ਬਾਬਾ ਹਰਦੇਵ ਸਿੰਘ ਮਹਾਰਾਜ ਦਾ ਮਨਾਇਆ ਗਿਆ 65ਵਾਂ ਜਨਮਦਿਨ - ਪੰਜਾਬ
ਨਿਰੰਕਾਰੀ ਮਿਸ਼ਨ ਦੇ ਬਾਬਾ ਹਰਦੇਵ ਸਿੰਘ ਮਹਾਰਾਜ ਦਾ ਮਨਾਇਆ ਗਿਆ 65ਵਾਂ ਜਨਮਦਿਨ। ਜਨਮਦਿਨ ਨੂੰ ਸਮਰਪਤ ਮੁਹਿੰਮ ਤਹਿਤ ਕੀਤੀ ਗਈ ਹਸਪਤਾਲ ਦੀ ਸਫ਼ਾਈ। ਮਿਸ਼ਨ ਵੱਲੋਂ ਪੂਰੇ ਭਾਰਤ ਸਣੇ 70 ਮੁਲਕਾਂ ਵਿੱਚ ਸਥਿਤ ਤਕਰੀਬਨ 965 ਸਰਕਾਰੀ ਹਸਪਤਾਲਾਂ ਵਿੱਚ ਸਫ਼ਾਈ ਮੁਹਿੰਮ ਕੀਤੀ ਸ਼ੁਰੂ।
![ਬਾਬਾ ਹਰਦੇਵ ਸਿੰਘ ਮਹਾਰਾਜ ਦਾ ਮਨਾਇਆ ਗਿਆ 65ਵਾਂ ਜਨਮਦਿਨ](https://etvbharatimages.akamaized.net/etvbharat/images/768-512-2527064-thumbnail-3x2-safayi.jpg)
ਬਰਨਾਲਾ: ਨਿਰੰਕਾਰੀ ਮਿਸ਼ਨ ਵੱਲੋਂ ਆਪਣੇ ਗੁਰੂ ਦੇ 65ਵੇਂ ਜਨਮਦਿਨ ਨੂੰ ਮਨਾਇਆ ਗਿਆ। ਇਸ ਮੌਕੇ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਸਫ਼ਾਈ ਮੁਹਿੰਮ ਕੀਤੀ ਗਈ ਜਿਸ ਵਿੱਚ ਨਿਰੰਕਾਰੀ ਮਿਸ਼ਨ ਦੇ ਕਾਫ਼ੀ ਸਾਰੇ ਵਲੰਟੀਅਰਾਂ ਨੇ ਹਸਪਤਾਲ ਦੀ ਸਫ਼ਾਈ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 15 ਸਾਲਾਂ ਵੱਲੋਂ ਨਿਰੰਕਾਰੀ ਮਿਸ਼ਨ ਵੱਲੋਂ ਇਹ ਸਫ਼ਾਈ ਮੁਹਿੰਮ ਚਲਾਈ ਜਾ ਰਹੀ ਹੈ।
ਨਿਰੰਕਾਰੀ ਮਿਸ਼ਨ ਵੱਲੋਂ ਆਪਣੇ ਗੁਰੂ ਦੇ 65ਵੇਂ ਜਨਮਦਿਨ ਨੂੰ ਸਮਰਪਤ ਇੱਕ ਸਫ਼ਾਈ ਮੁਹਿੰਮ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਚਲਾਈ ਗਈ ਹੈ। ਇਸ ਮੁਹਿੰਮ ਦੇ ਚੱਲਦਿਆ ਹਸਪਤਾਲ ਦੀਆਂ ਬਿਲਡਿੰਗਾਂ, ਸਾਰੇ ਵਾਰਡਾਂ ਅਤੇ ਹਸਪਤਾਲ ਦੇ ਆਲੇ-ਦੁਆਲੇ ਸਾਰੀ ਥਾਂ ਦੀ ਸਫ਼ਾਈ ਕੀਤੀ ਗਈ।