ਪੰਜਾਬ

punjab

ETV Bharat / state

ਪਿੰਡ ਜਲੂਰ ਦੀ ਪੰਚਾਇਤ ਨੇ ਸਮੂਹਿਕ ਅਸਤੀਫ਼ਾ ਦੇਣ ਦੀ ਦਿੱਤੀ ਚਿਤਾਵਨੀ - ਕਾਂਗਰਸ ਸਰਕਾ

ਬਰਨਾਲਾ ਦੇ ਪਿੰਡ ਝਲੂਰ ਦੀ ਅਕਾਲੀ (Akali) ਨੇ ਕਾਂਗਰਸ ਸਰਕਾਰ (Congress Government) ਉਤੇ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲੱਗੇ ਹਨ।ਪਿੰਡ ਵਿੱਚ ਪੰਚਾਇਤ ਸੈਕਟਰੀ ਨਾ ਹੋਣ ਕਰਕੇ ਕੰਮ ਰੁਕ ਚੁੱਕੇ ਹਨ। ਇਸ ਪ੍ਰੇਸ਼ਾਨੀ ਤੋਂ ਤੰਗ ਆ ਕੇ ਸਮੁੱਚੀ ਪੰਚਾਇਤ ਵਲੋਂ ਸਮੂਹਿਕ ਤੌਰ ਤੇ ਅਸਤੀਫ਼ਾ ਦੇਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਪਿੰਡ ਜਲੂਰ ਦੀ ਪੰਚਾਇਤ ਨੇ ਸਮੂਹਿਕ ਅਸਤੀਫ਼ਾ ਦੇਣ ਦਿੱਤੀ ਚਿਤਾਵਨੀ
ਪਿੰਡ ਜਲੂਰ ਦੀ ਪੰਚਾਇਤ ਨੇ ਸਮੂਹਿਕ ਅਸਤੀਫ਼ਾ ਦੇਣ ਦਿੱਤੀ ਚਿਤਾਵਨੀ

By

Published : Jul 11, 2021, 6:23 PM IST

ਬਰਨਾਲਾ:ਪਿੰਡ ਝਲੂਰ ਦੀ ਅਕਾਲੀ (Akali) ਨੇ ਕਾਂਗਰਸ ਸਰਕਾਰ (Congress Government) ਉਪਰ ਧੱਕੇਸ਼ਾਹੀ ਕਰਨ ਦੇ ਇਲਜ਼ਾਮ ਲਗਾਏ ਗਏ ਹਨ।ਸਮੁੱਚੀ ਪੰਚਾਇਤ ਨੇ ਬਰਨਾਲਾ ਦੇ ਰੈਸਟ ਹਾਊਸ ਵਿੱਚ ਮੀਡੀਆ ਸਾਹਮਣੇ ਆ ਕੇ ਬਰਨਾਲਾ ਦੇ ਕਾਂਗਰਸੀ ਲੀਡਰ ਉਪਰ ਪੰਚਾਇਤ ਨਾਲ ਧੱਕਾ ਕਰਨ ਦੇ ਇਲਜ਼ਾਮ ਲਗਾਏ ਹਨ। ਪਿੰਡ ਵਿੱਚ ਪੰਚਾਇਤ ਸੈਕਟਰੀ ਨਾ ਹੋਣ ਕਰਕੇ ਕੰਮ ਰੁਕ ਚੁੱਕੇ ਹਨ। ਇਸ ਪ੍ਰੇਸਾ਼ਨੀ ਤੋਂ ਤੰਗ ਆ ਕੇ ਸਮੁੱਚੀ ਪੰਚਾਇਤ ਵਲੋਂ ਸਮੂਹਿਕ ਤੌਰ ਤੇ ਅਸਤੀਫ਼ਾ ਦੇਣ ਦੀ ਵੀ ਚੇਤਾਵਨੀ ਦਿੱਤੀ ਗਈ ਹੈ।

ਪੰਚਾਇਤੀ ਨੁਮਾਇੰਦਿਆਂ ਨੇ ਕਿਹਾ ਕਿ ਉਹਨਾਂ ਦੇ ਪਿੰਡ ਦੇ ਸਰਪੰਚ ਸਮੇਤ 9 ਮੈਂਬਰ ਸ਼੍ਰੋਮਣੀ ਅਕਾਲੀ ਦਲ (Shiromani Akali Dal) ਨਾਲ ਸੰਬੰਧਿਤ ਹਨ। ਜਿਸ ਦਿਨ ਤੋਂ ਪੰਚਾਇਤ ਬਣੀ ਹੈ ਬਰਨਾਲਾ ਹਲਕੇ ਦੇ ਕਾਂਗਰਸੀ ਲੀਡਰ ਦੀ ਸ਼ਹਿ ਉਤੇ ਪ੍ਰਸ਼ਾਸ਼ਨ ਪਿੰਡ ਵਿੱਚ ਕੋਈ ਵਿਕਾਸ ਕਾਰਜ ਨਹੀਂ ਕਰਨ ਦੇ ਰਿਹਾ। ਪਿੰਡ ਵਿੱਚ ਸਾਰੇ ਵਿਕਾਸ ਦੇ ਕਾਰਜ ਅਧੂਰੇ ਪਏ ਹਨ।ਹੋਰ ਤਾਂ ਹੋਰ ਕਾਂਗਰਸ ਪਾਰਟੀ ਵੱਲੋਂ ਇੱਕ ਪੰਚਾਇਤ ਮੈਂਬਰ ਦੇ ਧੱਕੇ ਨਾਲ ਸਿਰੋਪਾਓ ਪਾ ਕੇ ਕਾਂਗਰਸੀ ਬਨਾਉਣ ਦੀ ਵੀ ਕੋਸਿ਼ਸ ਕੀਤੀ ਗਈ ਹੈ।ਜਿਸ ਕਰਕੇ ਸਮੁੱਚੀ ਪੰਚਾਇਤ ਹੁਣ ਕਾਂਗਰਸ ਸਰਕਾਰ ਤੋਂ ਦੁਖੀ ਹੋ ਚੁੱਕੀ ਹੈ।

ਪਿੰਡ ਜਲੂਰ ਦੀ ਪੰਚਾਇਤ ਨੇ ਸਮੂਹਿਕ ਅਸਤੀਫ਼ਾ ਦੇਣ ਦਿੱਤੀ ਚਿਤਾਵਨੀ

ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹੀ ਹਾਲਾਤ ਰਹੇ ਤਾਂ ਪਿੰਡ ਦੀ ਸਮੁੱਚੀ ਪੰਚਾਇਤ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਵੇਗੀ। ਜਿਸਦੀ ਜਿੰਮੇਵਾਰ ਕਾਂਗਰਸ ਸਰਕਾਰ ਅਤੇ ਜ਼ਿਲ੍ਹਾ ਪ੍ਰਸਾ਼ਸਨ ਹੋਵੇਗਾ।

ਇਹ ਵੀ ਪੜੋ:ਪੰਜਾਬ ਦੇ ਰਾਜਪਾਲ ਵੀ ਇਸ ਛੋਲੇ ਭਟੂਰੇ ਵਾਲੇ ਦੇ ਦਿਵਾਨੇ, ਜਾਣੋ ਕਿਉ..

ABOUT THE AUTHOR

...view details