ਬਰਨਾਲਾ:ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਬਰਨਾਲਾ ਦੀ ਦਾਣਾ ਮੰਡੀ ਵਿੱਚ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Sidhu) ਦੀ ਰੱਖੀ ਗਈ, ਇਸ ਰੈਲੀ ਨੇ ਮਹਾਂਰੈਲੀ ਦਾ ਰੂਪ ਧਾਰ ਲਿਆ। ਰੈਲੀ ਦੌਰਾਨ ਪ੍ਰਧਾਨ ਸਿੱਧੂ (Navjot Sidhu) ਨੇ ਬਾਦਲਾਂ, ਕੇਜਰੀਵਾਲ, ਕੈਪਟਲ ਅਤੇ ਬੀਜੇਪੀ 'ਤੇ ਜੰਮ੍ਹ ਕੇ ਨਿਸ਼ਾਨੇ ਸਾਧਿਆ।
ਇਸ ਮੌਕੇ ਸੰਬੋਧਨ ਦੌਰਾਨ ਨਵਜੋਤ ਸਿੱਧੂ (Navjot Sidhu) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਜੇਪੀ ਦੀ ਫਿ਼ਰੋਜਪੁਰ ਦੀ ਫ਼ਲੌਪ ਹੋਈ ਰੈਲੀ 'ਤੇ ਤੰਜ਼ ਕੱਸਦਿਆਂ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਨੂੰ ਸੁਨਣ 500 ਲੋਕ ਆਉਂਦੇ ਹਨ ਤਾਂ ਸਾਡੇ ਸ਼ੇਰ ਕੇਵਲ ਸਿੰਘ ਢਿੱਲੋਂ ਦੇ ਇੱਕ ਸੱਦੇ ਤੇ 30 ਹਜ਼ਾਰ ਲੋਕ ਆਏ ਹਨ। ਸਿੱਧੂ ਨੇ ਕਿਹਾ ਕਿ ਬੁੱਧਵਾਰ ਨੂੰ ਬੀਜੇਪੀ ਦੀ ਫਿਰੋਜ਼ਪੁਰ ਰੈਲੀ ਫ਼ੇਲ੍ਹ ਸਾਬਤ ਹੋਈ ਹੈ।
ਬੀਜੇਪੀ ਦੀ ਰੈਲੀ ਵਿੱਚ 70 ਹਜ਼ਾਰ ਕੁਰਸੀਆਂ ਦਾ ਪ੍ਰਬੰਧ ਕੀਤਾ ਸੀ, ਜਦਕਿ ਬੰਦਾ 500 ਵੀ ਨਹੀਂ ਪੁੱਜਿਆ।ਪ੍ਰਧਾਨ ਮੰਤਰੀ ਹੁਣ 500 ਬੰਦਿਆਂ ਨੂੰ ਕਿਵੇਂ ਲੈਕਚਰ ਦਿੰਦਾ, ਇਸੇ ਕਾਰਨ ਰੈਲੀ ਰੱਦ ਕਰਨੀ ਪੈ ਗਈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਖਾਲੀ ਕੁਰਸੀਆਂ ਨੂੰ ਹੀ ਭਾਸ਼ਣ ਦਿੰਦੇ ਰਹੇ, ਇਸ ਕਰਕੇ ਅਜਿਹਾ ਬੇਸ਼ਰਮ ਮੁੱਖ ਮੰਤਰੀ ਮੈਂ ਪੂਰੀ ਜ਼ਿੰਦਗੀ ਵਿੱਚ ਨਹੀ ਦੇਖਿਆ।