV Bharat / state

ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਵਿਰੁੱਧ ਮਾਪਿਆਂ ਨੇ ਜਾਮ ਕੀਤਾ ਬਰਨਾਲਾ-ਲੁਧਿਆਣਾ ਮਾਰਗ

ਬਰਨਾਲਾ ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਬਰਨਾਲਾ-ਲੁਧਿਆਣਾ ਮਾਰਗ ਤੇ ਜਾਮ ਲਗਾਇਆ ਗਿਆ। ਮਾਪਿਆਂ ਵੱਲੋਂ ਜਾਮ ਲਗਾਉਣ ਕਾਰਨ ਸੜਕ 'ਤੇ ਦੋਵੇਂ ਪਾਸੇ ਵੱਡੇ ਜਾਮ ਲੱਗ ਗਏ। ਬੱਚਿਆਂ ਦੇ ਮਾਪਿਆਂ ਦੇ ਹੱਕ ਵਿੱਚ ਕਿਸਾਨ ਯੂਨੀਅਨ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਹਿਯੋਗ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੀ ਉਹ ਸਕੂਲ ਫੀਸ ਲੈ ਰਹੇ ਹਨ।

Parents block Barnala-Ludhiana road against private school fees
ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਵਿਰੁੱਧ ਮਾਪਿਆਂ ਨੇ ਜਾਮ ਕੀਤਾ ਬਰਨਾਲਾ-ਲੁਧਿਆਣਾ ਮਾਰਗ

By

Published : Aug 22, 2020, 5:24 AM IST

ਬਰਨਾਲਾ: ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਵਿੱਚ ਇੱਕ ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਦੇ ਵਿਰੋਧ ਵਿੱਚ ਬੱਚਿਆਂ ਦੇ ਮਾਪਿਆਂ ਵੱਲੋਂ ਬਰਨਾਲਾ-ਲੁਧਿਆਣਾ ਮਾਰਗ ਤੇ ਜਾਮ ਲਗਾਇਆ ਗਿਆ। ਮਾਪਿਆਂ ਵੱਲੋਂ ਜਾਮ ਲਗਾਉਣ ਕਾਰਨ ਸੜਕ 'ਤੇ ਦੋਵੇਂ ਪਾਸੇ ਵੱਡੇ ਜਾਮ ਲੱਗ ਗਏ। ਬੱਚਿਆਂ ਦੇ ਮਾਪਿਆਂ ਦੇ ਹੱਕ ਵਿੱਚ ਕਿਸਾਨ ਯੂਨੀਅਨ, ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਸਹਿਯੋਗ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਹੀ ਉਹ ਸਕੂਲ ਫੀਸ ਲੈ ਰਹੇ ਹਨ।

ਨਿੱਜੀ ਸਕੂਲ ਵੱਲੋਂ ਫੀਸ ਮੰਗੇ ਜਾਣ ਵਿਰੁੱਧ ਮਾਪਿਆਂ ਨੇ ਜਾਮ ਕੀਤਾ ਬਰਨਾਲਾ-ਲੁਧਿਆਣਾ ਮਾਰਗ
ਇਸ ਮੌਕੇ ਧਰਨਾ ਦੇ ਰਹੇ ਮਾਪਿਆਂ ਦੇ ਹੱਕ ਵਿੱਚ ਆਏ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਛੀਨੀਵਾਲ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਲੋਕਾਂ ਦੇ ਕਾਰੋਬਾਰ ਪੂਰੀ ਤਰ੍ਹਾਂ ਠੱਪ ਹੋ ਗਏ ਹਨ ਅਤੇ ਸਕੂਲ ਪ੍ਰਬੰਧਕ ਬੱਚਿਆਂ ਦੇ ਮਾਪਿਆਂ ਤੋਂ ਪੂਰੀ ਫੀਸ ਮੰਗ ਰਹੇ ਹਨ।
ਫੋਟੋ
ਉਨ੍ਹਾਂ ਕਿਹਾ ਕਿ ਪਿਛਲੇ ਪੰਜ ਮਹੀਨਿਆਂ ਤੋਂ ਸਕੂਲ ਪੂਰੀ ਤਰ੍ਹਾਂ ਬੰਦ ਹਨ ਅਤੇ ਸਕੂਲ ਪ੍ਰਬੰਧਕਾਂ ਦਾ ਕੋਈ ਵੀ ਇਮਾਰਤ ਦਾ ਖਰਚ ਨਹੀਂ ਆਇਆ। ਇਸ ਦੇ ਬਾਵਜੂਦ ਮਾਪਿਆਂ ਤੋਂ ਫੀਸ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨਾਲ ਕੋਈ ਵੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਜਦੋਂ ਤੱਕ ਸਕੂਲ ਵੱਲੋਂ ਅੱਧੀ ਫੀਸ ਲੈਣ ਤੇ ਸਹਿਮਤੀ ਨਹੀਂ ਹੁੰਦੀ, ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਫੋਟੋ
ਉਧਰ ਇਸ ਮਾਮਲੇ 'ਤੇ ਸਕੂਲ ਪ੍ਰਿੰਸੀਪਲ ਨਵਜੋਤ ਕੌਰ ਨੇ ਕਿਹਾ ਕਿ ਉਨ੍ਹਾਂ ਦੇ ਸਕੂਲ ਵੱਲੋਂ ਸਿਰਫ ਟਿਊਸ਼ਨ ਫੀਸ ਸੌ ਫੀਸਦੀ ਮੰਗੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਆਵਾਜਾਈ ਫੀਸ, ਨਾ ਤਾਂ ਇਮਾਰਤ ਫੰਡ ਲਿਆ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਹਾਈ ਕੋਰਟ ਵੱਲੋਂ ਟਿਊਸ਼ਨ ਫੀਸ ਲੈਣ ਦੀ ਆਗਿਆ ਦਿੱਤੀ ਗਈ ਹੈ।

ABOUT THE AUTHOR

...view details