ਪੰਜਾਬ

punjab

ETV Bharat / state

ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ - ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ

ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਦੱਸ ਦਈਏ ਕਿ ਪਿਛਲੇ 22 ਸਤੰਬਰ ਤੋਂ ਡੀਐਮਸੀ ਲੁਧਿਆਣਾ ਵਿਖੇ ਦਾਖਲ ਸੀ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ।

MLA Labh Singh Ugoke father died
ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

By

Published : Sep 27, 2022, 11:40 AM IST

Updated : Sep 27, 2022, 6:50 PM IST

ਬਰਨਾਲਾ: ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਵਿਧਾਇਕ ਦੇ ਪਿਤਾ ਲੁਧਿਆਣਾ ਦੇ ਡੀਐਮਸੀ ਵਿਖੇ ਦਾਖਲ ਸੀ। ਭਲਕੇ ਪਿੰਡ ਉਗੋਕੇ ਵਿਖੇ ਅੰਤਿਮ ਸਸਕਾਰ ਕੀਤਾ ਜਾਵੇਗਾ।

ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਦੱਸ ਦਈਏ ਕਿ ਲਾਭ ਸਿੰਘ ਉਗੋਕੇ ਦੇ ਪਿਤਾ ਨੂੰ 22 ਸਤੰਬਰ ਨੂੰ ਡੀਐਮਸੀ ਲੁਧਿਆਣਾ ਵਿਖੇ ਦਾਖਿਲ ਕੀਤਾ ਗਿਆ ਸੀ ਜਿੱਥੇ ਉਨ੍ਹਾਂ ਦਾ ਇਲਾਜ ਚਲ ਰਿਹਾ ਸੀ। ਇਸ ਸਬੰਧੀ ਪੰਜ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ, ਇਸ ਘਟਨਾ ਨਾਲ ਪੂਰੇ ਉਗੋਕੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਵਿਧਾਇਕ ਉਗੋਕੇ ਦੇ ਕਰੀਬੀ ਵੱਲੋਂ ਵਿਧਾਇਕ ਦੇ ਪਿਤਾ ਦੇ ਦੇਹਾਂਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰ 11 ਵਜੇ ਦੇ ਕਰੀਬ ਉਨ੍ਹਾਂ ਦੀ ਮੌਤ ਹੋ ਗਈ ਹੈ। ਦਿਲ ਵਿੱਚ ਦਰਦ ਹੋਣ ਕਾਰਨ ਉਨ੍ਹਾਂ ਦੀ ਮੌਤ ਹੋਈ ਹੈ।

ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਦੱਸ ਦਈਏ ਕਿ ਬਰਨਾਲਾ ਤੋਂ ਆਈ ਪੁਲਿਸ ਨੇ ਇਹ ਕਿਹਾ ਕਿ ਬਿਮਾਰੀ ਦੇ ਨਾਲ ਉਨ੍ਹਾਂ ਦੀ ਮੌਤ ਹੋਈ ਹੈ ਅਸੀਂ 174 ਕਾਰਵਾਈ ਕਰ ਰਹੀ ਹਾਂ, ਉਨ੍ਹਾਂ ਕਿਹਾ ਕਿ ਪੋਸਟ ਮਾਰਟਮ ਬਰਨਾਲਾ ਹੀ ਕਰਵਾਇਆ ਜਾਵੇਗਾ, ਹਾਲਾਂਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਮੌਤ ਬਿਮਾਰੀ ਨਾਲ ਹੋਈ ਹੈ ਤਾਂ 174 ਦੀ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਤਾਂ ਉਨ੍ਹਾਂ ਕੋਲ ਇਸ ਦਾ ਕੋਈ ਵੀ ਜਵਾਬ ਨਹੀਂ ਸੀ, ਜਦਕਿ ਦੂਜੇ ਪਾਸੇ ਲੁਧਿਆਣਾ ਦੇ ਡੀਐਮਸੀ ਹਸਪਤਾਲ ਦੇ ਚੌਕੀ ਇੰਚਾਰਜ ਨੇ ਕਿਹਾ ਹੈ ਕਿ ਪੋਆਈਜ਼ਨ ਦਾ ਮਾਮਲਾ ਸਾਡੇ ਕੋਲ ਆਇਆ ਸੀ ਹਾਲਾਂਕਿ ਇਸ ਮਾਮਲੇ ਵਿੱਚ ਲੁਧਿਆਣਾ ਡੀਐਮਸੀ ਪ੍ਰਸ਼ਾਸਨ ਨੇ ਅਤੇ ਡਾਕਟਰਾਂ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਹੈ, ਇਥੋਂ ਤੱਕ ਕਿ ਮੌਤ ਸਬੰਧੀ ਪੁਸ਼ਟੀ ਵੀ ਲਾਭ ਸਿੰਘ ਦੇ ਕਰੀਬੀ ਦੋਸਤਾਂ ਨੇ ਕੀਤੀ।

ਉਗੋਕੇ ਦੇ ਪਿਤਾ ਦਾ ਹੋਇਆ ਦੇਹਾਂਤ

ਕਾਬਿਲੇਗੌਰ ਹੈ ਕਿ ਪਿਤਾ ਦੇ ਦਾਖਿਲ ਹੋਣ ਤੋਂ ਬਾਅਦ ਲਾਭ ਸਿੰਘ ਉਗੋਕੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਹਾਰਟ ਬੀਟ ਕਾਫੀ ਘੱਟ ਹੋਣ ਉਨ੍ਹਾਂ ਨੂੰ ਹਾਰਟ ਸਬੰਧੀ ਸਮੱਸਿਆ ਆਉਣ ਕਾਰਨ ਡੀਐਮਸੀ ਹੀਰੋ ਹਾਰਟ ਦਾਖਿਲ ਕਰਵਾਇਆ ਗਿਆ।

ਇਹ ਵੀ ਪੜੋ:ਵਿਧਾਨ ਸਭਾ ਦੀ ਸੈਸ਼ਨ ਦੀ ਵਧੀ ਮਿਆਦ, ਹੁਣ 3 ਅਕਤੂਬਰ ਤਕ ਚੱਲੇਗਾ ਇਜਲਾਸ

Last Updated : Sep 27, 2022, 6:50 PM IST

ABOUT THE AUTHOR

...view details