ਬਰਨਾਲਾ: ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ ਅਤੇ ਸੀਪੀਆਈ ਵਲੋਂ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫ਼ਤਰ ਅੱਗੇ ਰੋਸ ਧਰਨਾ ਲਗਾਇਆ ਗਿਆ। ਜੱਥੇਬੰਦੀਆਂ ਦੇ ਆਗੂਆਂ ਨੇ ਸਰਕਾਰ ਤੋਂ ਨਰੇਗਾ ਤਹਿਤ ਪੂਰਾ ਕੰਮ ਦੇਣ ਅਤੇ ਕੀਤੇ ਗਏ ਕੰਮ ਦੀ ਬਕਾਇਆ ਰਾਸ਼ੀ ਤੁਰੰਤ ਮਜ਼ਦੂਰਾਂ ਦੇ ਖ਼ਾਤਿਆਂ ਵਿੱਚ ਪਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਨਰੇਗਾ ਮਜ਼ਦੂਰਾਂ ਦਾ 2014 ਤੋਂ ਲੈ ਕੇ ਹੁਣ ਤੱਕ ਢਾਈ ਕਰੋੜ ਰਾਸ਼ੀ ਬਕਾਇਆ ਖੜੀ ਹੈ।
ਇਸ ਮੌਕੇ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ ਅਤੇ ਸੀਪੀਆਈ ਬਰਨਾਲਾ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਨਰੇਗਾ ਮਜ਼ਦੂਰਾਂ ਦਾ 2014 ਤੋਂ ਲੈ ਕੇ ਅੱਜ ਤੱਕ ਦਾ ਢਾਈ ਕਰੋੜ ਦਾ ਬਕਾਇਆ ਨਰੇਗਾ ਮਜ਼ਦੂਰਾਂ ਦਾ ਬਕਾਇਆ ਖੜਾ ਹੈ, ਪਰ ਪ੍ਰਸ਼ਾਸਨ ਵਲੋਂ ਨਰੇਗਾ ਮਜ਼ਦੂਰਾਂ ਨੂੰ ਉਨ੍ਹਾਂ ਦੀ ਬਣਦੀ ਬਕਾਇਆ ਰਾਸ਼ੀ ਨਹੀਂ ਦਿੱਤੀ ਗਈ ਜਿਸ ਸੰਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਕਈ ਵਾਰ ਲਿਖ਼ਤੀ ਤੌਰ ’ਤੇ ਵੀ ਬੇਨਤੀ ਕੀਤੀ ਗਈ, ਪਰ ਕੋਈ ਵੀ ਸੁਣਵਾਈ ਹੋਈ। ਇਸ ਕਰਕੇ ਸਮੂਹ ਮਨਰੇਗਾ ਮਜ਼ਦੂਰ ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਪੰਜਾਬ ਅਤੇ ਸੀਪੀਆਈ ਬਰਨਾਲਾ ਯੂਨੀਅਨ ਵਲੋਂ ਸਾਂਝੇ ਤੌਰ ’ਤੇ ਰੋਸ ਧਰਨਾ ਲਾ ਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ ਹੈ।