ਬਰਨਾਲਾ:ਭਦੌੜ ਨਗਰ ਕੌਂਸਲ Municipal Council Bhadaur ਦੇ ਈਓ ਸੁਨੀਲ ਵਰਮਾ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਐੱਸ.ਐੱਚ.ਓ ਥਾਣਾ ਭਦੌੜ ਬਲਤੇਜ ਸਿੰਘ ਵੱਡੀ ਪੁਲਿਸ ਪਾਰਟੀ ਸਮੇਤ ਭਦੌੜ ਦੀਆਂ ਤਕਰੀਬਨ 30 ਦੁਕਾਨਾਂ ਅਤੇ ਸ਼ੋਅਰੂਮਾਂ ਨੂੰ ਪ੍ਰਾਪਰਟੀ ਟੈਕਸ ਨਾ ਅਦਾ ਕਰਨ ਦੇ ਸਬੰਧ ਵਿਚ ਸੀਲਾਂ ਲਗਾਉਣ ਪਹੁੰਚੇ।
ਇਸ ਸੰਬੰਧ ਵਿਚ ਮਿਲੀ ਜਾਣਕਾਰੀ ਅਨੁਸਾਰ ਭਦੌੜ ਦੇ 30 ਵਪਾਰੀਆਂ ਵੱਲ ਜਿਨ੍ਹਾਂ ਵੱਲ 50 ਹਜ਼ਾਰ ਤੋਂ ਵੱਧ ਦਾ ਪ੍ਰਾਪਰਟੀ ਟੈਕਸ ਬਕਾਇਆ ਹੈ ਅਤੇ ਪਿਛਲੇ ਲੰਬੇ ਸਮੇਂ ਤੋਂ ਭਰ ਨਹੀਂ ਰਹੇ, ਉਨ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰਨ Municipal Council Bhadaur Property seal of traders ਲਈ ਅੱਜ ਮੰਗਲਵਾਰ ਨੂੰ ਨਗਰ ਕੌਂਸਲ Municipal Council Bhadaur ਵੱਲੋਂ ਵੱਡੀ ਪੱਧਰ ਉੱਤੇ ਪੁਲਿਸ ਫੋਰਸ ਲੈ ਕੇ ਪਹੁੰਚੇ।
ਜਿੱਥੇ ਵਪਾਰੀ ਵਰਗ ਵੱਲੋਂ ਉਨ੍ਹਾਂ ਦੇ ਇਸ ਤਰ੍ਹਾਂ ਆਉਣ 'ਤੇ ਇਤਰਾਜ਼ ਜਤਾਇਆ ਤੇ ਵਪਾਰੀ ਵਰਗ ਵੱਲੋਂ ਇਸ ਮਸਲੇ ਦਾ ਸ਼ਾਮ ਨੂੰ ਚਾਰ ਵਜੇ ਬੈਠ ਕੇ ਹੱਲ ਕੱਢਣ ਦੀ ਗੱਲ ਕਹੀ ਤਾਂ ਨਾਇਬ ਤਹਿਸੀਲਦਾਰ ਹਮੀਸ਼ ਕੁਮਾਰ ਵੱਲੋਂ ਇਸ ਤੇ ਸਹਿਮਤੀ ਜਤਾਉਂਦਿਆਂ ਸ਼ਾਮ ਨੂੰ ਚਾਰ ਵਜੇ ਦਾ ਸਮਾਂ ਦੇ ਕੇ ਪੁਲਸ ਫੋਰਸ ਸਮੇਤ ਵਾਪਸ ਚਲੇ ਗਏ।