ਬਰਨਾਲਾ: ਆਮ ਆਦਮੀ ਪਾਰਟੀ ਦੇ ਵਿਧਾਇਕ (Aam Aadmi Party MLA) ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰੀ (Minister of Education) ਬਣੇ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ। ਜਿਸ ਕਰਕੇ ਉਹਨਾਂ ਦੇ ਘਰ ਅੱਗੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਅਧਿਆਪਕ ਜੱਥੇਬੰਦੀਆਂ (Teachers' organizations) ਪਹੁੰਚ ਰਹੀਆਂ ਹਨ। ਜਿਸ ਕਰਕੇ ਪੁਲੀਸ ਪ੍ਰਸ਼ਾਸਨ ਨੂੰ ਸਿੱਖਿਆ ਮੰਤਰੀ ਦੀ ਕੋਠੀ (Education Minister's residence) ਅੱਗੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਵੱਡੇ ਪ੍ਰਬੰਧ ਕਰਨੇ ਪੈ ਰਹੇ ਹਨ।
ਇਸੇ ਤਹਿਤ ਦੀ ਮੰਤਰੀ ਦੀ ਕੋਠੀ ਨੂੰ ਜਾਂਦੇ ਰਸਤੇ ਨੂੰ ਬੈਰੀਕੇਡਿੰਗ ਕਰਕੇ ਸੀਲ ਕੀਤਾ ਗਿਆ ਹੈ, ਪਰ ਅਜਿਹਾ ਕਰਨ ਨਾਲ ਮੰਤਰੀ ਦੀ ਕੋਠੀ (Education Minister's residence) ਦੇ ਨਾਲ ਕਲੋਨੀ ਵਿੱਚ ਰਹਿਣ ਵਾਲੇ ਹੋਰ ਲੋਕ ਬਹੁਤ ਦੁਖੀ ਹਨ। ਜਿਹਨਾਂ ਦਾ ਆਉਣਾ ਜਾਣਾ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਨੇੜਲੇ ਕਾਰੋਬਾਰੀਆਂ ਦੇ ਕਾਰੋਬਾਰ ਨੂੰ ਵੀ ਨੁਕਸਾਨ ਪਹੁੰਚ ਰਿਹਾ ਹੈ।
ਇਸ ਮੌਕੇ ਗੱਲਬਾਤ ਕਰਦੇ ਹੋਏ ਹਰਿੰਦਰ ਕੁਮਾਰ, ਹਰਮਨ ਬਾਜਵਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਬਣੀ ਹੈ ਅਤੇ ਗੁਰਮੀਤ ਸਿੰਘ ਨੂੰ ਸਿੱਖਿਆ ਮੰਤਰੀ (Minister of Education) ਲਗਾਇਆ ਗਿਆ ਹੈ। ਉਸ ਦਿਨ ਤੋਂ ਹੀ ਲਗਾਤਾਰ ਵੱਖ ਵੱਖ ਅਧਿਆਪਕ ਜੱਥੇਬੰਦੀਆਂ ਵਲੋਂ ਸਿੱਖਿਆ ਮੰਤਰੀ (Minister of Education) ਦੇ ਘਰ ਦਾ ਘਿਰਾਉ ਕੀਤਾ ਜਾ ਰਿਹਾ ਹੈ। ਉੱਥੇ ਹੀ ਪੁਲਿਸ ਦੁਆਰਾ ਹਰ ਵਾਰ ਸਿੱਖਿਆ ਮੰਤਰੀ (Minister of Education) ਦੀ ਕੋਠੀ ਦੀ ਸੁਰੱਖਿਆ ਦੇ ਨਾਮ ਉੱਤੇ ਪੂਰੀ ਕਲੋਨੀ ਨੂੰ ਸੀਲ ਕਰ ਦਿੱਤਾ ਜਾਂਦਾ ਹੈ।