ਬਰਨਾਲਾ: ਪਿੰਡ ਮਹਿਤਾ ਵਿਖੇ ਬੀਤੀ ਰਾਤ ਇੱਕ ਨਵ-ਵਿਆਹੁਤਾ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦਾ 2 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਉਸ ਦਾ ਕਤਲ ਗਲੇ ਦੀਆਂ ਨਸਾਂ ਕੱਟ ਕੇ ਕੀਤਾ ਗਿਆ।
ਬਰਨਾਲਾ: ਨਵ-ਵਿਆਹੁਤਾ ਨੂੰ ਉਤਾਰਿਆ ਮੌਤ ਦੇ ਘਾਟ - ਕਤਲ
ਬਰਨਾਲਾ ਦੇ ਪਿੰਡ ਮਹਿਤਾ ਵਿਖੇ ਬੀਤੀ ਰਾਤ ਇੱਕ ਨਵ-ਵਿਆਹੁਤਾ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।
ਕਤਲ
ਵੀਡੀਓ
ਇਸ ਬਾਰੇ ਸਹੁਰਾ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪੁੱਤਰ ਖੇਤ ਗਿਆ ਸੀ ਤੇ ਜਦੋਂ ਸਵੇਰੇ ਆਇਆ ਤਾਂ ਉਸ ਨੇ ਨੂੰਹ ਦੀ ਲਾਸ਼ ਹੀ ਦੇਖੀ। ਦੂਜੇ ਪਾਸੇ ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪਰਿਵਾਰ 'ਤੇ ਕਤਲ ਦੇ ਇਲਜ਼ਾਮ ਲਾਏ ਹਨ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।