ਬਰਨਾਲਾ: ਇੱਕ ਵਿਅਕਤੀ ਉਪਰ ਤੇਜ਼ਾਬ ਸੁੱਟ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ ਹੈ। ਜ਼ਖ਼ਮੀ ਵਿਅਕਤੀ ਫ਼ੋਟੋਗਰਾਫ਼ੀ ਦਾ ਕੰਮ ਕਰਦਾ ਹੈ। ਜੋ ਆਪਣੇ ਘਰ ਤੋਂ ਕੰਮ ‘ਤੇ ਜਾ ਰਿਹਾ ਸੀ। ਰਸਤੇ ਵਿੱਚ ਉਸ ਦੇ ਗੁਆਂਢੀ ਵੱਲੋਂ ਉਸ ਨੂੰ ਘੇਰ ਕੇ ਉੱਪਰ ਤੇਜ਼ਾਬ ਸੁੱਟ ਦਿੱਤਾ ਗਿਆ। ਤੇਜ਼ਾਬ ਪੈਣ ਨਾਲ ਜ਼ਖ਼ਮੀ ਹੋਏ ਵਿਅਕਤੀ ਨੂੰ ਤੁਰੰਤ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਤੇਜ਼ਾਬ ਨਾਲ ਉਸ ਦੀ ਲੱਤ, ਬਾਂਹ ਅਤੇ ਮੱਥਾ ਝੁਲਸ ਗਿਆ ਹੈ।
ਪੀੜਤ ਦੀ ਵਿਸ਼ਾਲ ਜਿੰਦਲ ਵਜੋਂ ਪਛਾਣ ਹੋਈ ਹੈ। ਪੀੜਤ ਵਿਅਕਤੀ ਦਾ ਕਹਿਣਾ ਹੈ। ਕਿ ਹਮਲਾਵਰ ਗੁਆਂਢੀ ਨਾਲ ਉਸ ਦੀ ਕੋਈ ਦੁਸ਼ਮਣੀ ਨਹੀਂ ਹੈ, ਅਤੇ ਬਿਨ੍ਹਾਂ ਕਿਸੇ ਰੰਜਿਸ਼ ਤੋਂ ਉਸ ਉਪਰ ਇਹ ਹਮਲਾ ਕੀਤਾ ਗਿਆ ਹੈ। ਪੀੜਤ ਵਿਅਕਤੀ ਨੇ ਪੁਲਿਸ ਤੋਂ ਇਨਸਾਫ਼ ਦੀ ਮੰਗ ਕਰਦੇ ਕਿਹਾ, ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਈ ਕੀਤੀ ਜਾਵੇ।