ਬਰਨਾਲਾ: ਪੰਜਾਬ ਪ੍ਰਦੇਸ਼ ਕਾਂਗਰਸ (Punjab Congress) ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਬਰਨਾਲਾ ਜਿਲ੍ਹੇ ਦੇ ਹਲਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਬਰਨਾਲਾ ਜਿਲ੍ਹੇ ਦੇ ਹਲਕਾ ਭਦੌੜ ਦੇ ਪਿੰਡ ਸ਼ਹਿਣਾ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਬਰਨਾਲਾ (Sidhu meets Kewal Dhillon) ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਵਾਰ ਵਾਰ ਨਿਸ਼ਾਨੇ ’ਤੇ ਲਿਆ (Navjot Sidhu takes on Kejriwal) ਗਿਆ।
ਮਹਿਲਾਵਾਂ ਨੂੰ ਹਜਾਰ ਰੁਪਏ ਦੇਣਾ ਕੇਜਰੀਵਾਲ ਦਾ ਜੁਮਲਾ
ਨਵਜੋਤ ਸਿੱਧੂ ਨੇ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਆ ਕੇ ਔਰਤਾਂ ਨੂੰ ਪ੍ਰਤੀ ਮਹੀਨਾ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਕਰ ਰਿਹਾ ਹੈ, ਜੋ ਉਸ ਦਾ ਸਿਰਫ਼ ਚੋਣ ਜੁਮਲਾ ਹੈ। ਸਾਢੇ ਚਾਰ ਸਾਲ ਕੇਜਰੀਵਾਲ ਕਦੇ ਦਿਖਾਈ ਨਹੀਂ ਦਿੱਤਾ ਅਤੇ ਹੁਣ ਚੋਣਾਂ ਮੌਕੇ ਆ ਕੇ ਝੂਠੀਆਂ ਅਨਾਊਂਸਮੈਂਟਾਂ ਕਰ ਰਿਹਾ ਹੈ। ਇੱਕ ਹਜਾ਼ਰ ਰੁਪਏ ਪੰਜਾਬ ਵਿੱਚ ਦੇਣ ਦੀ ਗੱਲ ਕਰਨ ਵਾਲਾ ਕੇਜਰੀਵਾਲ ਦਿੱਲੀ ਵਿੱਚ ਆਪਣੀ ਸਰਕਾਰ ਦੌਰਾਨ ਕਿਸੇ ਔਰਤ ਨੂੰ ਇਹ ਸਹੂਲਤ ਨਹੀਂ ਦੇ ਰਿਹਾ। ਦਿੱਲੀ ਦੀ ਇੱਕ ਵੀ ਔਰਤ ਨੂੰ ਇੱਕ ਹਜ਼ਾਰ ਤਾਂ ਕੀ 1 ਰੁਪਈਆ ਵੀ ਨਹੀਂ ਦਿੱਤਾ ਜਾ ਰਿਹਾ।
ਕੇਜਰੀਵਾਲ ਦੀ ਕੈਬਨਿਟ ਵਿੱਚ ਇੱਕ ਵੀ ਮਹਿਲਾ ਨਹੀਂ