ਬਰਨਾਲਾ:ਅਕਸਰ ਹੀ ਬਾਹਰ ਜਾਣ ਦੀ ਦੌੜ ’ਚ ਮੰਗਣਾ, ਵਿਆਹ ਅਤੇ ਰਿਸ਼ਤਿਆਂ ਚ ਕੁਝ ਸਮੇਂ ਬਾਅਦ ਦਰਾੜ ਪੈਣ ਜਾਂ ਫਿਰ ਠੱਗੀ ਦੀਆਂ ਘਟਨਾਵਾਂ ਅਕਸਰ ਮੀਡੀਆ ’ਚ ਚਰਚਾ ਬਣੀਆ ਰਹਿੰਦੀਆਂ ਹਨ। ਇਸਦੇ ਉਲਟ ਇੱਕ ਅਜਿਹੀ ਤਸਵੀਰ ਸਾਹਮਣੇ ਆਈ ਜਿਸ ਨੂੰ ਸੁਣ ਹਰ ਕੋਈ ਤਾਰੀਫ ਕਰਨ ਤੋਂ ਰੁਕ ਨਹੀਂ ਰਿਹਾ ਹੈ।
ਮਾਮਲਾ ਹੈ ਬਰਨਾਲਾ ਜ਼ਿਲ੍ਹੇ ਦੇ ਹਲਕਾ ਭਦੌੜ ਦਾ ਹੈ ਜਿੱਥੇ ਢੇਹਾ ਜਾਤੀ ਦੀ ਲੜਕੀ ਮਨਜੀਤ ਕੌਰ, ਜਿੰਨਾਂ ਦਾ ਜੱਦੀ ਪੁਸ਼ਤੀ ਕੰਮ ਛੱਜ ਬਣਾਉਣ ਦਾ ਹੈ ਅਤੇ ਸਮਾਜ ਚ ਇਹਨਾਂ ਨੂੰ ਛੱਜਘਾੜੇ ਕਿਹਾ ਜਾਂਦਾ ਹੈ। ਇਨ੍ਹਾਂ ਦਾ ਵਿਆਹ 12 ਜਨਵਰੀ 2020 ਚ ਐਨਆਰਈ ਦੇ ਨਾਲ ਹੋਇਆ ਸੀ ਜਿਨ੍ਹਾਂ ਵੱਲੋਂ ਕੋਸ਼ਿਸ਼ ਕਰਦਿਆਂ ਮਨਜੀਤ ਦਾ ਵੀਜ਼ਾ ਲਗਵਾ ਦਿੱਤਾ ਹੈ।
ਇਸ ਸਬੰਧੀ ਸਮਾਜ ਸੇਵੀਆਂ ਨੇ ਦੱਸਿਆ ਕਿ ਮਨਜੀਤ ਕੌਰ ਆਪਣੀ ਜਾਤੀ ਚ ਸਭ ਤੋਂ ਜਿਆਦਾ ਪੜ੍ਹੀ ਲਿਖੀ ਤੇ ਬੈਡਮਿੰਟਨ ਦੀ ਨੈਸ਼ਨਲ ਖਿਡਾਰਨ ਵੀ ਰਹਿ ਚੁੱਕੀ। ਕਿਸੇ ਬਿਮਾਰੀ ਕਾਰਨ 2009 ਤੋ ਮੰਜੇ ਨਾਲ ਜੁੜ ਗਈ ਤੇ ਭਦੌੜ ਦੇ ਮੀਡੀਆ ਨੇ ਇਸ ਦੇ ਇਲਾਜ ਲਈ ਖ਼ਬਰਾਂ ਰਾਹੀਂ ਸਰਕਾਰ ਤੇ ਲੋਕਾਂ ਤੋਂ ਸਹਿਯੋਗ ਮੰਗਿਆ। ਇਸ ਤੋਂ ਬਾਅਦ ਮੀਡੀਆ ਜ਼ਰੀਏ ਮਨਜੀਤ ਦੀ ਦਾਸਤਾਨ ਬਠਿੰਡਾ ਜਿਲ੍ਹੇ ਢਿਪਾਲੀ ਪਿੰਡ ਨਾਲ ਸਬੰਧਿਤ ਕੈਨੇਡਾ 'ਚ ਰਹਿ ਰਹੇ ਮਹਿੰਦਰ ਸਿੰਘ ਭੁੱਲਰ ਤਕ ਪਹੁੰਚੀ। ਜਿਸ ਤੋਂ ਬਾਅਦ ਮਹਿੰਦਰ ਨੇ ਮਨਜੀਤ ਦੀ ਮਦਦ ਕਰਨ ਲਈ ਇਕ ਵੱਡਾ ਫੈਸਲਾ ਕੀਤਾ। ਮਹਿੰਦਰ ਸਿੰਘ ਨੇ ਕੈਨੇਡਾ ਤੋਂ ਆ ਕੇ ਬਠਿੰਡਾ 'ਚ ਮਨਜੀਤ ਨਾਲ ਮੁਲਾਕਾਤ ਕੀਤੀ ਅਤੇ ਉਸ ਦਾ ਹਰ ਦਰਦ ਵੰਡਾਉਣ ਲਈ ਸਾਥ ਦੇਣ ਦਾ ਵਾਅਦਾ ਕੀਤਾ।