ਪੰਜਾਬ

punjab

ETV Bharat / state

ਵਿਆਹੁਤਾ ਨੂੰ ਚਾੜ੍ਹਿਆ ਮੌਤ ਦੇ ਘਾਟ - ਰਿਹਾਇਸ਼ੀ ਇਲਾਕੇ

ਬਰਨਾਲਾ ਦੇ ਰਾਮਬਾਗ ਇਲਾਕੇ ਦੇ ਰਿਹਾਇਸ਼ੀ ਇਲਾਕੇ ਵਿਚ ਦਿਨ ਦਿਹਾੜੇ ਇਕ ਵਿਆਹੁਤਾ ਦਾ ਕਤਲ(Murder) ਕਰ ਦਿੱਤਾ ਹੈ।ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਦਿਨ ਦਿਹਾੜੇ ਵਿਆਹੁਤਾ ਔਰਤ ਦਾ ਕਤਲ
ਦਿਨ ਦਿਹਾੜੇ ਵਿਆਹੁਤਾ ਔਰਤ ਦਾ ਕਤਲ

By

Published : Aug 19, 2021, 7:52 AM IST

ਬਰਨਾਲਾ:ਰਾਮਬਾਗ ਇਲਾਕੇ ਦੀ ਬੈਕ ਸਾਇਡ ਰਿਹਾਇਸ਼ੀ ਇਲਾਕੇ ਵਿੱਚ ਦਿਨ ਦਿਹਾੜੇ ਇੱਕ ਵਿਆਹੁਤਾ ਦਾ ਕਤਲ (Murder) ਕਰ ਦਿੱਤਾ ਗਿਆ। ਇਸ ਸਨਸਨੀ ਵਾਰਦਾਤ ਨੂੰ ਲੈ ਕੇ ਬਰਨਾਲਾ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦਲਜੀਤ ਕੌਰ ਦੇ ਦੋ ਬੱਚੇ ਕੁੜੀ ਅਤੇ ਮੁੰਡਾ ਹੈ ਅਤੇ ਘਰ ਵਿੱਚ ਬਜ਼ੁਰਗ ਮਾਂ ਹੈ।

ਪੁਲਿਸ ਪ੍ਰਸ਼ਾਸਨ ਵੱਲੋਂ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਮੌਕੇ ਉੱਤੇ ਭਾਰੀ ਪੁਲਿਸ (Police) ਅਤੇ ਫਾਰੇਂਸਿਕ ਟੀਮ ਨੂੰ ਤੈਨਾਤ ਕੀਤਾ ਗਿਆ ਹੈ ਅਤੇ ਹਰ ਤਰੀਕੇ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਦਿਨ ਦਿਹਾੜੇ ਵਿਆਹੁਤਾ ਔਰਤ ਦਾ ਕਤਲ

ਇਸ ਮੌਕੇ ਜਾਂਚ ਅਧਿਕਾਰੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਵਿਆਹੁਤਾ ਦਾ ਨਾਮ ਦਲਜੀਤ ਕੌਰ ਹੈ ਅਤੇ ਉਸਦੀ ਉਮਰ 30 ਸਾਲ ਦੀ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਰਿਵਾਰ ਦੇ ਬਿਆਨਾਂ ਦੇ ਆਧਾਰ ਉੱਤੇ ਮਾਮਲਾ ਦਰਜ ਕੀਤਾ ਜਾਵੇਗਾ।ਪੁਲਿਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ।

ਇਹ ਵੀ ਪੜੋ:ਜਨਮਦਿਨ ਦੀ ਪਾਰਟੀ 'ਚ ਚੱਲੀ ਗੋਲੀ, ਦੋ ਨੌਜਵਾਨਾਂ ਦੀ ਮੌਤ

ABOUT THE AUTHOR

...view details