ਬਰਨਾਲਾ/ਭਦੌੜ:ਹਲਕਾ ਭਦੌੜ ਦੇ ਕਸਬਾ ਸਹਿਣਾ ਵਿੱਚ ਭਾਰਤੀ ਕਿਸਾਨ ਏਕਤਾ ਡਕੌਂਦਾ ਦਾ ਡੈਲੀਗੇਟ ਇਜਲਾਸ ਹੋਇਆ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਬਰਨਾਲਾ ਦੇ ਬਲਾਕ ਸਹਿਣਾ ਦੀ ਚੋਣ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਸੂਬਾ ਪ੍ਰੈੱਸ ਸਕੱਤਰ ਇੰਦਰਪਾਲ ਸਿੰਘ ਵਿਸ਼ੇਸ਼ ਤੌਰ ਉੱਤੇ ਹਾਜਰ ਹੋਏ।
ਚੋਣ ਸਰਬਸੰਮਤੀ ਨਾਲ:ਇਸ ਸਮੇਂ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ ਨੇ ਦੱਸਿਆ ਕਿ ਤਕਰੀਬਨ 6 ਮਹੀਨੇ ਪਹਿਲਾਂ ਬਲਾਕ ਕਮੇਟੀ ਦੀ ਆਰਜ਼ੀ ਚੋਣ ਪੱਖੋਂ ਕੈਂਚੀਆਂ ਟੋਲ ਪਲਾਜ਼ਾ ਪੱਕਾ ਮੋਰਚਾ ਦੌਰਾਨ ਕੀਤੀ ਗਈ ਸੀ ਪਰ ਹੁਣ ਜੱਥੇਬੰਦੀ ਦੇ ਵਿਧਾਨ ਅਨੁਸਾਰ ਪਹਿਲਾਂ ਸਾਰੇ ਪਿੰਡਾਂ ਵਿੱਚ ਮੈਂਬਰਸ਼ਿਪ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੇ ਪੂਰੇ ਹੋਣ ਉਪਰੰਤ ਬਲਾਕ ਦਾ ਡੇਲੀਗੇਟ ਸੱਦ ਅੱਜ ਗੁਰੂ ਘਰ ਤ੍ਰਿਵੇਣੀ ਸਾਹਿਬ ਸਹਿਣਾ ਵਿੱਖੇ ਬਲਾਕ ਦੇ 22 ਪਿੰਡਾਂ ਦੀ ਪੂਰਨ ਸਹਿਮਤੀ ਨਾਲ ਬਲਾਕ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ।
ਥਾਪੇ ਗਏ ਅਹੁਦੇਦਾਰ: ਇਸ ਇਜਲਾਸ ਬਲਾਕ ਪ੍ਰਧਾਨ ਜਗਸੀਰ ਸਿੰਘ ਸਹਿਣਾ, ਜਰਨਲ ਸਕੱਤਰ ਭਿੰਦਾ ਸਿੰਘ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਬਲਵੰਤ ਸਿੰਘ ਚੀਮਾ, ਖਜ਼ਾਨਚੀ ਹਰਬੰਸ ਸਿੰਘ ਭਦੌੜ,ਮੀਤ ਪ੍ਰਧਾਨ ਰੇਸ਼ਮ ਸਿੰਘ ਜੰਗੀਆਣਾ, ਮੀਤ ਪ੍ਰਧਾਨ ਗੁਰਨਾਮ ਸਿੰਘ ਸੁਖਪੁਰਾ,ਮੀਤ ਪ੍ਰਧਾਨ ਕਮਲਜੀਤ ਸਿੰਘ ਅਲਕੜਾ, ਪ੍ਰੈਸ ਸਕੱਤਰ ਵਜ਼ੀਰ ਸਿੰਘ ਭਦੌੜ, ਸਹਾਇਕ ਖਜਾਨਚੀ ਮੇਵਾ ਸਿੰਘ ਨੀਲੋਂ ਕੋਠੇ, ਸਹਾਇਕ ਸਕੱਤਰ ਲਛਮਣ ਸਿੰਘ ਉੱਗੋਕੇ, ਕਮੇਟੀ ਮੈਂਬਰ ਸੁਖਦੇਵ ਸਿੰਘ ਜਗਜੀਤਪੁਰਾ, ਗੁਰਮੇਲ ਸਿੰਘ ਦੀਪਗੜ, ਬਲਦੇਵ ਸਿੰਘ ਨੈਣੇਵਾਲ, ਭਗਵੰਤ ਸਿੰਘ ਭਦੌੜ, ਬਿੰਦਰ ਸਿੰਘ ਵਿਧਾਤਾ, ਆਦਿ ਕਮੇਟੀ ਚੁਣੇ ਗਏ। ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੇ ਵਿੱਚ ਸੰਘਰਸ਼ ਹੀ ਇੱਕੋ ਆਪਣੇ ਹੱਕਾਂ ਦੀ ਪ੍ਰਾਪਤੀ ਦਾ ਰਾਹ ਹੈ।
ਸਮੇਂ ਦੀਆਂ ਸਰਕਾਰਾਂ ਕਹਿਣ ਨੂੰ ਤਾਂ ਆਮ ਲੋਕਾਂ ਦੀਆਂ ਸਰਕਾਰਾਂ ਹਨ ਪਰ ਅਸਲ ਦੇ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਕਰਤਾਰਪੁਰੇ ਘਰਾਣਿਆਂ ਦਾ ਪੱਖ ਪੂਰਦੇ ਹਨ। ਜਿਸ ਦਾ ਸਿੱਧਾ ਨੁਕਸਾਨ ਆਮ ਲੋਕਾਂ ਨੂੰ ਹੁੰਦਾ ਹੈ। ਗਰੀਬ ਦਿਨੋ ਦਿਨ ਗਰੀਬ ਹੋ ਰਿਹਾ ਹੈ ਅਮੀਰ ਦਿਨੋ ਦਿਨ ਅਮੀਰ ਹੋ ਰਿਹਾ ਹੈ। ਦੇਸ਼ ਦੇ ਵਿੱਚ ਗਰੀਬਾਂ ਅਤੇ ਅਮੀਰਾਂ ਦੇ ਵਿੱਚ ਵੱਧ ਰਿਹਾ ਪਾੜਾ ਸਮਾਜ ਲਈ ਖਤਰਨਾਕ ਹੈ। ਇਸ ਲਈ ਸਿੱਧੇ ਰੂਪ ਵਿੱਚ ਸਰਕਾਰਾਂ ਦੋਸ਼ੀ ਹਨ। ਆਮ ਲੋਕਾਂ ਨੂੰ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਹਮੇਸ਼ਾ ਹੀ ਇਕੱਠੇ ਹੋ ਕੇ ਲੜਨਾ ਪਿਆ ਹੈ। ਹੁਣ ਵੀ ਉਹ ਇਕੱਠੇ ਹੋ ਕੇ ਲੋਕ ਹਿੱਤਾਂ ਦੀ ਰਾਖੀ ਲਈ ਲੜਦੇ ਰਹਿਣਗੇ। ਇਸ ਮੌਕੇ ਚੋਣ ਨਿਗਰਾਨ ਦੇ ਤੌਰ ਤੇ ਜ਼ਿਲ੍ਹਾ ਖਜਾਨਚੀ ਹਰਚਰਨ ਸਿੰਘ ਸੁਖਪੁਰਾ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ, ਜ਼ਿਲ੍ਹਾ ਪ੍ਰੈੱਸ ਸਕੱਤਰ ਕਰਮਜੀਤ ਸਿੰਘ ਭਦੌੜ ਹਾਜ਼ਰ ਸਨ ।