ਪੰਜਾਬ

punjab

ETV Bharat / state

‘ਸਾਢੇ ਚਾਰ ਸਾਲ ਕੈਪਟਨ ਦੇ ਨਾਲ-ਨਾਲ ਮੰਤਰੀਆਂ ਤੇ ਵਿਧਾਇਕਾਂ ਨੇ ਬਰਾਬਰ ਹੋ ਕੇ ਲੁੱਟਿਆ ਪੰਜਾਬ‘ - ਪੰਜਾਬ ਦੀ ਸਿਆਸਤ

ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀ ਵਿਧਾਨਸਭਾ ਚੋਣ ਵਿੱਚ ਗੁੰਮਰਾਹ ਕਰਨ ਲਈ ਕਾਂਗਰਸ ਪਾਰਟੀ ਨੇ ਸੀਐਮ ਚਿਹਰਾ ਬਦਲਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਅਸਤੀਫ਼ਾ ਲਿਆ ਗਿਆ ਹੈ।

ਸਾਢੇ ਚਾਰ ਸਾਲ ਕੈਪਟਨ ਦੇ ਨਾਲ-ਨਾਲ ਮੰਤਰੀਆਂ ਤੇ ਵਿਧਾਇਕਾਂ ਨੇ ਬਰਾਬਰ ਹੋ ਕੇ ਲੁੱਟਿਆ ਪੰਜਾਬ
ਸਾਢੇ ਚਾਰ ਸਾਲ ਕੈਪਟਨ ਦੇ ਨਾਲ-ਨਾਲ ਮੰਤਰੀਆਂ ਤੇ ਵਿਧਾਇਕਾਂ ਨੇ ਬਰਾਬਰ ਹੋ ਕੇ ਲੁੱਟਿਆ ਪੰਜਾਬ

By

Published : Sep 19, 2021, 7:09 AM IST

ਬਰਨਾਲਾ:ਪੰਜਾਬ ਦੇ ਮੁੱਖ ਮੰਤਰੀ (CM) ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਅਸਤੀਫੇ ਨਾਲ ਪੰਜਾਬ ਦੀ ਸਿਆਸਤ ਵਿੱਚ ਹਲਚਲ ਹੋਈ ਹੈ। ਕੈਪਟਨ ਦੇ ਇਸ ਅਸਤੀਫੇ ਉਤੇ ਆਮ ਅਦਮੀ ਪਾਰਟੀ (Aam Aadmi Party) ਦੇ ਪੰਜਾਬ ਯੂਥ ਪ੍ਰਧਾਨ ਅਤੇ ਬਰਨਾਲਾ ਤੋਂ ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਤਿੱਖੀ ਪ੍ਰਤੀਕਿਰਆ ਦਿੱਤੀ ਹੈ।

ਇਹ ਵੀ ਪੜੋ: ਅੱਜ ਮੁੜ ਹੋਵੇਗੀ CLP ਦੀ ਮੀਟਿੰਗ, ਮੁੱਖ ਮੰਤਰੀ ਚਿਹਰੇ 'ਤੇ ਲੱਗੇਗੀ ਮੋਹਰ !

ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਵਿਵਾਦ ਚੋਂ ਕੁੱਝ ਮਿਲੇ ਨਾ ਮਿਲੇ ਪਰ ਪੰਜਾਬ ਨੂੰ ਕੁਝ ਨਹੀਂ ਮਿਲਣਾ। ਸਾਢੇ 4 ਸਾਲ ਦੇ ਰਾਜ ਦੌਰਾਨ ਕਾਂਗਰਸ ਪਾਰਟੀ ਦੇ ਸਾਰੇ ਵਿਧਾਇਕ ਅਤੇ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਨਾਲ ਮਿਲਕੇ ਪੰਜਾਬ ਦੀ ਲੁੱਟ ਕਰਦੇ ਰਹੇ ਹਨ। ਪੰਜਾਬ ਦੇ ਲੋਕਾਂ ਨੂੰ ਆਉਣ ਵਾਲੀ ਵਿਧਾਨਸਭਾ ਚੋਣ ਵਿੱਚ ਗੁੰਮਰਾਹ ਕਰਨ ਲਈ ਕਾਂਗਰਸ ਪਾਰਟੀ ਨੇ ਸੀਐਮ ਚਿਹਰਾ ਬਦਲਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦਾ ਅਸਤੀਫ਼ਾ ਲਿਆ ਗਿਆ ਹੈ। ਸਾਰੇ ਕਾਂਗਰਸੀ ਮੰਤਰੀਆਂ, ਵਿਧਾਇਕਾਂ ਦਾ ਹਾਲ ਕੈਪਟਨ ਅਮਰਿੰਦਰ ਸਿੰਘ ਵਾਲਾ ਹੀ ਹੋਵੇਗਾ। ਅੱਜ ਸੀਐਮ ਦੀ ਕੁਰਸੀ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਉਤਾਰਿਆ ਗਿਆ ਹੈ।

ਸਾਢੇ ਚਾਰ ਸਾਲ ਕੈਪਟਨ ਦੇ ਨਾਲ-ਨਾਲ ਮੰਤਰੀਆਂ ਤੇ ਵਿਧਾਇਕਾਂ ਨੇ ਬਰਾਬਰ ਹੋ ਕੇ ਲੁੱਟਿਆ ਪੰਜਾਬ

ਆਉਣ ਵਾਲੀਆਂ 2022 ਵਿਧਾਨਸਭਾ ਚੋਣ (2022 Assembly Election) ਵਿੱਚ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਕੁਰਸੀਆਂ ਤੋਂ ਪੰਜਾਬ ਦੇ ਉਤਾਰਨਗੇ। ਆਪ ਵਿਧਾਇਕ ਨੇ ਕਿਹਾ ਕਿ ਆਉਣ ਵਾਲੇ ਵਿਧਾਨਸਭਾ ਚੋਣ ਵਿੱਚ ਸੀਐਮ ਚਿਹਰਾ ਕਿਸੇ ਨੂੰ ਵੀ ਬਣਾਇਆ ਜਾਵੇ, ਪਰ ਕਾਂਗਰਸ ਪਾਰਟੀ ਦੀ ਚੋਰਾਂ ਦੀ ਟੋਲੀ ਉਹੀ ਹੋਵੋਗੇ, ਜੋ ਪੰਜਾਬ ਨੂੰ ਲੁੱਟਣ ਵਿੱਚ ਹਿੱਸੇਦਾਰ ਹੈ।

ਇਹ ਵੀ ਪੜੋ: ਵਿਧਾਇਕ ਦਲ ਦੀ ਮੀਟਿੰਗ 'ਚ ਇਹ ਮਤੇ ਕੀਤੇ ਗਏ ਪਾਸ

ABOUT THE AUTHOR

...view details