ਬਰਨਾਲਾ: ਗੁਰਦੁਆਰਾ ਬਾਬਾ ਗਾਧਾ ਸਿੰਘ ਜੀ ਬਰਨਾਲਾ (Gurdwara Baba Gadha Singh Ji Barnala) ਤੋਂ ਸਵੇਰੇ 9 ਵਜੇ ਨਗਰ ਕੀਰਤਨ ਅਰੰਭ ਹੋਇਆ ਅਤੇ ਸ਼ਹਿਰ ਵਿੱਚ ਦੀ ਵੱਖ ਵੱਖ ਪੜਾਵਾਂ ਵਿੱਚ ਦੀ ਗੁਜ਼ਰਦਾ ਹੋਇਆ ਸਾਮ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੋਰ ਜੀ ਵਿੱਖੇ ਸਮਾਪਤ ਹੋਇਆ। ਐਸਜੀਪੀਸੀ ਮੈਂਬਰ ਜਥੇਦਾਰ ਪਰਮਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਕਿ ਇਸ ਵਾਰ ਇਸ ਨਗਰ ਕੀਰਤਨ ਵਿੱਚ ਗੁਰੂ ਸਾਹਿਬ ਜੀ ਦੇ ਪੁਰਾਰਤਨ ਨਿਸ਼ਾਨੀਆਂ ਸ਼ਾਸਤਰ ਬਸਤਰਾਂ ਦੇ ਸੰਗਤਾਂ ਨੂੰ ਦਰਸ਼ਨ ਕਰਵਾਏ ਗਏ ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਮਾਹਾਰਜ ਜੀ ਦੀ ਦਸਤਾਰ ਕਿਰਪਾਨ ਚਾਦਰ ਅਤੇ ਹੋਰ ਪੁਰਾਤਨ ਨਿਸ਼ਾਨੀਆਂ (Dastar Kirpan Chadar and other ancient signs) ਦੇ ਦਰਸ਼ਨ ਕਰਵਾਏ ਗਏ। ਨਗਰ ਕੀਰਤਨ ਦਾ ਵੱਖ ਵੱਖ ਥਾਵਾਂ ਉੱਤੇ ਸੰਗਤਾਂ ਵਲੋਂ ਤਰਾਂ ਤਰਾਂ ਦੇ ਪਕਵਾਨਾਂ ਦੇ ਲੰਗਰ ਲਗਾ ਕੇ ਸ਼ਾਨਦਾਰ ਸਵਾਗਤ ਕੀਤਾ।