ਬਰਨਾਲਾ : ਬਰਨਾਲਾ ਦੇ ਪਿੰਡ ਵਜੀਦਕੇ ਕਲਾਂ ਵਿਖੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ਤੇ ਚੱਲ ਰਹੇ ਸਿੱਧੂ ਢਾਬੇ ਤੋਂ ਇੱਕ ਡਰਾਈਵਰ ਪਾਸੋਂ ਕੁਝ ਵਿਆਕਤੀਆਂ ਵੱਲੋਂ ਫਿਲਮੀ ਅੰਦਾਜ਼ ’ਚ ਇਨੋਵਾ ਗੱਡੀ ਖੋਹ ਕੇ ਫਰਾਰ ਹੋ ਗਏ।
ਜਾਣਕਾਰੀ ਅਨੁਸਾਰ ਹਰੀ ਗਰਗ ਪੁੱਤਰ ਕੇਵਲ ਕ੍ਰਿਸਨ ਵਾਸੀ ਬੰਠਿਡਾ ਨੇ ਦੱਸਿਆ ਕਿ ਉਸ ਕੋਲ ਇਨੋਵਾ ਗੱਡੀ ਹੈ, ਜਿਸ ਨੂੰ ਉਹ ਕਿਰਾਏ 'ਤੇ ਚਲਾਉਣ ਦਾ ਕੰਮ ਕਰਦਾ ਹੈ। ਅੱਜ ਬਠਿੰਡਾ ਤੋਂ ਦੋ ਔਰਤਾਂ ਨੇ ਉਸਦੀ ਇਨੋਵਾ ਗੱਡੀ 3500 ਰੁਪਏ 'ਚ ਲੁਧਿਆਣਾ ਜਾਣ ਲਈ ਕਿਰਾਏ 'ਤੇ ਕੀਤੀ। ਜਦੋਂ ਉਹ ਦੋਵੇਂ ਔਰਤਾਂ ਨੂੰ ਗੱਡੀ ’ਚ ਬੰਠਿਡਾ ਤੋਂ ਲੁਧਿਆਣਾ ਲਿਜਾ ਰਿਹਾ ਸੀ ਤਾਂ ਦੁਪਹਿਰ ਬਾਅਦ 3 ਵਜੇ ਦੇ ਕਰੀਬ ਜਦੋਂ ਉਹ ਪਿੰਡ ਵਜੀਦਕੇ ਕਲਾਂ ਪੁੱਜਿਆ ਤਾਂ ਉਨ੍ਹਾਂ ਔਰਤਾਂ ਨੇ ਉਸ ਨੂੰ ਢਾਬੇ ਤੇ ਚਾਹ ਪੀਣ ਲਈ ਰੋਕਿਆ।