ਬਰਨਾਲਾ:ਜ਼ਿਲ੍ਹੇ ਦੇਪਿੰਡ ਚੀਮਾ ਦੀ ਸਰਪੰਚ ਨੂੰ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਨ ਦੇ ਦੋਸ਼ਾਂ ਤਹਿਤ ਪੰਚਾਇਤ ਵਿਭਾਗ ਨੇ ਮੁਅੱਤਲ (village Cheema sarpanch suspended) ਕਰ ਦਿੱਤਾ ਹੈ। ਜਿਸਦੀ ਪੁਸ਼ਟੀ ਬਾਕਾਇਦਾ ਬੀਡੀਪੀਓ ਸ਼ਹਿਣਾ ਜਗਤਾਰ ਸਿੰਘ ਵਲੋਂ ਕੀਤੀ ਗਈ ਹੈ।
ਇਹ ਵੀ ਪੜੋ:ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਦੂਜਾ ਦਿਨ, ਹੰਗਾਮੇਦਾਰ ਰਹਿਣ ਦੇ ਆਸਾਰ
ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਜਾਰੀ ਕੀਤੇ ਪੱਤਰ ਅਨੁਸਾਰ ਪਿੰਡ ਚੀਮਾ ਦੀ ਸਰਪੰਚ ਮਹਿੰਦਰ ਕੌਰ ਵਲੋਂ ਪਿੰਡ ਦੇ ਵਿਕਾਸ ਕੰਮਾਂ ਲਈ ਖ਼ਰੀਦਿਆ ਗਿਆ ਰੇਤਾ ਵੇਚ ਕੇ ਉਸਦਾ ਪੈਸਾ ਆਪਣੇ ਕੋਲ ਰੱਖ ਕੇ ਪੰਚਾਇਤ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਸਿੱਧ ਹੋਏ ਹਨ। ਜਿਸ ਸਬੰਧੀ ਡੀਡੀਪੀਓ ਬਰਨਾਲਾ ਦੀ ਰਿਪੋਰਟ ਵਿੱਚ ਸਰਪੰਚ ਤੇ ਕਾਰਵਾਈ ਲਈ ਸਿਫ਼ਾਰਸ ਕੀਤੀ ਗਈ ਹੈ।
ਇਸਤੋਂ ਇਲਾਵਾ ਪਿੰਡ ਦੀ ਬਾਜ਼ੀਗਰ ਬਸਤੀ ਦੇ ਲੋਕਾਂ ਲਈ ਆਏ ਆਰ.ਓ ਸਿਸਟਮ ਨੂੰ ਸਰਪੰਚ ਵਲੋਂ ਆਪਣੇ ਘਰ ਲਗਾ ਕੇ ਇਸਦੀ ਦੁਰਵਰਤੋਂ ਕੀਤੀ ਹੈ। ਜਿਸਨੂੰ ਸਰਪੰਚ ਵਲੋਂ ਸਵੀਕਾਰ ਵੀ ਕੀਤਾ ਗਿਆ ਹੈ। ਇਸ ਕਾਰਨ ਪੰਚਾਇਤ ਨੂੰ 1 ਲੱਖ 12 ਹਜ਼ਾਰ 350 ਰੁਪਏ ਦਾ ਵਿੱਤੀ ਨੁਕਸਾਨ ਹੋਇਆ ਹੈ। ਅਜਿਹਾ ਕਰਕੇ ਸਰਪੰਚ ਨੇ ਆਪਣੇ ਫ਼ਰਜ਼ਾਂ ਵਿੱਚ ਘੋਰ ਕੋਤਾਹੀ ਕੀਤੀ ਹੈ। ਏਡੀਸੀ (ਵਿਕਾਸ) ਬਰਨਾਲਾ ਦੀ ਰਿਪੋਰਟ ਵਿੱਚ ਇਸ ਸਬੰਧੀ ਕਾਰਵਾਈ ਦੀ ਸਿਫ਼ਾਰਸ ਕੀਤੀ ਗਈ ਹੈ।
panchayat department suspended the sarpanch of Barnala village Cheema
ਉਪਰੋਕਤ ਦੋਵੇਂ ਦੋਸ਼ਾਂ ਸਬੰਧੀ ਉਕਤ ਸਰਪੰਚ ਨੂੰ 21 ਸਤੰਬਰ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਪਰ ਸਰਪੰਚ ਇਸ ਮੌਕੇ ਹਾਜ਼ਰ ਨਹੀਂ ਹੋਈ। ਜਿਸ ਕਰਕੇ ਸਰਪੰਚ ਮਹਿੰਦਰ ਕੌਰ ਨੂੰ ਉਸਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ।
ਵਿਭਾਗ ਦੇ ਡਾਇਰੈਕਟਰ ਵਲੋਂ ਪੱਤਰ ਵਿੱਚ ਹਦਾਇਤ ਕੀਤੀ ਗਈ ਹੈ ਕਿ ਇਸ ਮੁਅੱਤਲੀ ਦੌਰਾਨ ਸਰਪੰਚ ਨੂੰ ਪੰਚਾਇਤ ਦੀ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਨਾ ਹੋਣ, ਮੁਅੱਤਲੀ ਦੌਰਾਨ ਪੰਚਾਇਤ ਦਾ ਰਿਕਾਰਡ, ਫ਼ੰਡ ਅਤੇ ਹੋਰ ਜਾਇਦਾਦ ਦਾ ਚਾਰਜ ਕਿਸੇ ਹੋਰ ਪੰਚਾਇਤੀ ਨੁਮਾਇੰਦੇ ਨੂੰ ਸੌਂਪਣ ਦੇ ਆਦੇਸ਼ ਦਿੱਤੇ ਗਏ ਹਨ। ਇਸਤੋਂ ਬਿਨ੍ਹਾਂ ਬੀਡੀਪੀਓ ਸ਼ਹਿਣਾ ਨੂੰ ਆਦੇਸ਼ ਕੀਤੇ ਗਏ ਹਨ ਕਿ ਉਕਤ ਸਰਪੰਚ ਦੇ ਨਾਮ ਤੇ ਜੋ ਪੰਚਾਇਤ ਦੇ ਬੈਂਕ ਖਾਤੇ ਚੱਲ ਰਹੇ ਹਨ, ਉਹਨਾਂ ਨੂੰ ਸੀਲ ਕਰਕੇ ਉਸ ਪਾਸੋਂ ਚਾਰਜ ਲੈ ਕੇ ਰਿਪੋਰਟ ਵਿਭਾਗ ਨੂੰ ਭੇਜਣ ਦੇ ਆਦੇਸ਼ ਦਿੱਤੇ ਗਏ ਹਨ।
ਇਹ ਵੀ ਪੜੋ:Love Horoscope ਪੜ੍ਹੋ ਅੱਜ ਦਾ ਲਵ ਰਾਸ਼ੀਫਲ, ਜਾਣੋ ਅੱਜ ਕਿਸ ਨੂੰ ਮਿਲੇਗਾ ਪਿਆਰ ਦਾ ਇਜ਼ਹਾਰ